“ਰਸਾਲੇ ਪੇਸ਼ ਕਰਨ ਦੇ ਸੁਝਾਅ”
ਹਰ ਮਹੀਨੇ ਸੇਵਾ ਸਭਾ ਵਿਚ ਇਕ ਭਾਗ ਰਸਾਲੇ ਪੇਸ਼ ਕਰਨ ਬਾਰੇ ਹੁੰਦਾ ਹੈ। ਇਸ ਭਾਗ ਦਾ ਮਕਸਦ ਇਹ ਦੱਸਣਾ ਨਹੀਂ ਕਿ ਰਸਾਲਿਆਂ ਵਿਚ ਕਿਹੜੇ-ਕਿਹੜੇ ਲੇਖ ਹਨ, ਸਗੋਂ ਰਸਾਲਿਆਂ ਨੂੰ ਪੇਸ਼ ਕਰਨ ਦੇ ਸੁਝਾਵਾਂ ʼਤੇ ਚਰਚਾ ਕਰਨਾ ਹੈ। ਇਸ ਲਈ, ਭਾਗ ਨੂੰ ਪੇਸ਼ ਕਰਨ ਵਾਲੇ ਭਰਾ ਨੂੰ ਹਿਦਾਇਤਾਂ ਦੇ ਮੁਤਾਬਕ ਭਾਗ ਦੇ ਸ਼ੁਰੂ ਵਿਚ ਸੰਖੇਪ ਵਿਚ ਰਸਾਲਿਆਂ ਬਾਰੇ ਕੁਝ ਕਹਿਣਾ ਚਾਹੀਦਾ ਹੈ ਤਾਂਕਿ ਰਸਾਲਿਆਂ ਲਈ ਹਾਜ਼ਰੀਨ ਦਾ ਉਤਸ਼ਾਹ ਵਧੇ। ਫਿਰ ਉਹ ਕਿਸੇ ਇਕ ਲੇਖ (ਜਾਂ ਲੜੀਵਾਰ ਲੇਖਾਂ) ਬਾਰੇ ਪਬਲੀਸ਼ਰਾਂ ਨੂੰ ਟਿੱਪਣੀਆਂ ਦੇਣ ਲਈ ਕਹਿੰਦਾ ਹੈ ਤਾਂਕਿ ਸਾਰੇ ਆਪਣੇ ਰਸਾਲਿਆਂ ਵਿਚ ਇਨ੍ਹਾਂ ਲੇਖਾਂ ਨੂੰ ਦੇਖ ਸਕਣ ਤੇ ਧਿਆਨ ਦੇ ਸਕਣ ਕਿ ਉਹ ਕਿਨ੍ਹਾਂ ਸੁਝਾਵਾਂ ਨੂੰ ਵਰਤਣਾ ਚਾਹੁੰਦੇ ਹਨ। ਹਾਜ਼ਰੀਨ ਨੂੰ ਪੂਰੀ ਪੇਸ਼ਕਾਰੀ ਦੱਸਣ ਲਈ ਕਹਿਣ ਦੀ ਬਜਾਇ, ਭਰਾ ਅਸਰਦਾਰ ਸਵਾਲਾਂ ਬਾਰੇ ਪੁੱਛ ਸਕਦਾ ਹੈ ਜੋ ਲੋਕਾਂ ਨੂੰ ਦਿਲਚਸਪ ਲੱਗਣਗੇ। ਫਿਰ ਉਹ ਪੁੱਛ ਸਕਦਾ ਹੈ ਕਿ ਕਿਹੜੇ ਹਵਾਲੇ ਵਰਤੇ ਜਾ ਸਕਦੇ ਹਨ। ਉਹ ਦੋਵੇਂ ਰਸਾਲਿਆਂ ਦਾ ਪ੍ਰਦਰਸ਼ਨ ਕਰਾ ਕੇ ਆਪਣਾ ਭਾਗ ਖ਼ਤਮ ਕਰੇਗਾ। ਸਾਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਅਸੀਂ ਮੀਟਿੰਗ ਆਉਣ ਤੋਂ ਪਹਿਲਾਂ ਰਸਾਲੇ ਪੜ੍ਹੀਏ ਅਤੇ ਆਪਣੇ ਸੁਝਾਅ ਦੇਣ ਲਈ ਤਿਆਰ ਰਹੀਏ। ਜੇ ਸਾਰੇ ਚੰਗੀ ਤਰ੍ਹਾਂ ਤਿਆਰੀ ਕਰ ਕੇ ਆਉਣ, ਤਾਂ ਅਸੀਂ ਇਕ-ਦੂਜੇ ਦੇ ਮੁਖ ਨੂੰ ਤਿੱਖਾ ਕਰ ਸਕਾਂਗੇ।—ਕਹਾ. 27:17.