ਸਾਡੀ ਮਸੀਹੀ ਜ਼ਿੰਦਗੀ
ਦਰਵਾਜ਼ੇ ʼਤੇ ਖੜ੍ਹ ਕੇ ਸਲੀਕੇ ਨਾਲ ਪੇਸ਼ ਆਓ
“ਸਾਰੀ ਦੁਨੀਆਂ ਦੀਆਂ ਨਜ਼ਰਾਂ” ਮਸੀਹੀਆਂ ਉੱਤੇ ਲੱਗੀਆਂ ਹੋਈਆਂ ਹਨ। (1 ਕੁਰਿੰ 4:9) ਇਸ ਲਈ ਸਾਨੂੰ ਹੈਰਾਨੀ ਨਹੀਂ ਹੁੰਦੀ ਜਦੋਂ ਘਰ-ਮਾਲਕ ਸਾਨੂੰ ਲੁਕ-ਛਿਪ ਕੇ ਦੇਖ ਰਹੇ ਹੁੰਦੇ ਹਨ ਜਾਂ ਚੋਰੀ-ਚੋਰੀ ਸਾਡੀ ਗੱਲ ਸੁਣ ਰਹੇ ਹੁੰਦੇ ਹਨ। ਕਈ ਘਰਾਂ ਦੇ ਬਾਹਰ ਸ਼ਾਇਦ ਕੈਮਰੇ ਅਤੇ ਮਾਈਕ੍ਰੋਫ਼ੋਨ ਲੱਗੇ ਹੋ ਸਕਦੇ ਹਨ। ਇਨ੍ਹਾਂ ਰਾਹੀਂ ਘਰ-ਮਾਲਕ ਸਾਡੇ ʼਤੇ ਨਜ਼ਰ ਰੱਖ ਸਕਦਾ ਹੈ, ਸਾਡੀਆਂ ਗੱਲਾਂ ਸੁਣ ਸਕਦਾ ਹੈ ਅਤੇ ਰਿਕਾਰਡਿੰਗ ਵੀ ਕਰ ਸਕਦਾ ਹੈ। ਹੇਠਾਂ ਦਿੱਤੀਆਂ ਕੁਝ ਗੱਲਾਂ ਵੱਲ ਧਿਆਨ ਦੇ ਕੇ ਅਸੀਂ ਦਰਵਾਜ਼ੇ ʼਤੇ ਸਲੀਕੇ ਨਾਲ ਪੇਸ਼ ਆ ਸਕਦੇ ਹਾਂ।—2 ਕੁਰਿੰ 6:3.
• ਚਾਲ-ਚਲਣ (ਫ਼ਿਲਿ 1:27):
ਘਰ ਵਿਚ ਝਾਤੀਆਂ ਨਾ ਮਾਰ ਕੇ ਘਰ-ਮਾਲਕ ਲਈ ਆਦਰ ਦਿਖਾਓ। ਉਸ ਦੇ ਘਰ ਦੇ ਬਾਹਰ ਖੜ੍ਹ ਕੇ ਨਾ ਤਾਂ ਕੁਝ ਖਾਓ-ਪੀਓ ਅਤੇ ਨਾ ਹੀ ਦੂਸਰਿਆਂ ਨੂੰ ਫ਼ੋਨ ਜਾਂ ਮੈਸਿਜ ਕਰੋ
• ਗੱਲ-ਬਾਤ (ਅਫ਼ 4:29):
ਘਰ ਦੇ ਬਾਹਰ ਖੜ੍ਹ ਕੇ ਆਪਸ ਵਿਚ ਅਜਿਹੀਆਂ ਗੱਲਾਂ ਨਾ ਕਰੋ ਜਿਸ ਕਰਕੇ ਘਰ-ਮਾਲਕ ਖਿੱਝ ਜਾਵੇ ਜਾਂ ਸਾਡਾ ਸੰਦੇਸ਼ ਸੁਣਨ ਤੋਂ ਇਨਕਾਰ ਕਰ ਦੇਵੇ। ਕੁਝ ਪ੍ਰਚਾਰਕ ਆਪਸ ਵਿਚ ਆਪਣੀਆਂ ਗੱਲਾਂ ਪਹਿਲਾਂ ਹੀ ਖ਼ਤਮ ਕਰ ਦਿੰਦੇ ਹਨ ਤਾਂਕਿ ਉਹ ਸੋਚ ਸਕਣ ਕਿ ਉਨ੍ਹਾਂ ਨੇ ਅਗਲੇ ਘਰ-ਮਾਲਕ ਨਾਲ ਕਿਸ ਵਿਸ਼ੇ ʼਤੇ ਗੱਲ ਕਰਨੀ ਹੈ