ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/99 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—1999
  • ਸਿਰਲੇਖ
  • ਹਫ਼ਤਾ ਆਰੰਭ 6 ਦਸੰਬਰ
  • ਹਫ਼ਤਾ ਆਰੰਭ 13 ਦਸੰਬਰ
  • ਹਫ਼ਤਾ ਆਰੰਭ 20 ਦਸੰਬਰ
  • ਹਫ਼ਤਾ ਆਰੰਭ 27 ਦਸੰਬਰ
  • ਹਫ਼ਤਾ ਆਰੰਭ 3 ਜਨਵਰੀ
ਸਾਡੀ ਰਾਜ ਸੇਵਕਾਈ—1999
km 12/99 ਸਫ਼ਾ 2

ਸੇਵਾ ਸਭਾ ਅਨੁਸੂਚੀ

ਸੂਚਨਾ: ਸਾਡੀ ਰਾਜ ਸੇਵਕਾਈ ਦੇ ਇਸ ਅੰਕ ਤੋਂ ਸ਼ੁਰੂ ਕਰਦੇ ਹੋਏ ਸੇਵਾ ਸਭਾ ਦੀ ਇਸ ਅਨੁਸੂਚੀ ਵਿਚ ਅਗਲੇ ਮਹੀਨੇ ਦੀ ਪਹਿਲੀ ਸੇਵਾ ਸਭਾ ਦੀ ਸਾਮੱਗਰੀ ਦਿੱਤੀ ਜਾਵੇਗੀ। ਇਹ ਤਬਦੀਲੀ ਇਸ ਲਈ ਕੀਤੀ ਗਈ ਹੈ ਕਿਉਂਕਿ ਸਾਡੀ ਰਾਜ ਸੇਵਕਾਈ ਭੇਜਣ ਵਿਚ ਦੇਰੀ ਹੋ ਸਕਦੀ ਹੈ।

ਹਫ਼ਤਾ ਆਰੰਭ 6 ਦਸੰਬਰ

ਗੀਤ 207

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

15 ਮਿੰਟ: “ਯਹੋਵਾਹ ਦੀ ਨਿਰਪੱਖਤਾ ਦੀ ਰੀਸ ਕਰੋ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਨਿਰਪੱਖਤਾ ਦਾ ਅਰਥ ਸਮਝਾਓ ਅਤੇ ਦੱਸੋ ਕਿ ਯਹੋਵਾਹ ਨਿਰਪੱਖਤਾ ਕਿਵੇਂ ਦਿਖਾਉਂਦਾ ਹੈ ਅਤੇ ਅਸੀਂ ਆਪਣੇ ਪ੍ਰਚਾਰ ਕੰਮ ਵਿਚ ਨਿਰਪੱਖਤਾ ਕਿਵੇਂ ਦਿਖਾ ਸਕਦੇ ਹਾਂ।—ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ਾ 1192 ਦੇ ਪੈਰੇ 4-7 ਦੇਖੋ।

20 ਮਿੰਟ: “ਕੀ ਅਸੀਂ ਪਹਿਲਾਂ ਇਹ ਗੱਲ ਨਹੀਂ ਸੁਣੀ?” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਟਿੱਪਣੀ ਕਰਨ ਦਾ ਸੱਦਾ ਦਿਓ ਕਿ ਗੱਲਾਂ ਨੂੰ ਵਾਰ-ਵਾਰ ਦੁਹਰਾਉਣ ਨਾਲ ਉਨ੍ਹਾਂ ਨੂੰ ਕਿਵੇਂ ਮਦਦ ਮਿਲੀ ਹੈ ਅਤੇ ਉਹ ਸੱਚਾਈ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਦੀ ਕਦਰ ਕਰ ਸਕੇ ਹਨ।—15 ਜੁਲਾਈ 1995 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-2 ਅਤੇ 15 ਅਗਸਤ 1993 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 13-14 ਦੇ ਪੈਰੇ 10-12 ਦੇਖੋ।

ਗੀਤ 218 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 13 ਦਸੰਬਰ

ਗੀਤ 168

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸੁਝਾਅ ਦਿਓ ਕਿ ਜਦੋਂ ਲੋਕੀ ਸਾਨੂੰ ਤਿਉਹਾਰਾਂ ਦੀਆਂ ਵਧਾਈਆਂ ਦਿੰਦੇ ਹਨ, ਤਾਂ ਉਸ ਵੇਲੇ ਅਸੀਂ ਕਿਵੇਂ ਸੋਚ-ਸਮਝ ਕੇ ਜਵਾਬ ਦੇਣਾ ਹੈ। ਜੇਕਰ ਕਲੀਸਿਯਾ ਕੋਲ ਸਰਬ ਮਹਾਨ ਮਨੁੱਖ ਜਾਂ ਮਹਾਨ ਸਿੱਖਿਅਕ (ਅੰਗ੍ਰੇਜ਼ੀ) ਪੁਸਤਕਾਂ ਸਟਾਕ ਵਿਚ ਹਨ, ਤਾਂ ਦਿਖਾਓ ਕਿ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਸੇਵਕਾਈ ਵਿਚ ਇਨ੍ਹਾਂ ਨੂੰ ਕਿਵੇਂ ਅਸਰਦਾਰ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

15 ਮਿੰਟ: “ਸਾਲ 2000 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ।” ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ ਦੁਆਰਾ ਇਕ ਭਾਸ਼ਣ। ਨਵੇਂ ਸਾਲ ਦੀ ਅਨੁਸੂਚੀ ਵਿਚ ਕੀਤੀਆਂ ਗਈਆਂ ਅੱਗੇ ਦੱਸੀਆਂ ਤਬਦੀਲੀਆਂ ਉੱਤੇ ਪੁਨਰ-ਵਿਚਾਰ ਕਰੋ। ਭਾਸ਼ਣ ਨੰ. 3 “ਚਰਚਾ ਲਈ ਬਾਈਬਲ ਵਿਸ਼ੇ” ਪੁਸਤਿਕਾ ਉੱਤੇ ਆਧਾਰਿਤ ਹੋਵੇਗਾ। ਭਾਸ਼ਣ ਨੰ. 4 ਦਾ ਵਿਸ਼ਾ ਪਹਿਰਾਬੁਰਜ ਵਿਚ ਦਿੱਤੇ ਗਏ ਲੇਖਾਂ ਉੱਤੇ ਆਧਾਰਿਤ ਹੋਵੇਗਾ। ਸਾਲ ਦੇ ਆਖ਼ਰੀ ਤਿੰਨ ਮਹੀਨਿਆਂ ਦੌਰਾਨ ਇਹ ਭਾਸ਼ਣ “ਚਰਚਾ ਲਈ ਬਾਈਬਲ ਵਿਸ਼ੇ” ਉੱਤੇ ਆਧਾਰਿਤ ਹੋਵੇਗਾ। ਜਿੱਥੇ ਵੀ ਇਸ ਭਾਸ਼ਣ ਦੇ ਵਿਸ਼ੇ ਤੋਂ ਪਹਿਲਾਂ (#) ਦਾ ਨਿਸ਼ਾਨ ਲੱਗਾ ਹੈ, ਤਾਂ ਉਸ ਭਾਸ਼ਣ ਨੂੰ ਇਕ ਭਰਾ ਹੀ ਦੇਵੇ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣਾ ਹਫ਼ਤਾਵਾਰ ਬਾਈਬਲ ਪਠਨ ਕਰਦੇ ਰਹਿਣ ਅਤੇ ਪੂਰੀ ਮਿਹਨਤ ਨਾਲ ਸਕੂਲ ਦੇ ਭਾਸ਼ਣ ਦੇਣ।

20 ਮਿੰਟ: “ਤੁਸੀਂ ਇਕ ਨਾਸਤਿਕ ਨੂੰ ਕੀ ਕਹੋਗੇ?” ਸਵਾਲ ਅਤੇ ਜਵਾਬ। ਉਨ੍ਹਾਂ ਵੱਖੋ-ਵੱਖਰੇ ਕਾਰਨਾਂ ਉੱਤੇ ਚਰਚਾ ਕਰੋ ਜਿਨ੍ਹਾਂ ਕਰਕੇ ਬਹੁਤ ਸਾਰੇ ਲੋਕਾਂ ਨੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ ਹੈ। ਉਨ੍ਹਾਂ ਨਾਲ ਗੱਲ-ਬਾਤ ਕਰਨ ਅਤੇ ਪਰਮੇਸ਼ੁਰ ਦੀ ਹੋਂਦ ਨੂੰ ਸਵੀਕਾਰ ਕਰਨ ਦੇ ਕਾਰਨ ਦੇਖਣ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਕੁਝ ਤਰੀਕੇ ਦੱਸੋ। ਸੰਖੇਪ ਵਿਚ ਇਕ ਜਾਂ ਦੋ ਪ੍ਰਦਰਸ਼ਨ ਕਰਵਾਓ। ਹੋਰ ਜ਼ਿਆਦਾ ਜਾਣਕਾਰੀ ਲਈ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 145-51 ਅਤੇ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਦਾ ਅਧਿਆਇ 14 ਦੇਖੋ।

ਗੀਤ 220 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 20 ਦਸੰਬਰ

ਗੀਤ 219

10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਸੰਖੇਪ ਵਿਚ ਖ਼ਾਸ ਅਨੁਭਵ ਦੱਸਣ ਲਈ ਕਹੋ ਜਿਨ੍ਹਾਂ ਦਾ ਉਨ੍ਹਾਂ ਨੇ ਹਾਲ ਹੀ ਦੀ ਖੇਤਰ ਸੇਵਕਾਈ ਵਿਚ ਆਨੰਦ ਮਾਣਿਆ ਹੈ।

15 ਮਿੰਟ: ਗੱਲ ਨੂੰ ਟੋਕਣ ਵਾਲੇ ਲੋਕਾਂ ਨੂੰ ਜਵਾਬ ਦੇਣਾ। ਹਾਜ਼ਰੀਨ ਨਾਲ ਚਰਚਾ ਅਤੇ ਪ੍ਰਦਰਸ਼ਨ। ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ਾ 7 ਉੱਤੇ ਦਿੱਤਾ ਗਿਆ ਸਿਰਲੇਖ “ਟਿੱਪਣੀ” ਪੜ੍ਹੋ। ਸਫ਼ੇ 8-12 ਉੱਤੇ ਦਿੱਤੇ ਗਏ ਦੋ ਜਾਂ ਤਿੰਨ “ਵਾਰਤਾਲਾਪ ਰੋਧਕਾਂ” ਨੂੰ ਚੁਣੋ ਜਾਂ ਤੁਹਾਡੇ ਇਲਾਕੇ ਵਿਚ ਅਕਸਰ ਲੋਕ ਜੋ ਕਹਿੰਦੇ ਹਨ, ਉਨ੍ਹਾਂ ਨੂੰ ਇਸਤੇਮਾਲ ਕਰੋ। ਉਨ੍ਹਾਂ ਨੂੰ ਜਵਾਬ ਦੇਣ ਲਈ ਜਿਹੜੇ ਸੁਝਾਅ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ ਕੁਝ ਉੱਤੇ ਚਰਚਾ ਕਰੋ ਅਤੇ ਦੇਖੋ ਕਿ ਇਹ ਸਥਾਨਕ ਤੌਰ ਤੇ ਕਿਉਂ ਇਸਤੇਮਾਲ ਕੀਤੇ ਜਾ ਸਕਦੇ ਹਨ। ਉਨ੍ਹਾਂ ਵਿੱਚੋਂ ਕੁਝ ਨੂੰ ਸੰਖੇਪ ਵਿਚ ਪ੍ਰਦਰਸ਼ਿਤ ਕਰੋ। ਹਾਜ਼ਰੀਨ ਨੂੰ ਸੱਦਾ ਦਿਓ ਕਿ ਉਨ੍ਹਾਂ ਨੇ ਗੱਲ ਨੂੰ ਟੋਕਣ ਵਾਲੇ ਲੋਕਾਂ ਨੂੰ ਕਿਵੇਂ ਜਵਾਬ ਦਿੱਤਾ ਜਿਸ ਕਰਕੇ ਅਜਿਹੇ ਲੋਕ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੋਏ ਹਨ।

20 ਮਿੰਟ: ਕੀ ਮੈਨੂੰ ਧਾਰਮਿਕ ਜਗ੍ਹਾ ਤੇ ਨੌਕਰੀ ਕਰਨੀ ਚਾਹੀਦੀ ਹੈ? ਬਜ਼ੁਰਗ ਦੁਆਰਾ ਭਾਸ਼ਣ ਜੋ ਕਿ 15 ਅਪ੍ਰੈਲ 1999 ਦੇ ਪਹਿਰਾਬੁਰਜ ਦੇ ਸਫ਼ੇ 28-29 ਉੱਤੇ ਆਧਾਰਿਤ ਹੋਵੇਗਾ। ਕੁਝ ਭੈਣ-ਭਰਾਵਾਂ ਨੇ ਧਾਰਮਿਕ ਜਗ੍ਹਾ ਤੇ ਨੌਕਰੀ ਕੀਤੀ, ਪਰ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਜੋ ਕੁਝ ਕਰ ਰਹੇ ਸਨ, ਉਹ ਬਾਈਬਲ ਦੇ ਸਿਧਾਂਤਾਂ ਅਨੁਸਾਰ ਨਹੀਂ ਸੀ। ਲੇਖ ਵਿਚ ਦਿੱਤੇ ਗਏ ਸਵਾਲਾਂ ਉੱਤੇ ਪੁਨਰ-ਵਿਚਾਰ ਕਰੋ ਜਿਨ੍ਹਾਂ ਤੋਂ ਇਹ ਫ਼ੈਸਲਾ ਕਰਨ ਵਿਚ ਮਦਦ ਮਿਲ ਸਕਦੀ ਹੈ ਕਿ ਕਿਸੇ ਧਾਰਮਿਕ ਜਗ੍ਹਾ ਤੇ ਨੌਕਰੀ ਕਰਨੀ ਠੀਕ ਹੈ ਜਾਂ ਨਹੀਂ। ਸਾਰਿਆਂ ਨੂੰ ਅਜਿਹੀ ਜਗ੍ਹਾ ਤੇ ਨੌਕਰੀ ਕਰਨ ਲਈ ਉਤਸ਼ਾਹਿਤ ਕਰੋ ਜਿਸ ਨਾਲ ਉਹ ਯਹੋਵਾਹ ਦੇ ਸਾਮ੍ਹਣੇ ਆਪਣੀ ਨੇਕਨਾਮੀ ਬਣਾਈ ਰੱਖ ਸਕਣ।—2 ਕੁਰਿੰ. 6:3, 4, 14-18.

ਗੀਤ 109 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 27 ਦਸੰਬਰ

ਗੀਤ 166

10 ਮਿੰਟ: ਸਥਾਨਕ ਘੋਸ਼ਣਾਵਾਂ। ਜੇਕਰ ਤੁਹਾਡੀ ਕਲੀਸਿਯਾ ਨਵੇਂ ਸਾਲ ਵਿਚ ਸਭਾਵਾਂ ਦੇ ਸਮੇਂ ਬਦਲੇਗੀ, ਤਾਂ ਸਾਰਿਆਂ ਨੂੰ ਉਤਸ਼ਾਹ ਦਿੰਦੇ ਹੋਏ ਤਾਕੀਦ ਕਰੋ ਕਿ ਉਹ ਕਲੀਸਿਯਾ ਦੇ ਨਵੇਂ ਸਮਿਆਂ ਮੁਤਾਬਕ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ। ਬਾਈਬਲ ਸਿੱਖਿਆਰਥੀਆਂ ਅਤੇ ਹੋਰ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਸਮੇਂ ਵਿਚ ਕੀਤੀ ਗਈ ਕਿਸੇ ਵੀ ਤਬਦੀਲੀ ਤੋਂ ਜਾਣੂ ਕਰਵਾਓ ਅਤੇ ਨਵੇਂ ਸੱਦਾ ਪੱਤਰਾਂ ਨੂੰ ਇਸਤੇਮਾਲ ਕਰੋ ਜਿਨ੍ਹਾਂ ਉੱਤੇ ਸਭਾਵਾਂ ਦਾ ਨਵਾਂ ਸਮਾਂ ਦੱਸਿਆ ਗਿਆ ਹੋਵੇ। ਸਾਰਿਆਂ ਨੂੰ ਦਸੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।

15 ਮਿੰਟ: ਸਥਾਨਕ ਲੋੜਾਂ।

20 ਮਿੰਟ: ਜਨਵਰੀ ਦੌਰਾਨ ਪੁਰਾਣੀਆਂ ਕਿਤਾਬਾਂ ਪੇਸ਼ ਕਰਨੀਆਂ। ਇਹ ਭਾਸ਼ਣ ਸੇਵਾ ਨਿਗਾਹਬਾਨ ਦੇਵੇਗਾ। ਭਾਸ਼ਣ ਅਤੇ ਪ੍ਰਦਰਸ਼ਨ। ਕਲੀਸਿਯਾ ਦੇ ਸਟਾਕ ਵਿਚ ਉਪਲਬਧ 192 ਸਫ਼ੇ ਵਾਲੀਆਂ ਪੁਰਾਣੀਆਂ ਦੋ ਜਾਂ ਤਿੰਨ ਕਿਤਾਬਾਂ ਦਿਖਾਓ ਅਤੇ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਖੇਤਰ ਸੇਵਕਾਈ ਲਈ ਕੁਝ ਕਿਤਾਬਾਂ ਲੈਣ। (ਜੇਕਰ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਉਪਲਬਧ ਨਹੀਂ ਹੈ, ਤਾਂ ਜਨਵਰੀ ਵਿਚ ਪੇਸ਼ ਕੀਤੇ ਜਾਣ ਵਾਲੇ ਸਾਹਿੱਤ ਦੀ ਜਗ੍ਹਾ ਦੂਸਰੀਆਂ ਕਿਤਾਬਾਂ ਉੱਤੇ ਚਰਚਾ ਕਰੋ।) ਇਕ ਜਾਂ ਦੋ ਪ੍ਰਦਰਸ਼ਨ ਕਰਾਓ ਜੋ ਇਹ ਦਿਖਾਉਣ ਕਿ ਸਰਲ ਪ੍ਰਬੰਧ ਅਨੁਸਾਰ ਸਾਹਿੱਤ ਕਿਵੇਂ ਦੇਣਾ ਹੈ। ਦੱਸੋ ਕਿ ਇਹ ਪੁਰਾਣੇ ਪ੍ਰਕਾਸ਼ਨ ਕਿਉਂ ਅਜੇ ਵੀ ਲੋਕਾਂ ਦੀ ਬਾਈਬਲ ਵਿਚ ਦਿਲਚਸਪੀ ਜਗਾਉਂਦੇ ਹਨ। ਹਰ ਕਿਤਾਬ ਵਿਚ ਦਿੱਤੇ ਗਏ ਗੱਲ-ਬਾਤ ਦੇ ਖ਼ਾਸ ਮੁੱਦਿਆਂ ਅਤੇ ਉਦਾਹਰਣਾਂ ਬਾਰੇ ਦੱਸੋ ਜਿਨ੍ਹਾਂ ਨੂੰ ਲੋਕਾਂ ਨਾਲ ਗੱਲ-ਬਾਤ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਜਾਂ ਦੋ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਅਧਿਐਨ ਕਰਾਉਣ ਲਈ ਮੰਗ ਬਰੋਸ਼ਰ ਇਸਤੇਮਾਲ ਕੀਤਾ ਜਾ ਸਕਦਾ ਹੈ।

ਗੀਤ 224 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 3 ਜਨਵਰੀ

ਗੀਤ 10

8 ਮਿੰਟ: ਸਥਾਨਕ ਘੋਸ਼ਣਾਵਾਂ।

17 ਮਿੰਟ: ਸਿੱਖੋ ਕਿ ਜਵਾਬ ਕਿਵੇਂ ਦੇਣਾ ਹੈ। (ਕੁਲੁ. 4:6) ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੂਜਿਆਂ ਨਾਲ ਬਾਈਬਲ ਸੱਚਾਈ ਸਾਂਝੀ ਕਰਨ ਲਈ ਤਰਕ ਕਰਨਾ ਕਿਤਾਬ ਇਕ ਵਧੀਆ ਜ਼ਰੀਆ ਹੈ। ਜੇਕਰ ਘਰ-ਸੁਆਮੀ ਸਾਡੇ ਕਿਸੇ ਵਿਸ਼ਵਾਸ ਤੇ ਇਤਰਾਜ਼ ਕਰਦਾ ਹੈ, ਤਾਂ ਸ਼ਾਇਦ ਅਸੀਂ ਤਰਕ ਕਰਨਾ ਕਿਤਾਬ ਵਿਚ ਉਸ ਵਿਸ਼ਵਾਸ ਸੰਬੰਧੀ ਦਿੱਤੀ ਜਾਣਕਾਰੀ ਦੇ ਆਖ਼ਰ ਵਿਚ ਦਿੱਤੀਆਂ ਗੱਲਾਂ ਨੂੰ ਦੱਸ ਸਕਦੇ ਹਾਂ ਜੋ ਕਿ “ਜਦੋਂ ਕੋਈ ਵਿਅਕਤੀ ਕਹਿੰਦਾ ਹੈ—” ਨਾਮਕ ਸਿਰਲੇਖ ਹੇਠ ਦਿੱਤੀਆਂ ਗਈਆਂ ਹਨ। ਬਾਈਬਲ ਬਾਰੇ ਸਫ਼ੇ 64-8 ਉੱਤੇ ਦਿੱਤੀਆਂ ਗਈਆਂ ਟਿੱਪਣੀਆਂ ਦੀ ਚਰਚਾ ਕਰੋ ਅਤੇ ਇਸ ਗੱਲ ਉੱਤੇ ਵਿਚਾਰ ਕਰੋ ਕਿ ਇਸ ਵਿਚ ਸੁਝਾਏ ਗਏ ਜਵਾਬ ਕਿਉਂ ਅਸਰਦਾਰ ਹੋ ਸਕਦੇ ਹਨ।

20 ਮਿੰਟ: “ਆਪਣੇ ਸਾਹਿੱਤ ਦਾ ਅਕਲਮੰਦੀ ਨਾਲ ਇਸਤੇਮਾਲ ਕਰੋ।” ਸਵਾਲ ਅਤੇ ਜਵਾਬ ਰਾਹੀਂ ਚਰਚਾ। ਪੈਰਾ 7 ਉੱਤੇ ਚਰਚਾ ਕਰਨ ਤੋਂ ਬਾਅਦ, ਪੈਰੇ 4-7 ਵਿਚ ਦਿੱਤੇ ਗਏ ਕੁਝ ਸੁਝਾਵਾਂ ਨੂੰ ਇਸਤੇਮਾਲ ਕਰਦੇ ਹੋਏ ਦੋ ਜਾਂ ਤਿੰਨ ਪ੍ਰਦਰਸ਼ਨ ਕਰਵਾਓ।

ਗੀਤ 56 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ