ਪ੍ਰਚਾਰ ਵਿਚ ਕੀ ਕਹੀਏ
ਜਾਗਰੂਕ ਬਣੋ! ਅਪ੍ਰੈਲ-ਜੂਨ
“ਲੋਕਾਂ ਦੇ ਇਸ ਸਵਾਲ ਬਾਰੇ ਅਲੱਗ-ਅਲੱਗ ਵਿਚਾਰ ਹਨ: ‘ਕੀ ਰੱਬ ਹੈ?’ ਤੁਹਾਡੇ ਖ਼ਿਆਲ ਵਿਚ ਕਿਨ੍ਹਾਂ ਲੋਕਾਂ ਦਾ ਭਵਿੱਖ ਬਾਰੇ ਸਹੀ ਨਜ਼ਰੀਆ ਹੈ, ਜਿਹੜੇ ਰੱਬ ਨੂੰ ਮੰਨਦੇ ਹਨ ਜਾਂ ਜਿਹੜੇ ਨਹੀਂ ਮੰਨਦੇ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਰੱਬ ਦੇ ਵਾਅਦੇ ਬਾਰੇ ਇਕ ਹਵਾਲਾ ਦਿਖਾ ਸਕਦਾ ਹਾਂ ਜਿਸ ਤੋਂ ਬਹੁਤ ਸਾਰੇ ਲੋਕਾਂ ਨੂੰ ਆਸ ਮਿਲਦੀ ਹੈ? [ਜੇ ਘਰ-ਮਾਲਕ ਰਾਜ਼ੀ ਹੈ, ਤਾਂ ਜ਼ਬੂਰਾਂ ਦੀ ਪੋਥੀ 37:10, 11 ਪੜ੍ਹੋ।] ਇਸ ਰਸਾਲੇ ਵਿਚ ਚਾਰ ਕਾਰਨ ਦੱਸੇ ਗਏ ਹਨ ਜਿਨ੍ਹਾਂ ਦੀ ਜਾਂਚ ਕਰ ਕੇ ਤੁਸੀਂ ਦੇਖ ਸਕਦੇ ਹੋ ਕਿ ਰੱਬ ਹੈ ਜਾਂ ਨਹੀਂ।”