ਬਾਈਬਲ ਦਾ ਸੰਦੇਸ਼ ਬਰੋਸ਼ਰ ਵਰਤਣ ਦਾ ਇਕ ਤਰੀਕਾ
ਸਾਡੇ ਇਲਾਕੇ ਵਿਚ ਬਹੁਤ ਸਾਰੇ ਲੋਕ, ਖ਼ਾਸ ਤੌਰ ਤੇ ਗ਼ੈਰ-ਈਸਾਈ ਲੋਕ ਬਾਈਬਲ ਬਾਰੇ ਨਹੀਂ ਜਾਣਦੇ ਹਨ। ਅਜਿਹੇ ਲੋਕਾਂ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀ ਸਟੱਡੀ ਕਰਦਿਆਂ, ਕੁਝ ਪਬਲੀਸ਼ਰਾਂ ਨੇ ਆਪਣੇ ਸਟੂਡੈਂਟ ਨੂੰ ਬਾਈਬਲ ਦੀਆਂ ਮੁੱਖ ਗੱਲਾਂ ਸਿਖਾਉਣ ਲਈ ਬਾਈਬਲ ਦਾ ਸੰਦੇਸ਼ ਬਰੋਸ਼ਰ ਵੀ ਵਰਤਿਆ ਹੈ। ਮਿਸਾਲ ਲਈ, ਇਕ ਭਰਾ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਤੀਜੇ ਅਧਿਆਇ ਦੀ ਚਰਚਾ ਕਰਦਿਆਂ, ਇਸ ਬਰੋਸ਼ਰ ਦੇ ਪਹਿਲੇ ਭਾਗ ਵੱਲ ਵਿਦਿਆਰਥੀ ਦਾ ਧਿਆਨ ਖਿੱਚਦਾ ਹੈ। ਉਹ ਹਰ ਸਟੱਡੀ ਤੋਂ ਬਾਅਦ ਬਰੋਸ਼ਰ ਦੇ ਇਕ ਹੋਰ ਭਾਗ ਦੀ ਚਰਚਾ ਕਰਦਾ ਹੈ। ਕੀ ਤੁਸੀਂ ਅਜਿਹੇ ਕਿਸੇ ਵਿਅਕਤੀ ਨਾਲ ਸਟੱਡੀ ਕਰ ਰਹੇ ਹੋ ਜਿਸ ਨੂੰ ਬਾਈਬਲ ਬਾਰੇ ਬਹੁਤ ਕੁਝ ਨਹੀਂ ਪਤਾ? ਤੁਸੀਂ ਉਸ ਨੂੰ ਬਾਈਬਲ ਵਿੱਚੋਂ “ਮੁਕਤੀ ਦਾ ਗਿਆਨ” ਦੇਣ ਲਈ, ਉਸ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਨਾਲ-ਨਾਲ ਬਾਈਬਲ ਦਾ ਸੰਦੇਸ਼ ਬਰੋਸ਼ਰ ਵੀ ਵਰਤ ਸਕਦੇ ਹੋ।—2 ਤਿਮੋ. 3:15.