ਕੀ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ?
ਬਹੁਤ ਸਾਰੀਆਂ ਮੰਡਲੀਆਂ ਵਿਚ ਅਜਿਹੇ ਭੈਣ-ਭਰਾ ਹੁੰਦੇ ਹਨ ਜੋ ਮਾੜੀ ਸਿਹਤ ਕਰਕੇ ਜਾਂ ਬੁੱਢੇ ਹੋਣ ਕਰਕੇ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਨਹੀਂ ਲੈ ਸਕਦੇ। (2 ਕੁਰਿੰ. 4:16) ਕੀ ਤੁਸੀਂ ਅਜਿਹੇ ਭੈਣ ਜਾਂ ਭਰਾ ਨੂੰ ਆਪਣੀ ਬਾਈਬਲ ਸਟੱਡੀ ਤੇ ਲਿਜਾ ਸਕਦੇ ਹੋ? ਜੇ ਉਹ ਘਰ ਤੋਂ ਬਾਹਰ ਨਹੀਂ ਜਾ ਸਕਦਾ, ਤਾਂ ਸ਼ਾਇਦ ਤੁਸੀਂ ਬਾਈਬਲ ਸਟੱਡੀ ਨੂੰ ਉਸ ਦੇ ਘਰ ਬੁਲਾ ਸਕਦੇ ਹੋ। ਕੀ ਤੁਸੀਂ ਕਦੇ-ਕਦਾਈਂ ਕਿਸੇ ਬੀਮਾਰ ਭੈਣ ਜਾਂ ਭਰਾ ਨਾਲ 10-15 ਮਿੰਟਾਂ ਲਈ ਘਰ-ਘਰ ਪ੍ਰਚਾਰ ਕਰ ਸਕਦੇ ਹੋ ਜਾਂ ਉਸ ਨੂੰ ਇਕ-ਦੋ ਰਿਟਰਨ ਵਿਜ਼ਿਟਾਂ ਤੇ ਲਿਜਾ ਸਕਦੇ ਹੋ? ਬਿਰਧ ਭੈਣਾਂ-ਭਰਾਵਾਂ ਕੋਲ ਪ੍ਰਚਾਰ ਕਰਨ ਦਾ ਬਹੁਤ ਤਜਰਬਾ ਹੁੰਦਾ ਹੈ। ਇਸ ਲਈ ਤੁਹਾਡੀ ਕੋਸ਼ਿਸ਼ ਕਰਕੇ ਸਿਰਫ਼ ਉਨ੍ਹਾਂ ਨੂੰ ਹੀ ਹੌਸਲਾ ਨਹੀਂ ਮਿਲੇਗਾ, ਸਗੋਂ ਤੁਹਾਨੂੰ ਵੀ ਫ਼ਾਇਦਾ ਹੋਵੇਗਾ। (ਰੋਮੀ. 1:12) ਇਸ ਦੇ ਨਾਲ-ਨਾਲ ਤੁਹਾਡੇ ਇਸ ਪਿਆਰ ਕਰਕੇ ਯਹੋਵਾਹ ਤੁਹਾਨੂੰ ਬਰਕਤਾਂ ਦੇਵੇਗਾ।—ਕਹਾ. 19:17; 1 ਯੂਹੰ. 3:17, 18.