ਪ੍ਰਚਾਰ ਵਿਚ ਕੀ ਕਹੀਏ
ਪਹਿਰਾਬੁਰਜ ਅਕਤੂਬਰ-ਦਸੰਬਰ
“ਸਾਡੀ ਜ਼ਿੰਦਗੀ ਵਿਚ ਕਦੇ ਵੀ ਕੁਝ ਵੀ ਹੋ ਸਕਦਾ ਹੈ, ਇਸ ਲਈ ਕੀ ਤੁਹਾਡੇ ਖ਼ਿਆਲ ਵਿਚ ਚਿੰਤਾਵਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਧਰਮ-ਗ੍ਰੰਥ ਵਿੱਚੋਂ ਇਕ ਸਲਾਹ ਦਿਖਾ ਸਕਦਾ ਹਾਂ ਜਿਸ ਤੋਂ ਮੈਨੂੰ ਵੀ ਮਦਦ ਮਿਲੀ? [ਜੇ ਘਰ ਮਾਲਕ ਰਾਜ਼ੀ ਹੈ, ਤਾਂ ਮੱਤੀ 6:25 ਪੜ੍ਹੋ।] ਇਸ ਪਹਿਰਾਬੁਰਜ ਰਸਾਲੇ ਵਿਚ ਕੁਝ ਅਸੂਲ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਪੈਸੇ ਦੀ ਤੰਗੀ, ਪਰਿਵਾਰਕ ਸਮੱਸਿਆਵਾਂ ਅਤੇ ਕਿਸੇ ਖ਼ਤਰੇ ਕਾਰਨ ਹੁੰਦੀ ਚਿੰਤਾ ਨੂੰ ਘਟਾ ਸਕਦੇ ਹਾਂ।”