“ਮੈਂ ਕਈ ਵਾਰ ਗਿਆ, ਪਰ ਉਹ ਦੁਬਾਰਾ ਮਿਲਿਆ ਹੀ ਨਹੀਂ!”
ਕੀ ਤੁਸੀਂ ਕਦੇ ਕਿਸੇ ਦਿਲਚਸਪੀ ਦਿਖਾਉਣ ਵਾਲੇ ਬਾਰੇ ਇਸ ਤਰ੍ਹਾਂ ਕਿਹਾ ਹੈ? ਤੁਸੀਂ ਉਸ ਨੂੰ ਵਾਰ-ਵਾਰ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮਿਲਿਆ ਜਿਸ ਕਰਕੇ ਤੁਸੀਂ ਸੱਚਾਈ ਦੇ ਬੀ ਨੂੰ ਪਾਣੀ ਨਹੀਂ ਦੇ ਸਕੇ। (1 ਕੁਰਿੰ. 3:6) ਕਈ ਤਜਰਬੇਕਾਰ ਭੈਣ-ਭਰਾ ਕਦੇ-ਕਦੇ ਚਿੱਠੀਆਂ ਲਿਖ ਕੇ ਅਜਿਹੇ ਵਿਅਕਤੀ ਨੂੰ ਕਾਨਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਫਿਰ ਉਨ੍ਹਾਂ ਦੇ ਬੂਹੇ ʼਤੇ ਇਕ ਛੋਟਾ ਜਿਹਾ ਨੋਟ ਛੱਡ ਦਿੰਦੇ ਹਨ। ਕਈ ਭੈਣ-ਭਰਾ ਪਹਿਲਾਂ ਹੀ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹਨ ਕਿ ਸ਼ਾਇਦ ਘਰ-ਮਾਲਕ ਦੁਬਾਰਾ ਘਰ ਨਾ ਮਿਲੇ। ਇਸ ਲਈ ਉਹ ਉਸ ਨੂੰ ਪੁੱਛਦੇ ਹਨ: “ਕੀ ਮੈਂ ਤੁਹਾਡਾ ਫ਼ੋਨ ਨੰਬਰ ਲੈ ਸਕਦਾ ਹਾਂ?” ਜਦੋਂ ਅਸੀਂ ਵਿਅਕਤੀ ਨੂੰ ਮਿਲਦੇ ਹਾਂ, ਉਸ ਨੂੰ ਚਿੱਠੀ, ਈ-ਮੇਲ, ਮੈਸੇਜ ਭੇਜਦੇ ਹਾਂ, ਉਸ ਦੇ ਬੂਹੇ ʼਤੇ ਨੋਟ ਛੱਡਦੇ ਹਾਂ ਜਾਂ ਉਸ ਨਾਲ ਫ਼ੋਨ ʼਤੇ ਗੱਲ ਕਰਦੇ ਹਾਂ, ਤਾਂ ਅਸੀਂ ਰਿਟਰਨ ਵਿਜ਼ਿਟ ਗਿਣ ਸਕਦੇ ਹਾਂ। ਭਾਵੇਂ ਉਹ ਘੱਟ-ਵੱਧ ਹੀ ਘਰੇ ਮਿਲਦਾ ਹੈ, ਫਿਰ ਵੀ ਅਸੀਂ ਸੱਚਾਈ ਲਈ ਉਸ ਦੀ ਦਿਲਚਸਪੀ ਵਧਾ ਸਕਦੇ ਹਾਂ।