ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈਲ-ਜੂਨ
“ਜ਼ਿੰਦਗੀ ਵਿਚ ਸਾਨੂੰ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। [ਆਪਣੇ ਇਲਾਕੇ ਵਿਚ ਕੁਝ ਮੁਸ਼ਕਲਾਂ ਦਾ ਜ਼ਿਕਰ ਕਰੋ।] ਤੁਹਾਡੇ ਖ਼ਿਆਲ ਵਿਚ ਕੀ ਰੱਬ ਸਾਡੀ ਮਦਦ ਕਰ ਸਕਦਾ ਹੈ? [ਜਵਾਬ ਲਈ ਸਮਾਂ ਦਿਓ। ਜੇ ਵਿਅਕਤੀ ਹੋਰ ਗੱਲਬਾਤ ਕਰਨ ਅਤੇ ਹਵਾਲਾ ਦੇਖਣ ਲਈ ਰਾਜ਼ੀ ਹੈ, ਤਾਂ ਗੱਲ ਅੱਗੇ ਤੋਰੋ।] ਪਰਮੇਸ਼ੁਰ ਸਾਨੂੰ ਭਵਿੱਖ ਲਈ ਉਮੀਦ ਦਿੰਦਾ ਹੈ ਜਿਸ ਨਾਲ ਅਸੀਂ ਮਜ਼ਬੂਤ ਹੁੰਦਾ ਹਾਂ।” [ਸਫ਼ਾ 7 ਉੱਤੇ ਦਿੱਤਾ ਕੋਈ ਹਵਾਲਾ ਦਿਖਾਓ।]
ਜਾਗਰੂਕ ਬਣੋ! ਅਪ੍ਰੈਲ-ਜੂਨ
“ਅੱਜ-ਕੱਲ੍ਹ ਸੈੱਲ ਫ਼ੋਨ ਅਤੇ ਕੰਪਿਊਟਰ ਆਮ ਚੀਜ਼ਾਂ ਹਨ। ਤੁਹਾਡੇ ਖ਼ਿਆਲ ਵਿਚ ਕੀ ਤਕਨਾਲੋਜੀ ਸਮਾਂ ਬਚਾਉਂਦੀ ਜਾਂ ਬਰਬਾਦ ਕਰਦੀ ਹੈ? [ਜਵਾਬ ਲਈ ਸਮਾਂ ਦਿਓ। ਜੇ ਵਿਅਕਤੀ ਦਿਲਚਸਪੀ ਰੱਖਦਾ ਹੈ, ਤਾਂ ਉਸ ਨੂੰ ਪੁੱਛੋ ਕਿ ਕੀ ਤੁਸੀਂ ਬਾਈਬਲ ਵਿੱਚੋਂ ਇਕ ਹਵਾਲਾ ਪੜ੍ਹ ਕੇ ਸੁਣਾ ਸਕਦੇ ਹੋ। ਜੇ ਉਹ ਰਾਜ਼ੀ ਹੋਵੇ, ਤਾਂ ਗੱਲ ਅੱਗੇ ਤੋਰੋ।] ਲੋਕੀ ਜ਼ਿਆਦਾਤਰ ਸਹਿਮਤ ਹੋਣਗੇ ਕਿ ਸਾਨੂੰ ਆਪਣਾ ਸਮਾਂ ਲਾਭਦਾਇਕ ਬਣਾਉਣਾ ਚਾਹੀਦਾ ਹੈ। [ਅਫ਼ਸੀਆਂ 5:15, 16 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਅਸੀਂ ਤਕਨਾਲੋਜੀ ਦੀ ਲਾਭਦਾਇਕ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਹਾਂ।”