ਕੀ ਤੁਸੀਂ ਪਹਿਲਾਂ ਰੈਗੂਲਰ ਪਾਇਨੀਅਰ ਸੀ?
1. ਕਈ ਭੈਣ-ਭਰਾਵਾਂ ਨੇ ਕਿਹੜਾ ਆਨੰਦ ਮਾਣਿਆ ਹੈ, ਪਰ ਉਨ੍ਹਾਂ ਵਿੱਚੋਂ ਕੁਝ ਨੂੰ ਕੀ ਕਰਨ ਲਈ ਮਜਬੂਰ ਹੋਣਾ ਪਿਆ ਸੀ?
1 ਸਾਲਾਂ ਦੌਰਾਨ ਹਜ਼ਾਰਾਂ ਹੀ ਭੈਣ-ਭਰਾਵਾਂ ਨੇ ਪਾਇਨੀਅਰ ਵਜੋਂ ‘ਉਪਦੇਸ਼ ਕਰਨ ਅਰ ਖੁਸ਼ ਖਬਰੀ ਸੁਣਾਉਣ’ ਦਾ ਆਨੰਦ ਮਾਣਿਆ ਹੈ। (ਰਸੂ. 5:42) ਪਰ ਵੱਖੋ-ਵੱਖਰੇ ਕਾਰਨਾਂ ਕਰਕੇ ਕੁਝ ਜਣਿਆਂ ਨੂੰ ਪਾਇਨੀਅਰਿੰਗ ਛੱਡਣੀ ਪਈ ਹੈ। ਸੋ ਜੇ ਤੁਸੀਂ ਉਨ੍ਹਾਂ ਵਿੱਚੋਂ ਹੋ ਜੋ ਪਹਿਲਾਂ ਰੈਗੂਲਰ ਪਾਇਨੀਅਰਿੰਗ ਕਰਦੇ ਸੀ, ਤਾਂ ਕੀ ਤੁਹਾਡੇ ਹਾਲਾਤ ਬਦਲ ਗਏ ਹਨ ਤਾਂਕਿ ਤੁਸੀਂ ਦੁਬਾਰਾ ਪਾਇਨੀਅਰਿੰਗ ਸ਼ੁਰੂ ਕਰ ਸਕੋ?
2. ਪਾਇਨੀਅਰਿੰਗ ਛੱਡ ਦੇਣ ਵਾਲਿਆਂ ਨੂੰ ਮੁੜ ਕੇ ਆਪਣੇ ਹਾਲਾਤਾਂ ʼਤੇ ਕਿਉਂ ਨਜ਼ਰ ਮਾਰਨੀ ਚਾਹੀਦੀ ਹੈ?
2 ਹਾਲਾਤ ਬਦਲਦੇ ਰਹਿੰਦੇ ਹਨ: ਹੋ ਸਕਦਾ ਹੈ ਕਿ ਜਿਨ੍ਹਾਂ ਹਾਲਾਤਾਂ ਕਰਕੇ ਤੁਸੀਂ ਪਾਇਨੀਅਰਿੰਗ ਕਰਨੀ ਛੱਡੀ ਸੀ ਉਹ ਹੁਣ ਬਦਲ ਗਏ ਹਨ। ਮਿਸਾਲ ਲਈ, ਜੇ ਤੁਸੀਂ ਇਸ ਕਰਕੇ ਪਾਇਨੀਅਰਿੰਗ ਛੱਡੀ ਸੀ ਕਿਉਂਕਿ ਤੁਸੀਂ ਹਰ ਮਹੀਨੇ 90 ਘੰਟੇ ਪ੍ਰਚਾਰ ਨਹੀਂ ਕਰ ਪਾਉਂਦੇ ਸੀ, ਤਾਂ ਕੀ ਤੁਸੀਂ ਹੁਣ 70 ਘੰਟੇ ਕਰ ਸਕਦੇ ਹੋ? ਕੀ ਪਾਇਨੀਅਰਿੰਗ ਛੱਡ ਦੇਣ ਤੋਂ ਲੈ ਕੇ ਹੁਣ ਤਕ ਤੁਹਾਡੀਆਂ ਲੋੜਾਂ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਘੱਟ ਗਈਆਂ ਹਨ? ਕੀ ਤੁਸੀਂ ਹਾਲ ਹੀ ਵਿਚ ਆਪਣੀ ਨੌਕਰੀ ਤੋਂ ਰੀਟਾਇਰ ਹੋਏ ਹੋ? ਮਾੜੀ ਸਿਹਤ ਕਾਰਨ ਇਕ ਭੈਣ ਨੂੰ ਪਾਇਨੀਅਰਿੰਗ ਛੱਡਣੀ ਪਈ। ਫਿਰ ਜਦੋਂ ਉਹ 89 ਸਾਲਾਂ ਦੀ ਹੋਈ, ਤਾਂ ਉਸ ਨੇ ਦੁਬਾਰਾ ਪਾਇਨੀਅਰ ਬਣਨ ਦਾ ਫ਼ੈਸਲਾ ਕੀਤਾ। ਕਿਉਂ? ਕਿਉਂਕਿ ਇਕ ਸਾਲ ਤੋਂ ਉਸ ਦੀ ਸਿਹਤ ਠੀਕ ਰਹੀ ਅਤੇ ਉਸ ਨੂੰ ਹਸਪਤਾਲ ਨਹੀਂ ਜਾਣਾ ਪਿਆ!
3. ਪਰਿਵਾਰ ਦੇ ਜੀਅ ਮਿਲ ਕੇ ਇਕ ਜਣੇ ਨੂੰ ਪਾਇਨੀਅਰਿੰਗ ਕਰਨ ਵਿਚ ਕਿੱਦਾਂ ਮਦਦ ਦੇ ਸਕਦੇ ਹਨ?
3 ਹੋ ਸਕਦਾ ਹੈ ਕਿ ਤੁਸੀਂ ਪਹਿਲਾਂ ਖ਼ੁਦ ਪਾਇਨੀਅਰ ਨਹੀਂ ਸੀ, ਪਰ ਤੁਹਾਡੇ ਪਰਿਵਾਰ ਦੇ ਇਕ ਜੀਅ ਨੂੰ ਬਿਰਧ ਮਾਂ ਜਾਂ ਬਾਪ ਦੀ ਦੇਖ-ਭਾਲ ਕਰਨ ਲਈ ਪਾਇਨੀਅਰਿੰਗ ਛੱਡਣੀ ਪਈ ਸੀ। (1 ਤਿਮੋ. 5:4, 8) ਕਿਉਂ ਨਾ ਪਰਿਵਾਰ ਵਜੋਂ ਇਕੱਠੇ ਬੈਠ ਕੇ ਇਸ ਮਾਮਲੇ ਬਾਰੇ ਗੱਲ ਕਰੋ? (ਕਹਾ. 15:22) ਜਦੋਂ ਪਰਿਵਾਰ ਦੇ ਸਾਰੇ ਜੀਅ ਮਿਲ ਕੇ ਇਕ ਜਣੇ ਨੂੰ ਪਾਇਨੀਅਰਿੰਗ ਕਰਨ ਵਿਚ ਮਦਦ ਦਿੰਦੇ ਹਨ, ਤਾਂ ਸਾਰੇ ਖ਼ੁਸ਼ੀ ਮਹਿਸੂਸ ਕਰਨਗੇ।
4. ਉਦੋਂ ਕੀ ਜੇ ਤੁਹਾਡੇ ਹਾਲਾਤ ਅਜੇ ਤੁਹਾਨੂੰ ਮੁੜ ਕੇ ਪਾਇਨੀਅਰਿੰਗ ਨਹੀਂ ਕਰਨ ਦਿੰਦੇ?
4 ਜੇ ਤੁਹਾਡੇ ਹਾਲਾਤ ਅਜੇ ਤੁਹਾਨੂੰ ਮੁੜ ਕੇ ਪਾਇਨੀਅਰਿੰਗ ਨਹੀਂ ਕਰਨ ਦਿੰਦੇ, ਤਾਂ ਨਿਰਾਸ਼ ਨਾ ਹੋਵੋ। ਯਹੋਵਾਹ ਤੁਹਾਡੇ ਮਨ ਦੀ ਤਿਆਰੀ ਦੇਖ ਕੇ ਖ਼ੁਸ਼ ਹੁੰਦਾ ਹੈ। (2 ਕੁਰਿੰ. 8:12) ਪਾਇਨੀਅਰ ਵਜੋਂ ਸਿੱਖੇ ਗਏ ਹੁਨਰਾਂ ਨੂੰ ਆਪਣੀ ਸੇਵਕਾਈ ਵਿਚ ਵਰਤੋ। ਪ੍ਰਾਰਥਨਾ ਵਿਚ ਯਹੋਵਾਹ ਨੂੰ ਪਾਇਨੀਅਰਿੰਗ ਕਰਨ ਦੀ ਆਪਣੀ ਇੱਛਾ ਬਾਰੇ ਦੱਸੋ ਅਤੇ ਆਪਣੇ ਹਾਲਾਤਾਂ ਵਿਚ ਫੇਰ-ਬਦਲ ਲਿਆਉਣ ਦੇ ਮੌਕਿਆਂ ਨੂੰ ਧਿਆਨ ਵਿਚ ਰੱਖੋ। (1 ਯੂਹੰ. 5:14) ਸਮਾਂ ਆਉਣ ਤੇ ਸ਼ਾਇਦ ਯਹੋਵਾਹ ਤੁਹਾਡੇ ਲਈ “ਇੱਕ ਵੱਡਾ ਅਤੇ ਕੰਮ ਕੱਢਣ ਵਾਲਾ ਦਰਵੱਜਾ” ਖੋਲ੍ਹ ਦੇਵੇ ਤਾਂਕਿ ਤੁਸੀਂ ਦੁਬਾਰਾ ਰੈਗੂਲਰ ਪਾਇਨੀਅਰਿੰਗ ਕਰਨ ਦੀ ਖ਼ੁਸ਼ੀ ਪਾ ਸਕੋ।—1 ਕੁਰਿੰ. 16:9.