ਸੇਵਾ ਸਭਾ ਅਨੁਸੂਚੀ
14-20 ਜਨਵਰੀ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਜਨਵਰੀ-ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: “ਪ੍ਰਚਾਰ ਦੇ ਸਮੇਂ ਦਾ ਵਧੀਆ ਇਸਤੇਮਾਲ ਕਰੋ।”a ਇਕ ਭਰਾ ਦੀ ਇੰਟਰਵਿਊ ਲਓ ਜੋ ਪ੍ਰਚਾਰ ਦੇ ਕੰਮ ਵਿਚ ਗਰੁੱਪ ਨੂੰ ਵਧੀਆ ਤਰੀਕੇ ਨਾਲ ਨਿਰਦੇਸ਼ਨ ਦਿੰਦਾ ਹੈ। ਗਰੁੱਪ ਨੂੰ ਨਿਰਦੇਸ਼ਨ ਦੇਣ ਲਈ ਅਤੇ ਪ੍ਰਚਾਰ ਦੇ ਸਮੇਂ ਨੂੰ ਪੂਰੀ ਤਰ੍ਹਾਂ ਵਰਤਣ ਲਈ ਉਹ ਕੀ ਤਿਆਰੀ ਕਰਦਾ ਹੈ?
20 ਮਿੰਟ: “ਤੁਹਾਡੀ ਗੱਲ ਬਾਤ ਸਦਾ . . . ਸਲੂਣੀ ਹੋਵੇ।”b ਪੈਰਾ 2 ਉੱਤੇ ਚਰਚਾ ਕਰਦੇ ਸਮੇਂ ਯੂਹੰਨਾ 4:7-15, 39 ਪੜ੍ਹੋ।
ਗੀਤ 11 (85)
21-27 ਜਨਵਰੀ
ਗੀਤ 18 (130)
10 ਮਿੰਟ: ਸਥਾਨਕ ਘੋਸ਼ਣਾਵਾਂ। ਦੱਸੋ ਕਿ ਫਰਵਰੀ ਮਹੀਨੇ ਵਿਚ ਪ੍ਰਚਾਰ ਦੌਰਾਨ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਵਿਚ ਇਕ ਪਬਲੀਸ਼ਰ ਨੂੰ ਇਹ ਸਾਹਿੱਤ ਪੇਸ਼ ਕਰਦਿਆਂ ਦਿਖਾਓ। 4-10 ਫਰਵਰੀ ਦੌਰਾਨ ਹੋਣ ਵਾਲੀ ਸੇਵਾ ਸਭਾ ਵਿਚ ਖ਼ੂਨ ਬਿਨਾਂ ਇਲਾਜ—ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ (ਅੰਗ੍ਰੇਜ਼ੀ) ਵਿਡਿਓ ਉੱਤੇ ਚਰਚਾ ਕੀਤੀ ਜਾਵੇਗੀ। ਇਸ ਲਈ ਸਾਰਿਆਂ ਨੂੰ ਇਹ ਵਿਡਿਓ ਦੇਖਣ ਲਈ ਕਹੋ।
10 ਮਿੰਟ: ਕੀ ਤੁਸੀਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਪੜ੍ਹਦੇ ਹੋ? ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2008 ਦੇ ਮੁਖਬੰਧ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਰ ਦਿਨ ਲਈ ਦਿੱਤੀ ਆਇਤ ਅਤੇ ਟਿੱਪਣੀਆਂ ਨੂੰ ਪੜ੍ਹਨ ਲਈ ਸਮਾਂ ਕੱਢਣ ਦੇ ਫ਼ਾਇਦਿਆਂ ਉੱਤੇ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਇਹ ਦੱਸਣ ਲਈ ਕਹੋ ਕਿ ਉਹ ਕਦੋਂ ਦਿਨ ਦੀ ਆਇਤ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਲਾਭ ਹੋਏ ਹਨ। ਪਹਿਲਾਂ ਤੋਂ ਹੀ ਇਕ-ਦੋ ਭੈਣ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ। ਅੰਤ ਵਿਚ ਸਾਲ 2008 ਲਈ ਚੁਣੀ ਗਈ ਮੁੱਖ ਆਇਤ ਉੱਤੇ ਸੰਖੇਪ ਵਿਚ ਚਰਚਾ ਕਰੋ।
25 ਮਿੰਟ: “ਪ੍ਰਚਾਰ ਕਰਦੇ ਸਮੇਂ ਹਿੰਮਤ ਅਤੇ ਸਮਝ ਤੋਂ ਕੰਮ ਲਓ।”c (ਪੈਰੇ 1-13) ਇਕ ਬਜ਼ੁਰਗ ਸਵਾਲ-ਜਵਾਬ ਰਾਹੀਂ ਇਹ ਭਾਗ ਪੇਸ਼ ਕਰੇਗਾ। ਸਭਾ ਵਿਚ ਇਹ ਭਾਗ ਪੇਸ਼ ਕਰਨ ਤੋਂ ਪਹਿਲਾਂ ਬਜ਼ੁਰਗਾਂ ਨੂੰ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ ਕਿ ਸਥਾਨਕ ਹਾਲਾਤਾਂ ਮੁਤਾਬਕ ਇਸ ਲੇਖ ਵਿਚ ਦਿੱਤੀਆਂ ਸਲਾਹਾਂ ਉੱਤੇ ਕਿਸ ਹੱਦ ਤਕ ਚੱਲਿਆ ਜਾ ਸਕਦਾ ਹੈ।
ਗੀਤ 8 (51)
28 ਜਨਵਰੀ–3 ਫਰਵਰੀ
ਗੀਤ 13 (113)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਜਨਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਜਨਵਰੀ-ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਉੱਤੇ ਚਰਚਾ। ਦੋਵੇਂ ਰਸਾਲਿਆਂ ਦੇ ਲੇਖਾਂ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਦੇਣ ਤੋਂ ਬਾਅਦ ਹਾਜ਼ਰੀਨ ਨੂੰ ਪੁੱਛੋ ਕਿ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਪਬਲੀਸ਼ਰਾਂ ਨੂੰ ਉਨ੍ਹਾਂ ਲੇਖਾਂ ਬਾਰੇ ਕੁਝ ਖ਼ਾਸ ਨੁਕਤੇ ਦੱਸਣ ਲਈ ਕਹੋ ਜਿਨ੍ਹਾਂ ਨੂੰ ਉਹ ਪ੍ਰਚਾਰ ਦੌਰਾਨ ਵਰਤਣ ਬਾਰੇ ਸੋਚ ਰਹੇ ਹਨ। ਗੱਲ ਸ਼ੁਰੂ ਕਰਨ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ? ਲੇਖ ਵਿੱਚੋਂ ਕਿਹੜੀ ਆਇਤ ਪੜ੍ਹੀ ਜਾ ਸਕਦੀ ਹੈ? ਉਹ ਆਇਤ ਨੂੰ ਲੇਖ ਨਾਲ ਕਿਵੇਂ ਜੋੜਨਗੇ? ਢੁਕਵੀਆਂ ਪੇਸ਼ਕਾਰੀਆਂ ਵਰਤ ਕੇ ਪ੍ਰਦਰਸ਼ਨ ਵਿਚ ਦੋਵੇਂ ਰਸਾਲੇ ਪੇਸ਼ ਕਰਦਿਆਂ ਦਿਖਾਓ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
25 ਮਿੰਟ: “ਪ੍ਰਚਾਰ ਕਰਦੇ ਸਮੇਂ ਹਿੰਮਤ ਅਤੇ ਸਮਝ ਤੋਂ ਕੰਮ ਲਓ।”d ਪੈਰੇ 14-27 ਉੱਤੇ ਸਵਾਲ-ਜਵਾਬ ਰਾਹੀਂ ਚਰਚਾ ਕਰੋ। ਇਕ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। ਸਥਾਨਕ ਹਾਲਾਤਾਂ ਮੁਤਾਬਕ ਇਸ ਲੇਖ ਵਿਚ ਦਿੱਤੀਆਂ ਸਲਾਹਾਂ ਉੱਤੇ ਚੱਲਣ ਦੇ ਸੁਝਾਅ ਦਿਓ।
ਗੀਤ 6 (43)
4-10 ਫਰਵਰੀ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਸ਼ਨ ਡੱਬੀ ਉੱਤੇ ਵਿਚਾਰ ਕਰੋ।
15 ਮਿੰਟ: “ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਨ ਵਿਚ ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ।”e ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
20 ਮਿੰਟ: “ਕੀ ਤੁਸੀਂ ਢਿੱਲ-ਮੱਠ ਕਰ ਰਹੇ ਹੋ?” ਇਕ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। ਲੇਖ ਵਿਚ ਦਿੱਤੇ ਸਵਾਲ ਪੁੱਛ ਕੇ ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ ਵਿਡਿਓ ਉੱਤੇ ਤੁਰੰਤ ਚਰਚਾ ਸ਼ੁਰੂ ਕਰੋ। ਅੰਤ ਵਿਚ ਅਖ਼ੀਰਲਾ ਪੈਰਾ ਪੜ੍ਹੋ ਅਤੇ ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਸੁਝਾਏ ਗਏ ਪਹਿਰਾਬੁਰਜ ਅਤੇ ਸਾਡੀ ਰਾਜ ਸੇਵਕਾਈ ਦੇ ਲੇਖਾਂ ਨੂੰ ਧਿਆਨ ਨਾਲ ਪੜ੍ਹਨ। ਸਮਝਾਓ ਕਿ ਕਿਵੇਂ ਨਵੰਬਰ 2006 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਵਰਕਸ਼ੀਟਾਂ ਦੀ ਮਦਦ ਨਾਲ ਪਬਲੀਸ਼ਰ ਲਹੂ ਦੇ ਅੰਸ਼ਾਂ ਅਤੇ ਇਲਾਜ ਦੇ ਵੱਖੋ-ਵੱਖਰੇ ਤਰੀਕਿਆਂ ਸੰਬੰਧੀ ਫ਼ੈਸਲਾ ਕਰ ਕੇ ਡੀ. ਪੀ. ਏ. ਕਾਰਡ ਭਰ ਸਕਦੇ ਹਨ। ਜਿਨ੍ਹਾਂ ਨੇ ਡੀ. ਪੀ. ਏ. ਕਾਰਡ ਭਰਿਆ ਹੋਇਆ ਹੈ, ਉਹ ਵੀ ਦੁਬਾਰਾ ਸੋਚ-ਵਿਚਾਰ ਕਰ ਸਕਦੇ ਹਨ। ਜੇ ਉਹ ਕਿਸੇ ਗੱਲ ਵਿਚ ਫ਼ੈਸਲਾ ਬਦਲਣਾ ਚਾਹੁੰਦੇ ਹਨ, ਤਾਂ ਉਹ ਨਵਾਂ ਕਾਰਡ ਭਰ ਸਕਦੇ ਹਨ।
ਗੀਤ 2 (15)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।