ਸਿਖਾਉਣ ਵੇਲੇ ਵੀਡੀਓ ਵਰਤੋ
ਜਦੋਂ ਯਹੋਵਾਹ ਨੇ ਅਬਰਾਹਾਮ ਤੇ ਯਿਰਮਿਯਾਹ ਨੂੰ ਅਹਿਮ ਗੱਲਾਂ ਦੱਸੀਆਂ, ਤਾਂ ਉਸ ਨੇ ਉਨ੍ਹਾਂ ਨੂੰ ਸਿਰਫ਼ ਬੋਲ ਕੇ ਹੀ ਨਹੀਂ ਦੱਸਿਆ, ਸਗੋਂ ਉਨ੍ਹਾਂ ਨੂੰ ਕੁਝ ਚੀਜ਼ਾਂ ਵੀ ਦਿਖਾਈਆਂ ਜਿਸ ਤੋਂ ਉਹ ਆਸਾਨੀ ਨਾਲ ਉਸ ਦੀ ਗੱਲ ਸਮਝ ਸਕਦੇ ਸਨ। (ਉਤ. 15:5; ਯਿਰ. 18:1-6) ਜੇ ਸਾਡਾ ਵਿਦਿਆਰਥੀ ਅੰਗ੍ਰੇਜ਼ੀ ਜਾਂ ਕੋਈ ਹੋਰ ਭਾਸ਼ਾ ਜਾਣਦਾ ਹੈ ਜਿਸ ਵਿਚ ਵੀਡੀਓ ਉਪਲਬਧ ਹਨ, ਤਾਂ ਅਸੀਂ ਉਨ੍ਹਾਂ ਦੀ ਵੀਡੀਓ ਰਾਹੀਂ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਕਰ ਸਕਦੇ ਹਾਂ। ਹੇਠਾਂ ਸੁਝਾਅ ਦਿੱਤੇ ਗਏ ਹਨ ਕਿ ਕੁਝ ਵੀਡੀਓ ਕਦੋਂ ਦਿਖਾਏ ਜਾ ਸਕਦੇ ਹਨ। ਪਰ ਇਹ ਗੱਲ ਧਿਆਨ ਵਿਚ ਰੱਖੋ ਕਿ ਇਹ ਸਿਰਫ਼ ਸੁਝਾਅ ਹੀ ਹਨ ਕਿਉਂਕਿ ਹਰ ਵਿਦਿਆਰਥੀ ਅਲੱਗ ਹੁੰਦਾ ਹੈ।
ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ
◻ ਅਧਿਆਇ 1: ਪੈਰਾ 17 ਪੜ੍ਹਨ ਤੋਂ ਬਾਅਦ ਇਹ ਵੀਡੀਓ ਦੇਖੋ: The Wonders of Creation Reveal God’s Glory
◻ ਅਧਿਆਇ 2: ਅਧਿਆਇ ਖ਼ਤਮ ਕਰਨ ਤੋਂ ਬਾਅਦ ਇਹ ਵੀਡੀਓ ਦੇਖੋ: The Bible—Mankind’s Oldest Modern Book
◻ ਅਧਿਆਇ 9: ਪੈਰਾ 14 ਪੜ੍ਹਨ ਤੋਂ ਬਾਅਦ ਇਹ ਵੀਡੀਓ ਦੇਖੋ: Jehovah’s Witnesses—Organized to Share the Good News
◻ ਅਧਿਆਇ 14: ਅਧਿਆਇ ਖ਼ਤਮ ਕਰਨ ਤੋਂ ਬਾਅਦ ਇਹ ਵੀਡੀਓ ਦੇਖੋ: The Bible—Its Power in Your Life
◻ ਅਧਿਆਇ 15: ਪੈਰਾ 10 ਪੜ੍ਹਨ ਤੋਂ ਬਾਅਦ ਇਹ ਵੀਡੀਓ ਦੇਖੋ: Our Whole Association of Brothers
ਪਰਮੇਸ਼ੁਰ ਨਾਲ ਪਿਆਰ ਕਿਤਾਬ
◻ ਅਧਿਆਇ 3: ਪੈਰਾ 15 ਪੜ੍ਹਨ ਤੋਂ ਬਾਅਦ ਇਹ ਵੀਡੀਓ ਦੇਖੋ: Young People Ask—How Can I Make Real Friends?
◻ ਅਧਿਆਇ 4: ਅਧਿਆਇ ਖ਼ਤਮ ਕਰਨ ਤੋਂ ਬਾਅਦ ਇਹ ਵੀਡੀਓ ਦੇਖੋ: Respect Jehovah’s Authority
◻ ਅਧਿਆਇ 7: ਪੈਰਾ 12 ਪੜ੍ਹਨ ਤੋਂ ਬਾਅਦ ਇਹ ਵੀਡੀਓ ਦੇਖੋ: No Blood—Medicine Meets the Challenge
◻ ਅਧਿਆਇ 9: ਪੈਰਾ 6 ਪੜ੍ਹਨ ਤੋਂ ਬਾਅਦ ਇਹ ਵੀਡੀਓ ਦੇਖੋ: Warning Examples for Our Day
◻ ਅਧਿਆਇ 17: ਅਧਿਆਇ ਖ਼ਤਮ ਕਰਨ ਤੋਂ ਬਾਅਦ ਇਹ ਵੀਡੀਓ ਦੇਖੋ: ‘Walk by Faith, Not by Sight’
ਕੀ ਕੋਈ ਹੋਰ ਵੀਡੀਓ ਹਨ ਜਿਸ ਤੋਂ ਤੁਹਾਡੇ ਕਿਸੇ ਵਿਦਿਆਰਥੀ ਨੂੰ ਫ਼ਾਇਦਾ ਹੋ ਸਕਦਾ ਹੈ? ਮਿਸਾਲ ਲਈ, ਜੇ ਕੋਈ ਵਿਦਿਆਰਥੀ ਸਤਾਹਟ ਦਾ ਸਾਮ੍ਹਣਾ ਕਰ ਰਿਹਾ ਹੋਵੇ, ਤਾਂ ਸ਼ਾਇਦ ਉਸ ਨੂੰ ਇਹ ਵੀਡੀਓ ਦੇਖ ਕੇ ਹੌਸਲਾ ਮਿਲੇ: Faithful Under Trials—Jehovah’s Witnesses in the Soviet Union ਜਾਂ Jehovah’s Witnesses Stand Firm Against Nazi Assault. ਨੌਜਵਾਨਾਂ ਨੂੰ ਸ਼ਾਇਦ ਇਹ ਵੀਡੀਓ ਦੇਖ ਕੇ ਫ਼ਾਇਦਾ ਹੋਵੇ: Pursue Goals That Honor God ਅਤੇ Young People Ask—What Will I Do With My Life? ਬਾਈਬਲ ਕੀ ਸਿਖਾਉਂਦੀ ਹੈ? ਅਤੇ ਪਰਮੇਸ਼ੁਰ ਨਾਲ ਪਿਆਰ ਕਿਤਾਬ ਵਿਚ ਨੋਟਸ ਲਿਖੋ ਜਿਸ ਤੋਂ ਤੁਹਾਨੂੰ ਚੇਤਾ ਰਹੇ ਕਿ ਤੁਸੀਂ ਕਦੋਂ ਆਪਣੇ ਵਿਦਿਆਰਥੀ ਨਾਲ ਵੀਡੀਓ ਦੇਖ ਸਕਦੇ ਹੋ ਜਾਂ ਉਸ ਨੂੰ ਆਪਣੇ ਸਮੇਂ ਵਿਚ ਵੀਡੀਓ ਦੇਖਣ ਲਈ ਦੇ ਸਕਦੇ ਹੋ। ਜਦੋਂ ਕੋਈ ਨਵੀਂ ਵੀਡੀਓ ਰਿਲੀਸ ਹੁੰਦੀ ਹੈ, ਤਾਂ ਸੋਚੋ ਕਿ ਤੁਸੀਂ ਆਪਣੇ ਵਿਦਿਆਰਥੀ ਦੇ ਦਿਲ ਤਕ ਪਹੁੰਚਣ ਲਈ ਇਸ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹੋ।—ਲੂਕਾ 24:32.