ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਵਰਤ ਕੇ ਗਵਾਹੀ ਕਿਵੇਂ ਦੇਈਏ?
ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਵਰਤ ਕੇ ਗਵਾਹੀ ਦੇਣ ਦਾ ਕੰਮ ਬਹੁਤ ਅਸਰਕਾਰੀ ਸਾਬਤ ਹੋਇਆ ਹੈ। ਇਸ ਨਾਲ ਨੇਕਦਿਲ ਲੋਕ ਸੱਚਾਈ ਵੱਲ ਖਿੱਚੇ ਆਉਂਦੇ ਹਨ। (ਯੂਹੰ. 6:44) ਇਸ ਲਈ ਬਜ਼ੁਰਗਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਮੰਡਲੀ ਦੇ ਉਨ੍ਹਾਂ ਇਲਾਕਿਆਂ ਵਿਚ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਲਗਾਉਣ ਦਾ ਇੰਤਜ਼ਾਮ ਕਰਨ ਜਿੱਥੋਂ ਦੀ ਜ਼ਿਆਦਾ ਲੋਕ ਪੈਦਲ ਆਉਂਦੇ-ਜਾਂਦੇ ਹਨ। ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਅਸੀਂ ਹਮੇਸ਼ਾ ਇੱਕੋ ਜਗ੍ਹਾ ʼਤੇ ਨਹੀਂ ਰੱਖਦੇ, ਇਸ ਲਈ ਆਮ ਤੌਰ ʼਤੇ ਅਧਿਕਾਰੀਆਂ ਤੋਂ ਇਜਾਜ਼ਤ ਮੰਗਣ ਦੀ ਲੋੜ ਨਹੀਂ ਹੈ। ਕਿਹੜੇ ਪਬਲੀਸ਼ਰ ਇਸ ਕੰਮ ਵਿਚ ਹਿੱਸਾ ਲੈ ਸਕਦੇ ਹਨ? ਉਹ ਪਬਲੀਸ਼ਰ ਜੋ ਸਮਝਦਾਰੀ ਤੋਂ ਕੰਮ ਲੈਂਦੇ ਹਨ, ਤਮੀਜ਼ ਨਾਲ ਪੇਸ਼ ਆਉਂਦੇ ਹਨ ਅਤੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਗੱਲਬਾਤ ਕਰਨੀ ਆਉਂਦੀ ਹੈ। ਥੱਲੇ ਕੁਝ ਉਹ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੂੰ ਮੰਨ ਕੇ ਪਬਲੀਸ਼ਰ ਹੋਰ ਜ਼ਿਆਦਾ ਸਫ਼ਲਤਾ ਪਾ ਸਕਣਗੇ।