ਸਾਡੀ ਮਸੀਹੀ ਜ਼ਿੰਦਗੀ
ਰੈਗੂਲਰ ਪਾਇਨੀਅਰਿੰਗ ਲਈ ਸਮਾਂ-ਸਾਰਣੀ
ਰੈਗੂਲਰ ਪਾਇਨੀਅਰਿੰਗ ਕਰਨ ਲਈ ਸਮਾਂ-ਸਾਰਣੀ ਬਣਾਉਣ ਦੀ ਲੋੜ ਪੈਂਦੀ ਹੈ। ਜੇ ਤੁਸੀਂ ਹਫ਼ਤੇ ਵਿਚ 18 ਘੰਟੇ ਪ੍ਰਚਾਰ ਕਰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਪਾਇਨੀਅਰਿੰਗ ਕਰ ਸਕਦੇ ਹੋ ਅਤੇ ਛੁੱਟੀਆਂ ʼਤੇ ਵੀ ਜਾ ਸਕਦੇ ਹੋ! ਇਸ ਤਰ੍ਹਾਂ ਦੀ ਸਮਾਂ-ਸਾਰਣੀ ਬਣਾ ਕੇ ਤੁਸੀਂ ਆਪਣੇ ਘੰਟੇ ਪੂਰੇ ਕਰ ਸਕਦੇ ਹੋ ਭਾਵੇਂ ਅਚਾਨਕ ਕੁਝ ਰੁਕਾਵਟਾਂ ਵੀ ਆ ਜਾਣ ਜਿਵੇਂ ਬੀਮਾਰ ਹੋਣਾ ਜਾਂ ਖ਼ਰਾਬ ਮੌਸਮ। ਇਸ ਲੇਖ ਨਾਲ ਦਿੱਤੇ ਚਾਰਟ ਵਿਚ ਉਨ੍ਹਾਂ ਪ੍ਰਚਾਰਕਾਂ ਲਈ ਸੁਝਾਅ ਦਿੱਤੇ ਗਏ ਹਨ ਜੋ ਪਾਰਟ-ਟਾਈਮ ਜਾਂ ਫੁੱਲ-ਟਾਈਮ ਕੰਮ ਕਰਦੇ ਹਨ ਜਾਂ ਜੋ ਖ਼ਰਾਬ ਸਿਹਤ ਜਾਂ ਘੱਟ ਤਾਕਤ ਹੋਣ ਕਰਕੇ ਜ਼ਿਆਦਾ ਘੰਟੇ ਪ੍ਰਚਾਰ ਨਹੀਂ ਕਰ ਸਕਦੇ। ਸ਼ਾਇਦ ਕੁਝ ਫੇਰ-ਬਦਲ ਕਰ ਕੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਸਤੰਬਰ ਵਿਚ ਪਾਇਨੀਅਰਿੰਗ ਕਰ ਸਕਦਾ ਹੈ। ਕਿਉਂ ਨਾ ਇਸ ਬਾਰੇ ਅਗਲੀ ਪਰਿਵਾਰਕ ਸਟੱਡੀ ਵਿਚ ਗੱਲ ਕਰੋ?
| ਸੋਮਵਾਰ | ਕੰਮ | 
| ਮੰਗਲਵਾਰ | ਕੰਮ | 
| ਬੁੱਧਵਾਰ | ਕੰਮ | 
| ਵੀਰਵਾਰ | 6 ਘੰਟੇ | 
| ਸ਼ੁੱਕਰਵਾਰ | 6 ਘੰਟੇ | 
| ਸ਼ਨੀਵਾਰ | 4 ਘੰਟੇ | 
| ਐਤਵਾਰ | 2 ਘੰਟੇ | 
| ਸੋਮਵਾਰ | 2 ਘੰਟੇ | 
| ਮੰਗਲਵਾਰ | 2 ਘੰਟੇ | 
| ਬੁੱਧਵਾਰ | ਹਫ਼ਤੇ ਦੌਰਾਨ ਮੀਟਿੰਗ | 
| ਵੀਰਵਾਰ | 2 ਘੰਟੇ | 
| ਸ਼ੁੱਕਰਵਾਰ | 2 ਘੰਟੇ | 
| ਸ਼ਨੀਵਾਰ | 6 ਘੰਟੇ | 
| ਐਤਵਾਰ | 4 ਘੰਟੇ | 
| ਸੋਮਵਾਰ | ਆਰਾਮ | 
| ਮੰਗਲਵਾਰ | 3 ਘੰਟੇ | 
| ਬੁੱਧਵਾਰ | 3 ਘੰਟੇ | 
| ਵੀਰਵਾਰ | 3 ਘੰਟੇ | 
| ਸ਼ੁੱਕਰਵਾਰ | 3 ਘੰਟੇ | 
| ਸ਼ਨੀਵਾਰ | 3 ਘੰਟੇ | 
| ਐਤਵਾਰ | 3 ਘੰਟੇ |