ਰੱਬ ਦੀ ਸਭ ਤੋਂ ਵੱਡੀ ਦਾਤ ਲਈ ਸ਼ੁਕਰੀਆ ਅਦਾ ਕਰੋ
1. ਅਸੀਂ ਖ਼ਾਸ ਤੌਰ ਤੇ ਯਹੋਵਾਹ ਦੇ ਸ਼ੁਕਰਗੁਜ਼ਾਰ ਕਿਉਂ ਹਾਂ?
1 ਯਹੋਵਾਹ ਦੀਆਂ ਅਨੇਕ ‘ਚੰਗੀਆਂ ਦਾਤਾਂ’ ਵਿੱਚੋਂ ਉਸ ਦੇ ਪਿਆਰੇ ਪੁੱਤਰ ਦੀ ਕੁਰਬਾਨੀ ਸਭ ਤੋਂ ਵੱਡੀ ਦਾਤ ਹੈ। (ਯਾਕੂ. 1:17) ਇਸ ਸਦਕਾ ਸਾਨੂੰ ਕਈ ਬਰਕਤਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਸਾਡੇ ਪਾਪਾਂ ਦੀ ਮਾਫ਼ੀ ਵੀ ਸ਼ਾਮਲ ਹੈ। (ਅਫ਼. 1:7) ਅਸੀਂ ਇਸ ਲਈ ਹਮੇਸ਼ਾ ਸ਼ੁਕਰਗੁਜ਼ਾਰ ਹਾਂ। ਪਰ, ਅਸੀਂ ਖ਼ਾਸ ਤੌਰ ਤੇ ਮੈਮੋਰੀਅਲ ਦੇ ਸਮੇਂ ਇਸ ਅਨਮੋਲ ਦਾਤ ਉੱਤੇ ਮਨਨ ਕਰਨ ਲਈ ਸਮਾਂ ਕੱਢਦੇ ਹਾਂ।
2. ਅਸੀਂ ਯਿਸੂ ਦੀ ਕੁਰਬਾਨੀ ਲਈ ਆਪਣੀ ਤੇ ਆਪਣੇ ਪਰਿਵਾਰ ਦੀ ਕਦਰਦਾਨੀ ਕਿੱਦਾਂ ਵਧਾ ਸਕਦੇ ਹਾਂ?
2 ਆਪਣੀ ਕਦਰਦਾਨੀ ਵਧਾਓ: 30 ਮਾਰਚ ਨੂੰ ਮੈਮੋਰੀਅਲ ਤੋਂ ਪਹਿਲਾਂ ਦੇ ਹਫ਼ਤਿਆਂ ਵਿਚ ਆਪਣੇ ਪਰਿਵਾਰ ਦੀ ਕਦਰਦਾਨੀ ਵਧਾਉਣ ਲਈ, ਕਿਉਂ ਨਾ ਆਪਣੀ ਪਰਿਵਾਰਕ ਸਟੱਡੀ ਦੌਰਾਨ ਯਿਸੂ ਦੀ ਕੁਰਬਾਨੀ ਸੰਬੰਧੀ ਜਾਣਕਾਰੀ ਦੀ ਰਿਵਿਊ ਕਰੋ? ਇਸ ਦੇ ਨਾਲ ਪਰਿਵਾਰ ਵਜੋਂ ਰੋਜ਼ ਖ਼ਾਸ ਮੈਮੋਰੀਅਲ ਬਾਈਬਲ ਰੀਡਿੰਗ ਵੀ ਇਕੱਠੇ ਮਿਲ ਕੇ ਕਰੋ। ਸਾਨੂੰ ਸਾਰਿਆਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਯਿਸੂ ਦੀ ਕੁਰਬਾਨੀ ਤੋਂ ਸਾਨੂੰ ਨਿੱਜੀ ਤੌਰ ਤੇ ਕੀ ਲਾਭ ਹੋਇਆ ਹੈ ਅਤੇ ਇਸ ਨੇ ਯਹੋਵਾਹ ਬਾਰੇ, ਸਾਡੇ ਖ਼ੁਦ ਬਾਰੇ, ਦੂਸਰਿਆਂ ਬਾਰੇ ਅਤੇ ਭਵਿੱਖ ਬਾਰੇ ਸਾਡੇ ਨਜ਼ਰੀਆ ʼਤੇ ਕੀ ਅਸਰ ਪਾਇਆ ਹੈ।—ਜ਼ਬੂ. 77:12.
3. ਅਸੀਂ ਦਿਲੋਂ ਸ਼ੁਕਰਗੁਜ਼ਾਰੀ ਕਿੱਦਾਂ ਦਿਖਾ ਸਕਦੇ ਹਾਂ?
3 ਦਿਲੋਂ ਸ਼ੁਕਰਗੁਜ਼ਾਰੀ ਦਿਖਾਓ: ਦਿਲੋਂ ਸ਼ੁਕਰਗੁਜ਼ਾਰ ਹੋਣ ਨਾਲ ਅਸੀਂ ਯਹੋਵਾਹ ਅਤੇ ਉਸ ਦੇ ਪਿਆਰੇ ਪੁੱਤਰ ਨੂੰ ਸਾਡੇ ਲਈ ਘੱਲਣ ਬਾਰੇ ਸਾਰਿਆਂ ਨੂੰ ਦੱਸਣ ਲਈ ਪ੍ਰੇਰੇ ਜਾਂਦੇ ਹਾਂ। (ਜ਼ਬੂ. 145:2-7) ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ ਕੁਝ ਪਰਿਵਾਰ ਇੰਤਜ਼ਾਮ ਕਰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਦਾ ਘੱਟੋ-ਘੱਟ ਇਕ ਜੀ ਜ਼ਰੂਰ ਔਗਜ਼ੀਲਰੀ ਪਾਇਨੀਅਰ ਕਰੇ। ਜੇ ਇਵੇਂ ਕਰਨਾ ਨਾਮੁਮਕਿਨ ਹੋਵੇ, ਤਾਂ ਕੀ ਤੁਸੀਂ ਆਪਣੀ ਸੇਵਕਾਈ ਵਧਾਉਣ ਲਈ ਸਮਾਂ ਕੱਢ ਸਕਦੇ ਹੋ? (ਅਫ਼. 5:16) ਸ਼ੁਕਰਗੁਜ਼ਾਰੀ ਕਰਕੇ ਅਸੀਂ ਦੂਸਰਿਆਂ ਨੂੰ ਮੈਮੋਰੀਅਲ ਤੇ ਸਾਡੇ ਨਾਲ ਹਾਜ਼ਰ ਹੋਣ ਲਈ ਸੱਦਣਾ ਚਾਹਾਂਗੇ। (ਪਰ. 22:17) ਹੁਣ ਤੋਂ ਹੀ ਆਪਣੀਆਂ ਰਿਟਰਨ ਵਿਜ਼ਿਟਾਂ, ਬਾਈਬਲ ਸਟੱਡੀਆਂ, ਰਿਸ਼ਤੇਦਾਰਾਂ, ਸਹਿਕਾਮਿਆਂ ਤੇ ਗੁਆਂਢੀਆਂ ਦੀ ਲਿਸਟ ਬਣਾਉਣੀ ਸ਼ੁਰੂ ਕਰ ਦਿਓ ਤੇ ਫਿਰ ਮੈਮੋਰੀਅਲ ਤੇ ਲੋਕਾਂ ਨੂੰ ਸੱਦਣ ਦੀ ਖ਼ਾਸ ਮੁਹਿੰਮ ਵਿਚ ਪੂਰਾ-ਪੂਰਾ ਹਿੱਸਾ ਲਵੋ।
4. ਅਸੀਂ ਮੈਮੋਰੀਅਲ ਦਾ ਸਮਾਂ ਬੁੱਧੀਮਤਾ ਨਾਲ ਕਿੱਦਾਂ ਬਿਤਾ ਸਕਦੇ ਹਾਂ?
4 ਮੈਮੋਰੀਅਲ ਦਾ ਸਮਾਂ ਸਾਨੂੰ ਯਹੋਵਾਹ ਨੂੰ ਇਹ ਦਿਖਾਉਣ ਦੇ ਨਵੇਂ ਮੌਕੇ ਪੇਸ਼ ਕਰਦਾ ਹੈ ਕਿ ਅਸੀਂ ਮਨੁੱਖਜਾਤੀ ਨੂੰ ਦਿੱਤੀ ਉਸ ਦੀ ਦਾਤ ਦੀ ਕਿੰਨੀ ਕਦਰ ਕਰਦੇ ਹਾਂ। ਆਓ ਆਪਾਂ ਇਹ ਸਮਾਂ ਯਿਸੂ ਦੀ ਕੁਰਬਾਨੀ ਅਤੇ “ਮਸੀਹ ਦੇ ਅਣਲੱਭ ਧਨ” ਲਈ ਕਦਰ ਵਧਾਉਣ ਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਵਰਤੀਏ।—ਅਫ਼. 3:8.