ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/09 ਸਫ਼ਾ 2
  • ‘ਸੱਭੋ ਕੁਝ ਇੰਜੀਲ ਦੇ ਨਮਿੱਤ ਕਰੋ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਸੱਭੋ ਕੁਝ ਇੰਜੀਲ ਦੇ ਨਮਿੱਤ ਕਰੋ’
  • ਸਾਡੀ ਰਾਜ ਸੇਵਕਾਈ—2009
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਫੇਰ-ਬਦਲ ਕਰਨ ਲਈ ਤਿਆਰ ਹੋ?
    ਸਾਡੀ ਰਾਜ ਸੇਵਕਾਈ—2013
  • ਕੀ ਤੁਸੀਂ ਆਪਣੀ ਸਮਾਂ-ਸਾਰਣੀ ਵਿਚ ਫੇਰ-ਬਦਲ ਕਰ ਸਕਦੇ ਹੋ?
    ਸਾਡੀ ਰਾਜ ਸੇਵਕਾਈ—2006
  • ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣਾ
    ਸਾਡੀ ਰਾਜ ਸੇਵਕਾਈ—2005
  • ਕੀ ਤੁਸੀਂ ਪ੍ਰਚਾਰਕ ਬਣਨ ਲਈ ਤਿਆਰ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਹੋਰ ਦੇਖੋ
ਸਾਡੀ ਰਾਜ ਸੇਵਕਾਈ—2009
km 2/09 ਸਫ਼ਾ 2

‘ਸੱਭੋ ਕੁਝ ਇੰਜੀਲ ਦੇ ਨਮਿੱਤ ਕਰੋ’

1. ਅਸੀਂ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਕੀ ਕਰਨ ਲਈ ਤਿਆਰ ਹਾਂ ਅਤੇ ਕਿਉਂ?

1 ਪੌਲੁਸ ਰਸੂਲ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣਾ ਆਪਣਾ ਫ਼ਰਜ਼ ਸਮਝਦਾ ਸੀ। (1 ਕੁਰਿੰ. 9:16, 19, 23) ਇਸ ਤਰ੍ਹਾਂ ਦੂਸਰਿਆਂ ਦਾ ਭਲਾ ਸੋਚ ਕੇ ਅਸੀਂ ਵੀ ਉਨ੍ਹਾਂ ਨਾਲ ਖ਼ੁਸ਼ ਖ਼ਬਰੀ ਸੁਣਾਉਣ ਲਈ ਹੱਦੋਂ ਵਧ ਮਿਹਨਤ ਕਰਨ ਲਈ ਤਿਆਰ ਹਾਂ।

2. ਅਸੀਂ ਪ੍ਰਚਾਰ ਦੇ ਕੰਮ ਵਿਚ ਕਿਹੜੇ ਫੇਰ-ਬਦਲ ਕਰਨ ਲਈ ਤਿਆਰ ਹਾਂ ਅਤੇ ਕਿਉਂ?

2 ਜਿੱਥੇ ਕਿਤੇ ਲੋਕ ਮਿਲਣ ਪ੍ਰਚਾਰ ਕਰੋ: ਇਕ ਮਾਹਰ ਮਛਿਆਰਾ ਪਾਣੀ ਵਿਚ ਆਪਣਾ ਜਾਲ ਉੱਥੇ ਸੁੱਟਦਾ ਹੈ ਜਿੱਥੇ ਉਸ ਨੂੰ ਮੱਛੀਆਂ ਮਿਲਣ ਦੀ ਆਸ ਹੋਵੇ, ਨਾ ਕਿ ਜਿੱਥੇ ਉਸ ਨੂੰ ਚੰਗਾ ਲੱਗੇ ਜਾਂ ਜਦੋਂ ਉਸ ਦਾ ਦਿਲ ਕਰੇ। ‘ਮਨੁੱਖਾਂ ਦੇ ਸ਼ਿਕਾਰੀਆਂ’ ਵਜੋਂ, ਸਾਨੂੰ ਵੀ ਸ਼ਾਇਦ ਫੇਰ-ਬਦਲ ਕਰਨ ਦੀ ਲੋੜ ਹੋਵੇ ਤਾਂਕਿ ਅਸੀਂ ਆਪਣੇ ਇਲਾਕੇ ਵਿਚ “ਕਈ ਪ੍ਰਕਾਰ ਦੀਆਂ ਮੱਛੀਆਂ” ਇਕੱਠੀਆਂ ਕਰਨ ਦਾ ਇਹ ਖ਼ਾਸ ਕੰਮ ਕਰਨ ਦਾ ਮਜ਼ਾ ਲੈ ਸਕੀਏ। (ਮੱਤੀ 4:19; 13:47, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਅਸੀਂ ਲੋਕਾਂ ਨੂੰ ਸਵੇਰੇ-ਸਵੇਰੇ ਕੰਮ ʼਤੇ ਜਾਂਦਿਆਂ ਸੜਕਾਂ ʼਤੇ ਜਾਂ ਸ਼ਾਮ ਨੂੰ ਉਨ੍ਹਾਂ ਦੇ ਘਰਾਂ ਵਿਚ ਮਿਲ ਸਕਦੇ ਹਾਂ? ਪੌਲੁਸ ਚੰਗੀ ਤਰ੍ਹਾਂ “ਖੁਸ਼ ਖਬਰੀ ਉੱਤੇ ਸਾਖੀ” ਦੇਣ ਦਾ ਟੀਚਾ ਰੱਖਦਾ ਸੀ ਇਸ ਲਈ ਉਹ ਹਰ ਮੌਕੇ ਦਾ ਪੂਰਾ-ਪੂਰਾ ਫ਼ਾਇਦਾ ਉਠਾਉਂਦਾ ਸੀ।—ਰਸੂ. 17:17; 20:20, 24.

3, 4. ਅਸੀਂ ਪ੍ਰਚਾਰ ਦੇ ਕੰਮ ਵਿਚ ਕਿੱਦਾਂ ਫੇਰ-ਬਦਲ ਕਰ ਸਕਦੇ ਹਾਂ ਤੇ ਇਸ ਦੇ ਕੀ ਨਤੀਜੇ ਹੋਣਗੇ?

3 ਲੋੜ ਅਨੁਸਾਰ ਆਪਣੀ ਪੇਸ਼ਕਾਰੀ ਢਾਲੋ: ਮਛਿਆਰੇ ਕਿਸੇ ਖ਼ਾਸ ਤਰ੍ਹਾਂ ਦੀਆਂ ਮੱਛੀਆਂ ਫੜਨ ਲਈ ਅਕਸਰ ਆਪਣੇ ਤੌਰ ਤਰੀਕੇ ਬਦਲਦੇ ਰਹਿੰਦੇ ਹਨ। ਅਸੀਂ ਆਪਣੇ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਕਿਹੜੇ ਵਧੀਆਂ ਤਰੀਕਿਆਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਪੇਸ਼ ਕਰ ਸਕਦੇ ਹਾਂ? ਸਾਨੂੰ ਸੋਚ-ਸਮਝ ਕੇ ਉਹ ਵਿਸ਼ਾ ਪੇਸ਼ ਕਰਨਾ ਚਾਹੀਦਾ ਹੈ ਜਿਸ ਦੀ ਲੋਕਾਂ ਨੂੰ ਚਿੰਤਾ ਹੈ ਤੇ ਫਿਰ ਉਨ੍ਹਾਂ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। (ਯਾਕੂ. 1:19) ਅਸੀਂ ਉਨ੍ਹਾਂ ਨੂੰ ਸਵਾਲ ਪੁੱਛ ਕੇ ਵੀ ਉਨ੍ਹਾਂ ਦੀ ਰਾਇ ਜਾਣ ਸਕਦੇ ਹਾਂ। (ਕਹਾ. 20:5) ਇਸ ਤਰ੍ਹਾਂ ਕਰਨ ਨਾਲ ਅਸੀਂ ਖ਼ੁਸ਼ ਖ਼ਬਰੀ ਦੀ ਆਪਣੀ ਪੇਸ਼ਕਾਰੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੋੜ ਸਕਦੇ ਹਾਂ। ਪੌਲੁਸ “ਸਭਨਾਂ ਲਈ ਸਭ ਕੁਝ ਬਣਿਆ।” (1 ਕੁਰਿੰ. 9:22) ਅਸੀਂ ਆਪਣੀ ਪੇਸ਼ਕਾਰੀ ਨੂੰ ਢਾਲ ਕੇ ਲੋਕਾਂ ਦੇ ਦਿਲਾਂ ਨੂੰ ਛੋਹ ਸਕਦੇ ਹਾਂ।

4 ਲੋਕਾਂ ਨੂੰ “ਭਲਿਆਈ ਦੀ ਖੁਸ਼ ਖਬਰੀ” ਸੁਣਾ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। (ਯਸਾ. 52:7) ਆਓ ਆਪਾਂ ‘ਸੱਭੋ ਕੁਝ ਇੰਜੀਲ ਦੇ ਨਮਿੱਤ ਕਰੀਏ’ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਸਕੀਏ।—1 ਕੁਰਿੰ. 9:23.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ