ਪ੍ਰਚਾਰ ਕਰਦਿਆਂ ਸਾਵਧਾਨੀ ਵਰਤੋ
1. ਪ੍ਰਚਾਰ ਕਰਦੇ ਸਮੇਂ ਸਾਨੂੰ ਸਾਵਧਾਨ ਕਿਉਂ ਰਹਿਣਾ ਚਾਹੀਦਾ ਹੈ?
1 ਪਰਮੇਸ਼ੁਰ ਦੇ ਲੋਕ “ਬਘਿਆੜਾਂ ਵਰਗੇ ਲੋਕਾਂ ਵਿਚ” ਅਤੇ “ਖ਼ਰਾਬ ਅਤੇ ਵਿਗੜੀ ਹੋਈ ਪੀੜ੍ਹੀ ਵਿਚ” ਪ੍ਰਚਾਰ ਕਰ ਰਹੇ ਹਨ। (ਮੱਤੀ 10:16; ਫ਼ਿਲਿ. 2:15) ਅਸੀਂ ਘਰੇਲੂ ਅਸ਼ਾਂਤੀ ਅਤੇ ਦੰਗੇ-ਫ਼ਸਾਦਾਂ ਦੀਆਂ ਰਿਪੋਰਟਾਂ ਸੁਣਦੇ ਹਾਂ ਅਤੇ ਅੱਜ-ਕੱਲ੍ਹ ਅਗਵਾ ਕੀਤੇ ਜਾਣ ਦੀਆਂ ਦਰਦਨਾਕ ਘਟਨਾਵਾਂ ਬਾਰੇ ਸੁਣਨਾ ਵੀ ਕੋਈ ਅਨੋਖੀ ਗੱਲ ਨਹੀਂ ਹੈ। ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਦੁਸ਼ਟ ਮਨੁੱਖ “ਬੁਰੇ ਤੋਂ ਬੁਰੇ ਹੁੰਦੇ” ਜਾ ਰਹੇ ਹਨ। (2 ਤਿਮੋ. 3:13) ਬਾਈਬਲ ਦੇ ਕਿਹੜੇ ਅਸੂਲ ਲਾਗੂ ਕਰ ਕੇ ਅਸੀਂ “ਸੱਪਾਂ ਵਾਂਗ ਸਾਵਧਾਨ” ਹੋ ਸਕਦੇ ਹਾਂ?—ਮੱਤੀ 10:16.
2. ਕਿਨ੍ਹਾਂ ਹਾਲਾਤਾਂ ਕਰਕੇ ਪ੍ਰਚਾਰ ਦੇ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣਾ ਬਿਹਤਰ ਹੋਵੇਗਾ?
2 ਸਿਆਣੇ ਬਣੋ: ਕਹਾਉਤਾਂ 22:3 ਵਿਚ ਦੱਸਿਆ ਗਿਆ ਹੈ ਕਿ ਆਪਣੇ ਆਪ ਨੂੰ ਬਿਪਤਾ ਤੋਂ ‘ਲੁਕੋ’ ਲੈਣਾ ਅਕਲਮੰਦੀ ਦੀ ਗੱਲ ਹੈ। ਸਾਵਧਾਨ ਰਹੋ! ਗੁਆਂਢ ਵਿਚ ਮੌਜੂਦਾ ਸ਼ਾਂਤ ਹਾਲਾਤ ਅਚਾਨਕ ਬਦਲ ਸਕਦੇ ਹਨ। ਤੁਹਾਨੂੰ ਸ਼ਾਇਦ ਆਲੇ ਦੁਆਲੇ ਪੁਲਸ ਘੁੰਮਦੀ-ਫਿਰਦੀ ਨਜ਼ਰ ਆਵੇ ਜਾਂ ਤੁਸੀਂ ਗਲੀ ਵਿਚ ਭੀੜ ਇਕੱਠੀ ਹੋ ਰਹੀ ਦੇਖੋਂ। ਕਦੇ-ਕਦੇ ਸਾਡਾ ਭਲਾ ਚਾਹੁਣ ਵਾਲਾ ਘਰ-ਮਾਲਕ ਸਾਨੂੰ ਸਾਵਧਾਨ ਕਰੇਗਾ। ਅਜਿਹੀ ਜਗ੍ਹਾ ਰੁਕ ਕੇ ਵਜ੍ਹਾ ਪਤਾ ਕਰਨ ਦੀ ਬਜਾਇ, ਉੱਥੋਂ ਫਟਾਫਟ ਕਿਤੇ ਹੋਰ ਜਾ ਕੇ ਪ੍ਰਚਾਰ ਕਰਨਾ ਬਿਹਤਰ ਹੋਵੇਗਾ।—ਕਹਾ. 17:14; ਯੂਹੰ. 8:59; 1 ਥੱਸ. 4:11.
3. ਪ੍ਰਚਾਰ ਦੇ ਮਾਮਲੇ ਵਿਚ ਉਪਦੇਸ਼ਕ ਦੀ ਪੋਥੀ 4:9 ਵਿਚਲਾ ਅਸੂਲ ਸਾਡੇ ʼਤੇ ਕਿੱਦਾਂ ਲਾਗੂ ਹੁੰਦਾ ਹੈ?
3 ਇਕੱਠੇ ਕੰਮ ਕਰੋ: ਉਪਦੇਸ਼ਕ ਦੀ ਪੋਥੀ 4:9 ਵਿਚ ਕਿਹਾ ਹੈ ਕਿ “ਇੱਕ ਨਾਲੋਂ ਦੋ ਚੰਗੇ ਹਨ।” ਹੋ ਸਕਦਾ ਹੈ ਕਿ ਤੁਹਾਨੂੰ ਇਕੱਲਿਆਂ ਹੀ ਪ੍ਰਚਾਰ ਕਰਨ ਦੀ ਆਦਤ ਹੋਵੇ, ਪਰ ਕੀ ਹੁਣ ਇਵੇਂ ਕਰਨਾ ਖ਼ਤਰੇ ਤੋਂ ਖਾਲੀ ਹੈ? ਕੁਝ ਇਲਾਕਿਆਂ ਵਿਚ ਇਕੱਲੇ ਪ੍ਰਚਾਰ ਕਰਨਾ ਖ਼ਤਰਨਾਕ ਨਹੀਂ ਹੈ। ਪਰ ਹੋਰਨਾਂ ਇਲਾਕਿਆਂ ਵਿਚ ਇਕ ਭੈਣ ਜਾਂ ਨੌਜਵਾਨ ਵਾਸਤੇ ਇਕੱਲੇ ਘਰ-ਘਰ ਜਾਣਾ ਖ਼ਾਸ ਕਰਕੇ ਸ਼ਾਮ ਨੂੰ ਖ਼ਤਰਨਾਕ ਹੈ। ਇਹ ਦੇਖਿਆ ਗਿਆ ਹੈ ਕਿ ਚੁਕੰਨਾ ਸਾਥੀ ਨਾਲ ਹੋਣਾ ਵਧੀਆ ਗੱਲ ਹੈ। (ਉਪ. 4:10, 12) ਗਰੁੱਪ ਵਿਚ ਦੂਸਰੇ ਭੈਣਾਂ-ਭਰਾਵਾਂ ਦਾ ਵੀ ਖ਼ਿਆਲ ਰੱਖੋ। ਪ੍ਰਚਾਰ ਦੇ ਇਲਾਕੇ ਵਿੱਚੋਂ ਜਾਣ ਤੋਂ ਪਹਿਲਾਂ ਦੂਜਿਆਂ ਨੂੰ ਜ਼ਰੂਰ ਦੱਸ ਕੇ ਜਾਓ।
4. ਅਸੀਂ ਮੰਡਲੀ ਵਿਚ ਸਾਰਿਆਂ ਦੀ ਸੁਰੱਖਿਆ ਲਈ ਕੀ ਕਰ ਸਕਦੇ ਹਾਂ?
4 ਬਜ਼ੁਰਗ ‘ਸਾਡਾ ਧਿਆਨ ਰੱਖਦੇ ਹਨ,’ ਇਸ ਕਰਕੇ ਸਥਾਨਕ ਹਾਲਾਤਾਂ ਅਨੁਸਾਰ ਸਲਾਹ ਦੇਣੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। (ਇਬ. 13:17) ਨਿਮਰਤਾ ਨਾਲ ਉਨ੍ਹਾਂ ਦੇ ਕਹਿਣੇ ਅਨੁਸਾਰ ਚੱਲ ਕੇ ਅਸੀਂ ਯਹੋਵਾਹ ਦੀ ਬਰਕਤ ਜ਼ਰੂਰ ਪਾਵਾਂਗੇ। (ਮੀਕਾ. 6:8; 1 ਕੁਰਿੰ. 10:12) ਪਰਮੇਸ਼ੁਰ ਦੇ ਸੇਵਕਾਂ ਵਜੋਂ ਆਓ ਆਪਾਂ ਆਪਣੇ ਇਲਾਕੇ ਵਿਚ ਵਧੀਆ ਗਵਾਹੀ ਦਿੰਦੇ ਰਹੀਏ, ਪਰ ਹਮੇਸ਼ਾ ਸਾਵਧਾਨੀ ਵਰਤ ਕੇ।