ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਕੈਮਰੇ ਜਾਂ ਇੰਟਰਕੌਮ ਰਾਹੀਂ ਗਵਾਹੀ ਦਿਓ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਤਕਨਾਲੋਜੀ ਵਿਚ ਵਾਧਾ ਹੋਣ ਕਰਕੇ ਅਤੇ ਜੁਰਮ ਦੇ ਵਧਣ ਕਰਕੇ ਬਹੁਤ ਲੋਕਾਂ ਦੇ ਘਰਾਂ ਦੇ ਬਾਹਰ ਕੈਮਰੇ ਅਤੇ ਇੰਟਰਕੌਮ ਲੱਗੇ ਹੋਏ ਹਨ। ਸ਼ਾਇਦ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਗਵਾਹੀ ਦੇਣ ਤੋਂ ਡਰ ਜਾਈਏ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ, ਪਰ ਉਹ ਸਾਨੂੰ ਦੇਖ ਸਕਦਾ ਹੈ। ਹੇਠਾਂ ਦੱਸੀਆਂ ਗੱਲਾਂ ਕੈਮਰੇ ਜਾਂ ਇੰਟਰਕੌਮ ਰਾਹੀਂ ਦਲੇਰੀ ਨਾਲ ਗਵਾਹੀ ਦੇਣ ਵਿਚ ਸਾਡੀ ਮਦਦ ਕਰਨਗੀਆਂ।
ਇਸ ਤਰ੍ਹਾਂ ਕਿਵੇਂ ਕਰੀਏ:
ਸਹੀ ਰਵੱਈਆ ਰੱਖੋ। ਬਹੁਤ ਸਾਰੇ ਘਰ-ਮਾਲਕ ਗੱਲ ਕਰਨ ਲਈ ਤਿਆਰ ਹੁੰਦੇ ਹਨ ਜਿਨ੍ਹਾਂ ਦੇ ਘਰਾਂ ਦੇ ਬਾਹਰ ਕੈਮਰਾ ਜਾਂ ਇੰਟਰਕੌਮ ਲੱਗਾ ਹੋਇਆ ਹੈ
ਯਾਦ ਰੱਖੋ ਕਿ ਤੁਹਾਡੇ ਘੰਟੀ ਵਜਾਉਣ ਤੋਂ ਪਹਿਲਾਂ ਕੁਝ ਕੈਮਰੇ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਸ਼ਾਇਦ ਦਰਵਾਜ਼ੇ ʼਤੇ ਪਹੁੰਚਦਿਆਂ ਹੀ ਘਰ-ਮਾਲਕ ਤੁਹਾਨੂੰ ਦੇਖ ਰਹੇ ਹੋਣ ਤੇ ਤੁਹਾਡੀ ਗੱਲ ਸੁਣ ਰਹੇ ਹੋਣ
ਜਦੋਂ ਘਰ-ਮਾਲਕ ਤੁਹਾਡੀ ਗੱਲ ਦਾ ਜਵਾਬ ਦਿੰਦਾ ਹੈ, ਤਾਂ ਕੈਮਰੇ ਜਾਂ ਇੰਟਰਕੌਮ ਰਾਹੀਂ ਇੱਦਾਂ ਗੱਲ ਕਰੋ ਜਿਵੇਂ ਕਿ ਘਰ-ਮਾਲਕ ਤੁਹਾਡੇ ਸਾਮ੍ਹਣੇ ਖੜ੍ਹਾ ਹੋਵੇ। ਉਸੇ ਤਰ੍ਹਾਂ ਮੁਸਕਰਾਓ ਅਤੇ ਹਾਵ-ਭਾਵ ਦਿਖਾਓ ਜਿੱਦਾਂ ਤੁਸੀਂ ਆਮ ਕਰਦੇ ਹੀ ਹੋ। ਉਸ ਨਾਲ ਉਹੀ ਗੱਲ ਕਰੋ ਜੋ ਤੁਸੀਂ ਉਸ ਦੇ ਦਰਵਾਜ਼ੇ ʼਤੇ ਆਉਣ ਵੇਲੇ ਉਸ ਨਾਲ ਕਰਦੇ। ਜੇ ਕੈਮਰਾ ਲੱਗਾ ਹੋਇਆ ਹੈ, ਤਾਂ ਆਪਣਾ ਚਿਹਰਾ ਜ਼ਿਆਦਾ ਨੇੜੇ ਨਾ ਕਰੋ। ਜੇ ਘਰ-ਮਾਲਕ ਘਰ ਨਹੀਂ ਹੈ, ਤਾਂ ਕੋਈ ਮੈਸਿਜ ਨਾ ਛੱਡੋ
ਯਾਦ ਰੱਖੋ ਕਿ ਗੱਲਬਾਤ ਖ਼ਤਮ ਹੋਣ ਤੋਂ ਬਾਅਦ ਵੀ ਸ਼ਾਇਦ ਘਰ-ਮਾਲਕ ਤੁਹਾਨੂੰ ਦੇਖ ਰਿਹਾ ਹੋਵੇ ਜਾਂ ਤੁਹਾਡੀ ਗੱਲਬਾਤ ਸੁਣ ਰਿਹਾ ਹੋਵੇ