ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਜਨਵਰੀ-ਮਾਰਚ
“ਅਸੀਂ ਜਾਣਦੇ ਹਾਂ ਕਿ ਰੱਬ ਬਾਰੇ ਹਰ ਕਿਸੇ ਦੇ ਆਪੋ-ਆਪਣੇ ਵਿਚਾਰ ਹੁੰਦੇ ਹਨ। ਤੁਸੀਂ ਰੱਬ ਨੂੰ ਕੀ ਮੰਨਦੇ ਹੋ? ਇਕ ਸ਼ਕਤੀ ਜਾਂ ਫਿਰ ਇਕ ਦੋਸਤ ਜੋ ਤੁਹਾਡੀ ਪਰਵਾਹ ਕਰਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਧਰਮ-ਗ੍ਰੰਥ ਵਿੱਚੋਂ ਦਿਖਾ ਸਕਦਾ ਹਾਂ ਕਿ ਰੱਬ ਸਾਡੇ ਨਾਲ ਕਿਹੋ ਜਿਹਾ ਰਿਸ਼ਤਾ ਰੱਖਣਾ ਚਾਹੁੰਦਾ ਹੈ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ ਯਾਕੂਬ 4:8ੳ ਪੜ੍ਹੋ।] ਇਹ ਮੈਗਜ਼ੀਨ ਅਜਿਹੀਆਂ ਤਿੰਨ ਗੱਲਾਂ ਦੱਸਦਾ ਹੈ ਜਿਨ੍ਹਾਂ ਦੇ ਰਾਹੀਂ ਅਸੀਂ ਰੱਬ ਦੇ ਨੇੜੇ ਆ ਸਕਦੇ ਹਾਂ।”