ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 3-4
ਯਿਸੂ ਨੇ ਸਾਮਰੀ ਤੀਵੀਂ ਨੂੰ ਗਵਾਹੀ ਦਿੱਤੀ
ਯਿਸੂ ਮੌਕਾ ਮਿਲਣ ʼਤੇ ਗਵਾਹੀ ਕਿਉਂ ਦੇ ਸਕਿਆ?
4:7—ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਗੱਲਬਾਤ ਕਰਨ ਜਾਂ ਆਪਣੇ ਆਪ ਦੀ ਮਸੀਹ ਵਜੋਂ ਪਛਾਣ ਕਰਾਉਣ ਦੀ ਬਜਾਇ ਉਸ ਤੋਂ ਪਾਣੀ ਮੰਗ ਕੇ ਗੱਲਬਾਤ ਸ਼ੁਰੂ ਕੀਤੀ
4:9—ਉਸ ਨੇ ਕੌਮ ਦੇ ਆਧਾਰ ʼਤੇ ਸਾਮਰੀ ਤੀਵੀਂ ਬਾਰੇ ਪਹਿਲਾਂ ਹੀ ਰਾਇ ਕਾਇਮ ਨਹੀਂ ਕੀਤੀ
4:9, 12—ਤੀਵੀਂ ਨੇ ਅਜਿਹੇ ਸਵਾਲ ਪੁੱਛੇ ਜਿਨ੍ਹਾਂ ਕਰਕੇ ਸ਼ਾਇਦ ਬਹਿਸ ਸ਼ੁਰੂ ਹੋ ਸਕਦੀ ਸੀ, ਪਰ ਯਿਸੂ ਗੱਲ ਨੂੰ ਵਿਸ਼ੇ ʼਤੇ ਵਾਪਸ ਲੈ ਆਇਆ।—cf 91 ਪੈਰਾ 3
4:10—ਸਾਮਰੀ ਤੀਵੀਂ ਪਾਣੀ ਭਰਨ ਆਈ ਸੀ, ਇਸ ਲਈ ਯਿਸੂ ਨੇ ਪਾਣੀ ਦੀ ਮਿਸਾਲ ਵਰਤ ਕੇ ਗੱਲਬਾਤ ਸ਼ੁਰੂ ਕੀਤੀ
4:16-19—ਭਾਵੇਂ ਤੀਵੀਂ ਅਨੈਤਿਕ ਜ਼ਿੰਦਗੀ ਜੀਉਂਦੀ ਸੀ, ਪਰ ਫਿਰ ਵੀ ਯਿਸੂ ਉਸ ਨਾਲ ਆਦਰ ਨਾਲ ਪੇਸ਼ ਆਇਆ
ਇਸ ਬਿਰਤਾਂਤ ਤੋਂ ਮੌਕਾ ਮਿਲਣ ʼਤੇ ਗਵਾਹੀ ਦੇਣ ਦੀ ਅਹਿਮੀਅਤ ਬਾਰੇ ਕੀ ਪਤਾ ਲੱਗਦਾ ਹੈ?