ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/10 ਸਫ਼ਾ 2
  • ਸਭ ਤੋਂ ਅਹਿਮ ਕੰਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਭ ਤੋਂ ਅਹਿਮ ਕੰਮ
  • ਸਾਡੀ ਰਾਜ ਸੇਵਕਾਈ—2010
  • ਮਿਲਦੀ-ਜੁਲਦੀ ਜਾਣਕਾਰੀ
  • ਲੋਕਾਂ ਨੂੰ ਸੱਚਾਈ ਸਿਖਾਓ ਅਤੇ ਚੇਲੇ ਬਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਯਿਸੂ ਵਾਂਗ ਜੋਸ਼ ਨਾਲ ਪ੍ਰਚਾਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸੇਵਕਾਈ ਲਈ ਆਪਣਾ ਜੋਸ਼ ਬਰਕਰਾਰ ਰੱਖੋ
    ਸਾਡੀ ਰਾਜ ਸੇਵਕਾਈ—2007
  • ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰੋ
    ਸਾਡੀ ਰਾਜ ਸੇਵਕਾਈ—2003
ਹੋਰ ਦੇਖੋ
ਸਾਡੀ ਰਾਜ ਸੇਵਕਾਈ—2010
km 3/10 ਸਫ਼ਾ 2

ਸਭ ਤੋਂ ਅਹਿਮ ਕੰਮ

1. ਪ੍ਰਚਾਰ ਦੇ ਕੰਮ ਲਈ ਦਿਲੋਂ ਸਾਡੀ ਕਦਰ ਸਾਨੂੰ ਕਿਹੜੀਆਂ ਕੁਰਬਾਨੀਆਂ ਕਰਨ ਲਈ ਪ੍ਰੇਰੇਗੀ?

1 ਸਾਨੂੰ ਆਪਣਾ ਸਮਾਂ, ਬਲ ਤੇ ਹੋਰ ਸਭ ਕੁਝ ਪ੍ਰਚਾਰ ਦੇ ਕੰਮ ਵਿਚ ਲਗਾਉਣ ਲਈ ਕਿਉਂ ਵਾਰ-ਵਾਰ ਕਿਹਾ ਜਾਂਦਾ ਹੈ? ਕਿਉਂਕਿ ਹੋਰ ਕੋਈ ਕੰਮ ਇੰਨਾ ਅਹਿਮ ਨਹੀਂ ਹੈ! ਜਦੋਂ ਅਸੀਂ ਇਹ ਗੱਲ ਯਾਦ ਰੱਖਦੇ ਹਾਂ ਕਿ ਪ੍ਰਚਾਰ ਦੇ ਕੰਮ ਕਰਕੇ ਦੂਸਰਿਆਂ ਦਾ ਭਵਿੱਖ ਕਿੰਨਾ ਸੁਨਹਿਰਾ ਹੋ ਸਕਦਾ ਹੈ ਅਤੇ ਇਹ ਕੰਮ ਦੁਬਾਰਾ ਨਹੀਂ ਹੋਣ ਵਾਲਾ, ਤਾਂ ਅਸੀਂ ਇਸ ਵਿਚ ਲੱਗੇ ਰਹਿਣ ਲਈ ਪ੍ਰੇਰੇ ਜਾਂਦੇ ਹਾਂ।—ਰਸੂ. 20:24.

2. ਪ੍ਰਚਾਰ ਦੇ ਕੰਮ ਰਾਹੀਂ ਯਹੋਵਾਹ ਦਾ ਨਾਂ ਕਿਵੇਂ ਪਵਿੱਤਰ ਕੀਤਾ ਜਾਂਦਾ ਹੈ?

2 ਪ੍ਰਚਾਰ ਦਾ ਕੰਮ ਯਹੋਵਾਹ ਦਾ ਨਾਂ ਉੱਚਾ ਕਰਦਾ ਹੈ: ਪ੍ਰਚਾਰ ਦਾ ਕੰਮ ਇਸ ਸੰਦੇਸ਼ ʼਤੇ ਜ਼ੋਰ ਦਿੰਦਾ ਹੈ ਕਿ ਯਿਸੂ ਮਸੀਹ ਦੁਆਰਾ ਯਹੋਵਾਹ ਦਾ ਰਾਜ ਸਾਰੀਆਂ ਮਨੁੱਖੀ ਹਕੂਮਤਾਂ ਨੂੰ ਹਟਾ ਕੇ ਸਾਡੇ ਸਾਰੇ ਦੁੱਖ ਦੂਰ ਕਰੇਗਾ। (ਮੱਤੀ 6:9, 10) ਪ੍ਰਚਾਰ ਦੇ ਜ਼ਰੀਏ ਯਹੋਵਾਹ ਦੀ ਵਡਿਆਈ ਹੁੰਦੀ ਹੈ ਕਿ ਉਹੀ ਹੈ ਜੋ ਸਾਨੂੰ ਬੀਮਾਰੀ ਤੇ ਮੌਤ ਤੋਂ ਬਚਾ ਸਕਦਾ ਹੈ। (ਯਸਾ. 25:8; 33:24) ਅਸੀਂ ਉਸ ਦੇ ਨਾਂ ਤੋਂ ਜਾਣੇ ਜਾਂਦੇ ਹਾਂ ਇਸ ਕਰਕੇ ਲੋਕ ਸਾਡਾ ਨੇਕ ਚਾਲ-ਚਲਣ ਅਤੇ ਜੋਸ਼ ਦੇਖ ਕੇ ਉਸ ਦੀ ਮਹਿਮਾ ਕਰ ਸਕਦੇ ਹਨ। (1 ਪਤ. 2:12) ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਧਰਤੀ ਭਰ ਵਿਚ ਅੱਤ ਮਹਾਨ ਪ੍ਰਭੂ ਯਹੋਵਾਹ ਦੇ ਨਾਂ ਦਾ ਐਲਾਨ ਕਰਦੇ ਹਾਂ!—ਜ਼ਬੂ. 83:18.

3. ਰਾਜ ਦਾ ਸੰਦੇਸ਼ ਸੁਣ ਕੇ ਉਸ ਉੱਤੇ ਚੱਲਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

3 ਪ੍ਰਚਾਰ ਦਾ ਕੰਮ ਜਾਨਾਂ ਬਚਾਉਂਦਾ ਹੈ: ਯਹੋਵਾਹ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤ. 3:9) ਪਰ ਜੇ ਲੋਕਾਂ ਨੂੰ ਸਿੱਖਿਆ ਦੇਣ ਵਾਲਾ ਕੋਈ ਨਾ ਹੋਵੇ, ਤਾਂ ਉਹ ਕਿੱਦਾਂ ਜਾਣ ਸਕਦੇ ਹਨ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਤੇ ਕੀ ਗ਼ਲਤ ਚਾਲ-ਚਲਣ ਹੈ? (ਯੂਨਾ. 4:11; ਰੋਮੀ. 10:13-15) ਜਦੋਂ ਲੋਕ ਖ਼ੁਸ਼ ਖ਼ਬਰੀ ਦਾ ਗਿਆਨ ਲੈ ਕੇ ਉਸ ਉੱਤੇ ਚੱਲਦੇ ਹਨ, ਤਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਬਿਹਤਰ ਬਣਦੀਆਂ ਹਨ ਤੇ ਉਹ ਨੁਕਸਾਨਦੇਹ ਕੰਮਾਂ ਤੋਂ ਪਰਹੇਜ਼ ਕਰਦੇ ਹਨ। (ਮੀਕਾ. 4:1-4) ਇਸ ਤੋਂ ਇਲਾਵਾ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਦੀ ਉਮੀਦ ਮਿਲਦੀ ਹੈ। ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਰਾਹੀਂ ਸਾਡੀ ਹੀ ਨਹੀਂ, ਸਗੋਂ ਸਾਡੇ ਸੁਣਨ ਵਾਲਿਆਂ ਦੀ ਜਾਨ ਵੀ ਬਚਦੀ ਹੈ। (1 ਤਿਮੋ. 4:16) ਇਹ ਅਹਿਮ ਕੰਮ ਕਰਨ ਵਿਚ ਸਾਨੂੰ ਕਿੰਨਾ ਵੱਡਾ ਮਾਣ ਮਿਲਦਾ ਹੈ!

4. ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਕਿਉਂ ਰੁੱਝੇ ਰਹਿਣਾ ਚਾਹੀਦਾ ਹੈ?

4 ਹੁਣ ਅਚਾਨਕ ਹੀ ਵੱਡੀ ਬਿਪਤਾ ਦੁਆਰਾ ਇਸ ਦੁਸ਼ਟ ਦੁਨੀਆਂ ਦਾ ਅੰਤ ਹੋਵੇਗਾ। ਜੋ ਲੋਕ ਯਹੋਵਾਹ ਦਾ ਪੱਖ ਲੈਣਗੇ ਉਹ ਬਚਾਏ ਜਾਣਗੇ। ਇਸ ਕਰਕੇ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਸਭ ਤੋਂ ਜ਼ਰੂਰੀ, ਅਹਿਮ ਤੇ ਲਾਭਦਾਇਕ ਕੰਮ ਹੈ ਜੋ ਅੱਜ ਕੀਤਾ ਜਾ ਰਿਹਾ ਹੈ। ਆਓ ਆਪਾਂ ਇਸ ਮੁੱਖ ਕੰਮ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਹਿਲ ਦੇਈਏ!—ਮੱਤੀ 6:33.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ