ਜੋਸ਼ ਨਾਲ ਇਕ-ਦੂਜੇ ਨੂੰ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿਓ
ਇਬਰਾਨੀਆਂ 10:24 ਉਤਸ਼ਾਹ ਦਿੰਦਾ ਹੈ ਕਿ ਅਸੀਂ “ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ।” ਅਸੀਂ ਚੰਗੀ ਮਿਸਾਲ ਬਣ ਕੇ ਅਤੇ ਆਪਣੀ ਨਿਹਚਾ ਦਾ ਇਜ਼ਹਾਰ ਕਰ ਕੇ ਆਪਣੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਾਂ। ਤੁਸੀਂ ਮੰਡਲੀ ਵਿਚ ਦੂਜਿਆਂ ਨੂੰ ਆਪਣੇ ਚੰਗੇ ਤਜਰਬੇ ਦੱਸ ਸਕਦੇ ਹੋ। ਉਨ੍ਹਾਂ ਨੂੰ ਦਿਖਾਓ ਕਿ ਯਹੋਵਾਹ ਦੀ ਸੇਵਾ ਕਰ ਕੇ ਤੁਹਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। ਪਰ ਇਸ ਦੇ ਨਾਲ-ਨਾਲ ਤੁਸੀਂ ਉਨ੍ਹਾਂ ਦੀ ਤੁਲਨਾ ਆਪਣੇ ਨਾਲ ਜਾਂ ਦੂਜਿਆਂ ਨਾਲ ਕਰਨ ਤੋਂ ਪਰਹੇਜ਼ ਕਰੋ। (ਗਲਾ. 6:4) ਆਪਣੀਆਂ ਖੂਬੀਆਂ ਨੂੰ ਦੂਜਿਆਂ ਨੂੰ ਦੋਸ਼ੀ ਮਹਿਸੂਸ ਕਰਾਉਣ ਤੇ ਚੰਗੇ ਕੰਮ ਕਰਨ ਲਈ ਨਹੀਂ, ਸਗੋਂ “ਪਿਆਰ ਤੇ ਚੰਗੇ ਕੰਮ” ਕਰਨ ਦੀ ਹੱਲਾਸ਼ੇਰੀ ਦੇਣ ਲਈ ਵਰਤੋ। [ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 158 ਪੈਰਾ 4 ਦੇਖੋ।] ਜੇ ਅਸੀਂ ਪਿਆਰ ਕਰਨ ਦੀ ਹੱਲਾਸ਼ੇਰੀ ਦੇਵਾਂਗੇ, ਤਾਂ ਉਹ ਆਪਣੇ ਆਪ ਚੰਗੇ ਕੰਮ ਕਰਨਗੇ ਜਿਵੇਂ ਦੂਜਿਆਂ ਦੀ ਪੈਸੇ-ਧੇਲੇ ਪੱਖੋਂ ਮਦਦ ਕਰਨੀ ਜਾਂ ਖ਼ੁਸ਼ ਖ਼ਬਰੀ ਸੁਣਾਉਣੀ।—2 ਕੁਰਿੰ. 1:24.