ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਮਾਰ.
“ਦੁਨੀਆਂ ਭਰ ਵਿਚ ਯਿਸੂ ਦੀਆਂ ਸਿੱਖਿਆਵਾਂ ਨੂੰ ਸਲਾਹਿਆ ਜਾਂਦਾ ਹੈ। [ਸਫ਼ਾ 3, ਪੈਰਾ 1 ਵਿੱਚੋਂ ਯਹੂਦੀ ਰਾਬੀ ਦਾ ਹਵਾਲਾ ਪੜ੍ਹੋ।] ਪਰ ਕੀ ਤੁਹਾਡੇ ਖ਼ਿਆਲ ਵਿਚ ਉਹ ਸਿੱਖਿਆਵਾਂ ਅੱਜ ਸਾਡੇ ਲਈ ਫ਼ਾਇਦੇਮੰਦ ਹਨ, ਜਿਵੇਂ ਕਿ ਇਨ੍ਹਾਂ ਆਇਤਾਂ ਵਿਚ ਇਹ ਸਿੱਖਿਆ? [ਮੱਤੀ 5:21, 22ੳ ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਯਿਸੂ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਹੈ ਤੇ ਇਹ ਵੀ ਦੱਸਿਆ ਹੈ ਕਿ ਅਸੀਂ ਇਨ੍ਹਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ।”
ਜਾਗਰੂਕ ਬਣੋ! ਜਨ.-ਮਾਰ.
“ਮਾਪੇ ਬੱਚਿਆਂ ਦੀ ਪਰਵਰਿਸ਼ ਕਰਨ ਸੰਬੰਧੀ ਮਦਦਗਾਰ ਜਾਣਕਾਰੀ ਹਾਸਲ ਕਰ ਕੇ ਖ਼ੁਸ਼ ਹੁੰਦੇ ਹਨ। ਇਸ ਰਸਾਲੇ ਵਿਚ ਮਾਪਿਆਂ ਲਈ ਕਈ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਹਨ।” ਸਫ਼ਾ 7 ਖੋਲ੍ਹ ਕੇ ਲੇਖ ਦਿਖਾਓ ਅਤੇ ਕਹਾਉਤਾਂ 22:6 ਪੜ੍ਹੋ।
ਪਹਿਰਾਬੁਰਜ 1 ਅਪ੍ਰੈ.
“ਕੀ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਵਿਗਿਆਨ ਅਤੇ ਬਾਈਬਲ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਵਿਗਿਆਨ ਅਤੇ ਧਰਮ ਦੇ ਆਪਸੀ ਟਕਰਾਅ ਦੇ ਇਤਿਹਾਸ ਬਾਰੇ ਦੱਸਦਾ ਹੈ। ਪਰ ਇਹ ਸਬੂਤ ਵੀ ਦਿੰਦਾ ਹੈ ਕਿ ਸਹੀ ਵਿਗਿਆਨ ਬਾਈਬਲ ਨਾਲ ਮੇਲ ਖਾਂਦਾ ਹੈ।” ਸਫ਼ੇ 6-7 ਦਿਖਾਓ। ਫਿਰ ਉਪਦੇਸ਼ਕ ਦੀ ਪੋਥੀ 1:7 ਪੜ੍ਹੋ।
ਜਾਗਰੂਕ ਬਣੋ! ਅਪ੍ਰੈ.-ਜੂਨ
“ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਨੇ ਬੱਚਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਮਾਂ-ਪਿਉ ਦੋਨਾਂ ਦਾ ਆਦਰ ਕਰਨ। [ਕੂਚ 20:12 ਪੜ੍ਹੋ।] ਤੁਹਾਡੇ ਖ਼ਿਆਲ ਵਿਚ ਕੀ ਮਾਵਾਂ ਨੂੰ ਅੱਜ ਪੂਰਾ ਆਦਰ ਮਿਲਦਾ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਵੱਖੋ-ਵੱਖ ਦੇਸ਼ਾਂ ਵਿਚ ਮਾਵਾਂ ਨੂੰ ਆਉਂਦੀਆਂ ਸਮੱਸਿਆਵਾਂ ਬਾਰੇ ਦੱਸਦਾ ਹੈ ਤੇ ਇਹ ਵੀ ਦੱਸਦਾ ਹੈ ਕਿ ਮਾਵਾਂ ਇਨ੍ਹਾਂ ਸਮੱਸਿਆਵਾਂ ਨਾਲ ਕਿਵੇਂ ਸਿੱਝ ਰਹੀਆਂ ਹਨ।”