ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਦੁਬਾਰਾ ਮਿਲਣ ਤੇ ਕੀ ਕਹੀਏ?
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਲੈਣ ਵਾਲੇ ਬਹੁਤ ਸਾਰੇ ਲੋਕ ਰੱਬ ਬਾਰੇ ਸੱਚਾਈ ਜਾਣਨੀ ਚਾਹੁੰਦੇ ਹਨ। (ਯਸਾ 55:6) ਲੋਕਾਂ ਨੂੰ ਸੱਚਾਈ ਸਿਖਾਉਣ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਵਾਰ-ਵਾਰ ਜਾ ਕੇ ਮਿਲੀਏ। ਲੋਕ ਅਲੱਗ-ਅਲੱਗ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ ਇਸ ਲਈ ਦਿਲਚਸਪੀ ਜਗਾਉਣ ਲਈ ਸਾਨੂੰ ਉਨ੍ਹਾਂ ਦੇ ਹਾਲਾਤਾਂ ਮੁਤਾਬਕ ਗੱਲ ਕਰਨੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਅਸੀਂ ਹਰੇਕ ਮੁਲਾਕਾਤ ਲਈ ਚੰਗੀ ਤਿਆਰੀ ਕਰ ਕੇ ਜਾਈਏ। ਅਖ਼ੀਰ ਸਾਡਾ ਟੀਚਾ ਬਾਈਬਲ ਅਧਿਐਨ ਸ਼ੁਰੂ ਕਰਾਉਣ ਦਾ ਹੋਣਾ ਚਾਹੀਦਾ ਹੈ।
ਇਸ ਤਰ੍ਹਾਂ ਕਿਵੇਂ ਕਰੀਏ:
ਵਿਅਕਤੀ ਨੂੰ ਛੇਤੀ ਦੁਬਾਰਾ ਮਿਲੋ, ਜੇ ਹੋ ਸਕੇ ਤਾਂ ਕੁਝ ਹੀ ਦਿਨਾਂ ਦੇ ਅੰਦਰ।—ਮੱਤੀ 13:19
ਘਬਰਾਓ ਨਾ, ਸਗੋਂ ਆਰਾਮ ਨਾਲ ਦੋਸਤਾਨਾ ਤੇ ਆਦਰਮਈ ਤਰੀਕੇ ਨਾਲ ਗੱਲ ਕਰੋ
ਨਮਸਤੇ ਕਹਿ ਕੇ ਗੱਲ ਸ਼ੁਰੂ ਕਰੋ। ਵਿਅਕਤੀ ਨੂੰ ਉਸ ਦੇ ਨਾਂ ਤੋਂ ਬੁਲਾਓ। ਉਸ ਨੂੰ ਯਾਦ ਕਰਾਓ ਕਿ ਤੁਸੀਂ ਉਸ ਨੂੰ ਦੁਬਾਰਾ ਮਿਲਣ ਲਈ ਕਿਉਂ ਆਏ ਹੋ। ਮਿਸਾਲ ਲਈ, ਸਵਾਲ ਦਾ ਜਵਾਬ ਦੇਣ, ਨਵੇਂ ਰਸਾਲੇ ਦੇਣ, ਵੈੱਬਸਾਈਟ ਬਾਰੇ ਦੱਸਣ, ਵੀਡੀਓ ਦਿਖਾਉਣ ਜਾਂ ਇਹ ਦਿਖਾਉਣ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਪਰ ਜੇ ਘਰ-ਮਾਲਕ ਕੋਈ ਹੋਰ ਗੱਲ ਛੇੜਦਾ ਹੈ, ਤਾਂ ਉਸ ਮੁਤਾਬਕ ਆਪਣੀ ਪੇਸ਼ਕਾਰੀ ਢਾਲੋ।—ਫ਼ਿਲਿ 2:4
ਆਇਤ ਪੜ੍ਹ ਕੇ ਜਾਂ ਪ੍ਰਕਾਸ਼ਨ ਦੇ ਕੇ ਦਿਲ ਵਿਚ ਬੀਜੇ ਸੱਚਾਈ ਦੇ ਬੀ ਨੂੰ ਪਾਣੀ ਦਿਓ। (1 ਕੁਰਿੰ 3:6) ਹਰ ਮੁਲਾਕਾਤ ਤੇ ਦੋਸਤਾਂ ਵਾਂਗ ਪੇਸ਼ ਆਓ
ਅਗਲੀ ਵਾਰ ਮਿਲਣ ਲਈ ਨੀਂਹ ਧਰੋ