ਪੇਸ਼ਕਾਰੀ ਨੂੰ ਹਾਲਾਤ ਮੁਤਾਬਕ ਢਾਲ਼ੋ
ਲੋਕਾਂ ਦੀ ਦਿਲੋਂ ਪਰਵਾਹ ਕਰਨ ਕਰਕੇ ਅਸੀਂ ਉਨ੍ਹਾਂ ਦੀਆਂ ਲੋੜਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਅਸੀਂ ਉਨ੍ਹਾਂ ਨੂੰ ਦੱਸਦੇ ਹਾਂ ਕਿ ਕਿਵੇਂ ਪਰਮੇਸ਼ੁਰ ਦਾ ਰਾਜ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਲਈ ਹੱਲ ਕਰ ਦੇਵੇਗਾ। (ਫ਼ਿਲਿ. 2:4) ਕਈ ਪ੍ਰਕਾਸ਼ਕਾਂ ਨੇ ਦੇਖਿਆ ਹੈ ਕਿ ਘਰ-ਸੁਆਮੀ ਨੂੰ ਸਾਡੇ ਸਾਹਿੱਤ ਵਿਚ ਦਿੱਤੀਆਂ ਫਿਰਦੌਸ ਦੀਆਂ ਤਸਵੀਰਾਂ ਦਿਖਾਉਣ ਅਤੇ ਉਸ ਦੀ ਰਾਇ ਪੁੱਛਣ ਦੇ ਅਕਸਰ ਚੰਗੇ ਨਤੀਜੇ ਨਿਕਲਦੇ ਹਨ। ਇਸ ਸਫ਼ੇ ਦੇ ਸੱਜੇ ਪਾਸੇ ਦਿੱਤੀ ਡੱਬੀ ਵਿਚ ਕੁਝ ਕਿਤਾਬਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਵਿਚ ਅਜਿਹੀਆਂ ਤਸਵੀਰਾਂ ਹਨ। ਤੁਸੀਂ ਹੇਠਾਂ ਦਿੱਤੀਆਂ ਪੇਸ਼ਕਾਰੀਆਂ ਵਰਤ ਸਕਦੇ ਹੋ:
◼ “ਕੀ ਤੁਹਾਨੂੰ ਲੱਗਦਾ ਕਿ ਇਨਸਾਨ ਕਦੇ ਇਹੋ ਜਿਹੇ ਹਾਲਾਤਾਂ ਵਿਚ ਜੀ ਸਕੇਗਾ?”
◼ “ਹਰ ਕੋਈ ਚਾਹੇਗਾ ਕਿ ਉਸ ਦੇ ਬੱਚੇ ਇਹੋ ਜਿਹੀ ਦੁਨੀਆਂ ਵਿਚ ਵੱਡੇ ਹੋਣ। ਤੁਹਾਡੇ ਖ਼ਿਆਲ ਵਿਚ ਦੁਨੀਆਂ ਵਿਚ ਚੰਗੇ ਹਾਲਾਤ ਪੈਦਾ ਕਰਨ ਲਈ ਕੀ ਕਰਨ ਦੀ ਲੋੜ ਹੈ?”
◼ “ਇਹ ਤਸਵੀਰ ਦਿਖਾਉਂਦੀ ਹੈ ਕਿ ਉਦੋਂ ਧਰਤੀ ਕਿਹੋ ਜਿਹੀ ਹੋਵੇਗੀ ਜਦੋਂ ਪਰਮੇਸ਼ੁਰ ਦੀ ਮਰਜ਼ੀ ਧਰਤੀ ਉੱਤੇ ਪੂਰੀ ਹੋਵੇਗੀ ਜਿੱਦਾਂ ਇਹ ਸਵਰਗ ਵਿਚ ਪੂਰੀ ਹੋ ਰਹੀ ਹੈ। ਤੁਹਾਨੂੰ ਇਸ ਤਸਵੀਰ ਵਿਚ ਅਜਿਹਾ ਕੀ ਨਜ਼ਰ ਆਉਂਦਾ ਹੈ ਜੋ ਅੱਜ ਦੇਖਣ ਨੂੰ ਨਹੀਂ ਮਿਲਦਾ?”
◼ “ਕੀ ਤੁਸੀਂ ਇਹੋ ਜਿਹੇ ਹਾਲਾਤਾਂ ਵਿਚ ਜੀਣਾ ਪਸੰਦ ਕਰੋਗੇ? [ਜਵਾਬ ਲਈ ਸਮਾਂ ਦਿਓ।] ਕੀ ਤੁਹਾਨੂੰ ਲੱਗਦਾ ਕਿ ਸਾਡੇ ਜੀਉਂਦੇ-ਜੀ ਅਸੀਂ ਅਜਿਹੇ ਹਾਲਾਤ ਦੇਖ ਸਕਾਂਗੇ?”
ਘਰ-ਸੁਆਮੀ ਦੀ ਗੱਲ ਧਿਆਨ ਨਾਲ ਸੁਣੋ ਅਤੇ ਨਰਮਾਈ ਨਾਲ ਇਕ-ਦੋ ਸਵਾਲ ਪੁੱਛ ਕੇ ਉਸ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰੋ। ਜੇ ਕੋਈ ਕਹਿੰਦਾ ਹੈ ਕਿ ਉਸ ਨੂੰ ਤਸਵੀਰ ਵਿਚ ਦਿਖਾਈ ਗਈ ਦੁਨੀਆਂ ਵਿਚ ਜੀਣ ਦੀ ਕੋਈ ਇੱਛਾ ਨਹੀਂ ਜਾਂ ਅਜਿਹੀ ਦੁਨੀਆਂ ਬਣਨੀ ਮੁਮਕਿਨ ਨਹੀਂ, ਤਾਂ ਇਹ ਨਾ ਸੋਚੋ ਕਿ ਉਸ ਨੂੰ ਦਿਲਚਸਪੀ ਨਹੀਂ। ਨਰਮਾਈ ਨਾਲ ਪੁੱਛੋ ਕਿ ਉਹ ਇੱਦਾਂ ਕਿਉਂ ਕਹਿੰਦਾ ਹੈ। ਹੋ ਸਕਦਾ ਕਿ ਉਹ ਸਦੀਆਂ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਹੱਲ ਨਾ ਹੁੰਦੀਆਂ ਦੇਖ ਕੇ ਨਿਰਾਸ਼ ਹੋ ਚੁੱਕਾ ਹੈ।—ਹਿਜ਼. 9:4.
ਘਰ-ਸੁਆਮੀ ਦੀ ਸਮੱਸਿਆ ਜਾਣਨ ਤੋਂ ਬਾਅਦ ਉਸ ਮੁਤਾਬਕ ਗੱਲ ਕਰੋ। ਦੱਸੋ ਕਿ ਪਰਮੇਸ਼ੁਰ ਦਾ ਰਾਜ ਇਸ ਸਮੱਸਿਆ ਨੂੰ ਕਿਵੇਂ ਦੂਰ ਕਰੇਗਾ। ਫਿਰ ਸਬੂਤ ਵਜੋਂ ਇਕ-ਦੋ ਢੁਕਵੀਆਂ ਆਇਤਾਂ ਦਿਖਾਓ। (ਸੱਜੇ ਪਾਸੇ ਕਾਲਮ ਵਿਚ ਦਿੱਤੇ ਸੁਝਾਅ ਦੇਖੋ।) ਉਸ ਨੂੰ ਬਾਈਬਲ ਵਿੱਚੋਂ ਦਿਖਾਓ ਕਿ ਪਰਮੇਸ਼ੁਰ ਦਾ ਬਚਨ ਕੀ ਕਹਿੰਦਾ ਹੈ। ਜੇ ਉਹ ਹੋਰ ਜਾਣਨਾ ਚਾਹੇ, ਤਾਂ ਕਿਤਾਬ ਪੇਸ਼ ਕਰੋ ਅਤੇ ਉਸ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ। ਉਸ ਕੋਲ ਦੁਬਾਰਾ ਜਾ ਕੇ ਉਸੇ ਵਿਸ਼ੇ ਉੱਤੇ ਗੱਲਬਾਤ ਜਾਰੀ ਰੱਖੋ।
[ਸਫ਼ੇ 6 ਉੱਤੇ ਡੱਬੀ]
ਫਿਰਦੌਸ ਦੀਆਂ ਤਸਵੀਰਾਂ
ਸ੍ਰਿਸ਼ਟੀ (ਅੰਗ੍ਰੇਜ਼ੀ) ਕਿਤਾਬ: ਸਫ਼ੇ 237, 243, 251
ਸਿੱਖਿਅਕ (ਅੰਗ੍ਰੇਜ਼ੀ) ਕਿਤਾਬ: ਸਫ਼ੇ 251-4
ਸੱਚੀ ਸ਼ਾਂਤੀ (ਅੰਗ੍ਰੇਜ਼ੀ) ਕਿਤਾਬ: ਸਫ਼ਾ 98
ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ: ਸਫ਼ੇ 92-3
[ਸਫ਼ੇ 6 ਉੱਤੇ ਡੱਬੀ]
ਲੋਕਾਂ ਲਈ ਚਿੰਤਾ ਦੇ ਵਿਸ਼ੇ
ਅਪਰਾਧ, ਹਿੰਸਾ
ਕਾਲ, ਕੁਪੋਸ਼ਣ
ਗ਼ਰੀਬੀ, ਜ਼ੁਲਮ
ਘਰਾਂ ਦੀ ਘਾਟ, ਮਾਲੀ ਤੰਗੀ
ਡਿਪਰੈਸ਼ਨ
ਧਰਤੀ ਦੀ ਤਬਾਹੀ
ਨਿਕੰਮੀ ਸਰਕਾਰ
ਨੈਤਿਕ ਪਤਨ
ਬੀਮਾਰੀ, ਅਪੰਗਤਾ
ਪਸ਼ੂਆਂ ਉੱਤੇ ਜ਼ੁਲਮ
ਭ੍ਰਿਸ਼ਟਾਚਾਰ, ਅਨਿਆਂ
ਭੇਦ-ਭਾਵ, ਨਾਬਰਾਬਰੀ
ਮੌਤ, ਸੋਗ
ਯੁੱਧ, ਅੱਤਵਾਦ