ਹੋਰ ਵਧੀਆ ਪ੍ਰਚਾਰਕ ਬਣੋ—ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਵਰਤ ਕੇ ਘਰ-ਮਾਲਕ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਚੇਲੇ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਤੋਂ ਸਿਖਾਈਏ। (ਮੱਤੀ 28:19, 20) ਜੇ ਅਸੀਂ ਉਹ ਪ੍ਰਕਾਸ਼ਨ ਵਰਤੀਏ ਜੋ ਸਾਨੂੰ ਦਿੱਤੇ ਗਏ ਹਨ, ਤਾਂ ਅਸੀਂ ਪ੍ਰਭਾਵਸ਼ਾਲੀ ਤਰੀਕੇ ਨਾਲ ਸੱਚਾਈ ਸਿਖਾ ਸਕਾਂਗੇ। ਇਸ ਲਈ ਦੂਜਿਆਂ ਨੂੰ ਸੱਚਾਈ ਸਿਖਾਉਣ ਲਈ ਸਾਡੇ ਵਾਸਤੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਤਿਆਰ ਕੀਤਾ ਗਿਆ ਹੈ। ਇਸ ਬਰੋਸ਼ਰ ਨੂੰ ਵਰਤ ਕੇ ਅਸੀਂ ਪਹਿਲੀ ਮੁਲਾਕਾਤ ʼਤੇ ਘਰ-ਮਾਲਕ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਸਕਦੇ ਹਾਂ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਸਟੱਡੀ ਸ਼ੁਰੂ ਕਰਨ ਲਈ ਪ੍ਰਾਰਥਨਾ ਕਰੋ। ਨਾਲੇ ਯਹੋਵਾਹ ਤੋਂ ਬੇਨਤੀ ਕਰੋ ਕਿ ਉਹ ਬਾਈਬਲ ਸਟੱਡੀ ਸ਼ੁਰੂ ਕਰਨ ਅਤੇ ਵਧੀਆ ਤਰੀਕੇ ਨਾਲ ਸੱਚਾਈ ਸਿਖਾਉਣ ਵਿਚ ਤੁਹਾਡੀ ਮਦਦ ਕਰੇ।—ਫ਼ਿਲਿ. 2:13.
ਇਸ ਪੇਸ਼ਕਾਰੀ ਨੂੰ ਸਿੱਖਣ ਲਈ ਆਪਣੀ ਪਰਿਵਾਰਕ ਜਾਂ ਨਿੱਜੀ ਸਟੱਡੀ ਵਿੱਚੋਂ ਕੁਝ ਸਮਾਂ ਕੱਢੋ। ਇੱਦਾਂ ਤੁਸੀਂ ਪੂਰੇ ਭਰੋਸੇ ਨਾਲ ਕਿਸੇ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਸਕੋਗੇ।
ਇਸ ਗੱਲ ਦਾ ਧਿਆਨ ਰੱਖੋ: ਜੇ ਤੁਹਾਨੂੰ ਲੱਗਦਾ ਹੈ ਕਿ ਦੂਜੇ ਤੁਹਾਨੂੰ ਦੇਖ ਰਹੇ ਹਨ, ਤਾਂ ਅਕਲਮੰਦੀ ਦੀ ਗੱਲ ਹੋਵੇਗੀ ਕਿ ਤੁਸੀਂ ਦਰਵਾਜ਼ੇ ʼਤੇ ਲੰਬੀ-ਚੌੜੀ ਗੱਲਬਾਤ ਨਾ ਕਰੋ।