ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨਵਰੀ-ਮਾਰਚ
ਸਾਡੇ ਵਿੱਚੋਂ ਕਈਆਂ ਨੂੰ ਕਦੇ-ਕਦੇ ਇਹ ਸਮਝ ਨਹੀਂ ਆਉਂਦਾ ਕਿ ਅਸੀਂ ਆਪਣੇ ਬੀਮਾਰ ਦੋਸਤ ਨੂੰ ਕੀ ਕਹੀਏ ਜਾਂ ਉਸ ਦੀ ਕਿੱਦਾਂ ਮਦਦ ਕਰੀਏ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਯਾਕੂਬ 1:19 ਪੜ੍ਹੋ। ਫਿਰ ਜਵਾਬ ਲਈ ਸਮਾਂ ਦਿਓ।] ਇਸ ਲੇਖ ਵਿਚ ਕੁਝ ਵਧੀਆ ਸੁਝਾਅ ਦਿੱਤੇ ਗਏ ਹਨ ਜੋ ਬਾਈਬਲ ਦੇ ਅਸੂਲਾਂ ʼਤੇ ਆਧਾਰਿਤ ਹਨ। ਸਫ਼ਾ 10 ʼਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਜਨਵਰੀ-ਮਾਰਚ
ਅੱਜ-ਕੱਲ੍ਹ ਲੋਕ ਝੱਟ ਹੀ ਬਦਲਾ ਲੈਣ ʼਤੇ ਉਤਾਰੂ ਹੋ ਜਾਂਦੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਜੇ ਕੋਈ ਸਾਡੇ ਗੁੱਸੇ ਨੂੰ ਭੜਕਾਉਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਇਸ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਰੋਮੀਆਂ 12:21 ਪੜ੍ਹੋ।] ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਆਪਣਾ ਬਚਾਅ ਕਰਨ ਬਾਰੇ ਅਤੇ ਕਾਨੂੰਨ ਦਾ ਸਹਾਰਾ ਲੈਣ ਬਾਰੇ ਬਾਈਬਲ ਕੀ ਕਹਿੰਦੀ ਹੈ। ਸਫ਼ਾ 18 ਉੱਤੇ ਦਿੱਤਾ ਲੇਖ ਦਿਖਾਓ।