ਕੋਈ ਬਿਹਤਰ ਚੀਜ਼ ਦੀ ਖ਼ੁਸ਼ ਖ਼ਬਰੀ ਪ੍ਰਕਾਸ਼ਿਤ ਕਰਨਾ
1 ਪਹਿਰਾਬੁਰਜ ਨੇ 117 ਸਾਲਾਂ ਲਈ ਬਾਈਬਲ ਸੱਚਾਈ ਦੇ ਇਕ ਰੱਖਿਅਕ ਦੇ ਤੌਰ ਤੇ ਸੇਵਾ ਕੀਤੀ ਹੈ। ਇਸ ਸਮੇਂ, ਹਰੇਕ ਅੰਕ ਦੀਆਂ 1,89,50,000 ਕਾਪੀਆਂ 125 ਭਾਸ਼ਾਵਾਂ ਵਿਚ ਛਾਪੀਆਂ ਜਾਂਦੀਆਂ ਹਨ। ਅਵੇਕ! ਨੇ ਵੀ ਕਾਫ਼ੀ ਸਮੇਂ ਤੋਂ ਪਰਮੇਸ਼ੁਰ ਦੇ ਬਚਨ ਦਾ ਸਮਰਥਨ ਕੀਤਾ ਹੈ, ਅਤੇ ਇਸ ਸਮੇਂ ਇਸ ਦਾ ਪ੍ਰਸਾਰ 80 ਭਾਸ਼ਾਵਾਂ ਵਿਚ 1,57,30,000 ਕਾਪੀਆਂ ਹਨ।—ਤੁਲਨਾ ਕਰੋ ਕੁਲੁੱਸੀਆਂ 1:23.
2 ਰਸਾਲੇ ਇਕ ਅਧਿਆਤਮਿਕ ਜ਼ਰੂਰਤ ਪੂਰੀ ਕਰਦੇ ਹਨ: ਪਹਿਰਾਬੁਰਜ ਅਤੇ ਅਵੇਕ! ਨੇ ਲੱਖਾਂ ਨੇਕਦਿਲ ਲੋਕਾਂ ਦੀ ਅਧਿਆਤਮਿਕ ਜ਼ਰੂਰਤ ਪੂਰੀ ਕਰਨ ਵਿਚ ਮਦਦ ਦੇਣ ਦੇ ਦੁਆਰਾ ਉਨ੍ਹਾਂ ਨੂੰ ਲਾਭ ਪਹੁੰਚਾਇਆ ਹੈ। ਹੌਸਲਾ-ਅਫ਼ਜ਼ਾਈ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ। ਉਦਾਹਰਣ ਦੇ ਲਈ, ਫਰਵਰੀ 1, 1996, ਦੇ ਪਹਿਰਾਬੁਰਜ ਵਿਚ ਅਸੀਂ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖਣ ਦੀ ਜ਼ਰੂਰਤ ਨਾਲ ਸੰਬੰਧਿਤ ਸਾਮੱਗਰੀ ਦਾ ਅਧਿਐਨ ਕੀਤਾ। ਪਹਿਰਾਬੁਰਜ ਦੇ ਮਾਰਚ 1, 1996, ਦੇ ਅੰਕ ਨੇ ਸਾਨੂੰ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਅਤੇ ਉਸ ਲਈ ਠਹਿਰੇ ਰਹਿਣ ਦਾ ਉਤਸ਼ਾਹ ਦਿੱਤਾ। ਸਫ਼ਨਯਾਹ ਦੀ ਭਵਿੱਖਬਾਣੀ ਦੀ ਵਿਸਤਾਰਪੂਰਬਕ ਚਰਚਾ ਕਿੰਨੀ ਹੀ ਉਤੇਜਕ ਸੀ! ਉਸ ਦੇ ਬਾਅਦ, ਮਾਰਚ 1, 1996, ਦੇ ਪਹਿਰਾਬੁਰਜ ਵਿਚ ਮਸੀਹੀ ਨਿਸ਼ਠਾ ਦੀ ਹੌਸਲਾ-ਅਫ਼ਜ਼ਾਈ ਚਰਚਾ ਸੀ। ਮਈ 1, 1996, ਦੇ ਅੰਕ ਨੇ ਪਰਮੇਸ਼ੁਰ ਦੇ ਬਚਨ ਨੂੰ ਨਿਯਮਿਤ ਤੌਰ ਤੇ ਪੜ੍ਹਨ ਅਤੇ ਅਧਿਐਨ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਨ੍ਹਾਂ ਲੇਖਾਂ ਨੇ ਪਰਮੇਸ਼ੁਰ ਦੇ ਬਚਨ ਬਾਰੇ ਸਾਡੀ ਸਮਝ ਨੂੰ ਵਧਾਉਣ ਦਾ ਕੰਮ ਕੀਤਾ ਹੈ, ਅਤੇ ਉਸ ਦੇ ਰਾਜ ਲਈ ਸਾਡੀ ਕਦਰਦਾਨੀ ਵਧੀ ਹੈ।
3 ਇਸ ਦੇ ਅਤਿਰਿਕਤ, ਇਨ੍ਹਾਂ ਰਸਾਲਿਆਂ ਵਿਚ ਈਸ਼ਵਰੀ ਆਚਰਣ, ਮਸੀਹੀ ਸਦਾਚਾਰ, ਅਤੇ ਦੂਜੇ ਅਤਿ-ਮਹੱਤਵਪੂਰਣ ਵਿਸ਼ਿਆਂ ਉੱਤੇ ਸਮੇਂ-ਅਨੁਕੂਲ, ਵਿਵਹਾਰਕ ਲੇਖ ਪਾਏ ਜਾਂਦੇ ਹਨ। ਇਹ ਸਾਡੇ ਜੀਵਨ ਨੂੰ ਅਸਰ ਕਰਨ ਵਾਲੀਆਂ ਅਸਲੀ ਸਮੱਸਿਆਵਾਂ ਨਾਲ ਜੂਝਦੇ ਹਨ। ਸਿੱਟੇ ਵਜੋਂ, ਅਸੀਂ ਹੁਣ ਇਕ ਉੱਤਮ ਕਿਸਮ ਦੇ ਜੀਵਨ ਦਾ ਆਨੰਦ ਮਾਣਦੇ ਹਾਂ ਜਦ ਕਿ ਅਸੀਂ ਭਵਿੱਖ ਵਿਚ ਇਸ ਤੋਂ ਵੀ ਕੋਈ ਬਿਹਤਰ ਚੀਜ਼ ਬਾਰੇ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਦੀ ਉਡੀਕ ਕਰਦੇ ਹਾਂ।—ਯਸਾ. 48:17; 1 ਤਿਮੋ. 6:19.
4 ਅਵੇਕ! ਦੇ ਹਰੇਕ ਅੰਕ ਦੇ ਸਫ਼ੇ 4 ਉੱਤੇ ਜੋ ਬਿਆਨ ਕੀਤਾ ਗਿਆ ਹੈ, ਉਸ ਦਾ ਇਕ ਸੰਖੇਪ ਪੁਨਰ-ਵਿਚਾਰ ਸਾਨੂੰ ਚੋਖਾ ਕਾਰਨ ਦਿੰਦਾ ਹੈ ਕਿ ਅਸੀਂ ਸ੍ਰੇਸ਼ਟ ਪਾਠ-ਸਾਮੱਗਰੀ ਦੇ ਤੌਰ ਤੇ ਇਸ ਰਸਾਲੇ ਦੀ ਹਰ ਜਗ੍ਹਾ ਲੋਕਾਂ ਨੂੰ, ਚਾਹੇ ਜਵਾਨ ਹੋਣ ਜਾਂ ਬਿਰਧ, ਸਿਫਾਰਸ਼ ਕਰੀਏ। ਉੱਥੇ ਇੰਜ ਲਿਖਿਆ ਹੋਇਆ ਹੈ: “ਅਵੇਕ! ਪੂਰੇ ਪਰਿਵਾਰ ਦੀ ਗਿਆਨ-ਪ੍ਰਾਪਤੀ ਦੇ ਲਈ ਹੈ। ਇਹ ਦਿਖਾਉਂਦਾ ਹੈ ਕਿ ਅੱਜ ਦੀਆਂ ਸਮੱਸਿਆਵਾਂ ਨਾਲ ਕਿਵੇਂ ਨਿਬੜਨਾ ਚਾਹੀਦਾ ਹੈ। ਇਹ ਖ਼ਬਰਾਂ ਦੀ ਰਿਪੋਰਟ ਦਿੰਦਾ ਹੈ, ਅਨੇਕ ਦੇਸ਼ਾਂ ਦੇ ਲੋਕਾਂ ਬਾਰੇ ਦੱਸਦਾ ਹੈ, ਧਰਮ ਅਤੇ ਵਿਗਿਆਨ ਦੀ ਜਾਂਚ ਕਰਦਾ ਹੈ। ਪਰੰਤੂ ਇਹ ਇਸ ਤੋਂ ਵੱਧ ਕੁਝ ਕਰਦਾ ਹੈ। ਇਹ ਸਤਹ ਦੇ ਹੇਠ ਜਾਂਚ ਕਰਦਾ ਹੈ ਅਤੇ ਵਰਤਮਾਨ ਘਟਨਾਵਾਂ ਦੇ ਪਿੱਛੇ ਅਸਲੀ ਅਰਥ ਵੱਲ ਸੰਕੇਤ ਕਰਦਾ ਹੈ, ਫਿਰ ਵੀ ਇਹ ਹਮੇਸ਼ਾ ਰਾਜਨੀਤਿਕ ਪੱਖੋਂ ਨਿਰਪੱਖ ਰਹਿੰਦਾ ਹੈ ਅਤੇ ਇਕ ਨਸਲ ਨੂੰ ਦੂਜੀ ਨਾਲੋਂ ਉੱਚਾ ਨਹੀਂ ਕਰਦਾ ਹੈ। ਸਭ ਤੋਂ ਮਹੱਤਵਪੂਰਣ, ਇਹ ਰਸਾਲਾ ਇਕ ਸ਼ਾਂਤਮਈ ਅਤੇ ਸੁਰੱਖਿਅਤ ਨਵੇਂ ਸੰਸਾਰ ਦੇ ਬਾਰੇ ਸ੍ਰਿਸ਼ਟੀਕਰਤਾ ਦੇ ਵਾਅਦੇ ਵਿਚ ਵਿਸ਼ਵਾਸ ਵਧਾਉਂਦਾ ਹੈ, ਜੋ ਵਰਤਮਾਨ ਦੁਸ਼ਟ, ਕੁਧਰਮੀ ਰੀਤੀ-ਵਿਵਸਥਾ ਦੀ ਥਾਂ ਲੈਣ ਵਾਲਾ ਹੈ।”
5 ਦੂਜਿਆਂ ਦੇ ਨਾਲ ਰਸਾਲੇ ਸਾਂਝੇ ਕਰੋ: ਪਹਿਰਾਬੁਰਜ ਅਤੇ ਅਵੇਕ! ਨੂੰ ਵੰਡਣ ਦੇ ਮੌਕਿਆਂ ਦੇ ਪ੍ਰਤੀ ਸਚੇਤ ਰਹੋ। (ਤੁਲਨਾ ਕਰੋ 1 ਤਿਮੋਥਿਉਸ 6:18.) ਕਾਪੀਆਂ ਉਪਲਬਧ ਰੱਖੋ ਤਾਂਕਿ ਤੁਸੀਂ ਜਿਨ੍ਹਾਂ ਨੂੰ ਮਿਲਦੇ ਹੋ ਉਨ੍ਹਾਂ ਨੂੰ ਇਹ ਦੇ ਸਕੋ। (ਉਪ. 11:6) ਅਸੀਂ ਸਾਰੇ, ਜਿਨ੍ਹਾਂ ਵਿਚ ਬੱਚੇ ਅਤੇ ਨਵੇਂ ਪ੍ਰਕਾਸ਼ਕ ਵੀ ਸ਼ਾਮਲ ਹਨ, ਹਾਲ ਹੀ ਦੇ ਅੰਕਾਂ ਵਿਚ ਦਿੱਤੇ ਗਏ ਸਮੇਂ-ਅਨੁਕੂਲ ਲੇਖਾਂ ਉੱਤੇ ਆਧਾਰਿਤ ਸੰਖੇਪ ਪੇਸ਼ਕਾਰੀਆਂ ਨੂੰ ਇਸਤੇਮਾਲ ਕਰਨ ਦੇ ਦੁਆਰਾ ਇਸ ਮਹੀਨੇ ਰਸਾਲੇ ਵੰਡਣ ਅਤੇ ਸਬਸਕ੍ਰਿਪਸ਼ਨ ਪੇਸ਼ ਕਰਨ ਵਿਚ ਪੂਰਾ ਭਾਗ ਲੈ ਸਕਦੇ ਹਾਂ। ਉਨ੍ਹਾਂ ਦੇ ਵਿਸ਼ਾ-ਵਸਤੂ ਨਾਲ ਚੰਗੀ ਤਰ੍ਹਾਂ ਨਾਲ ਪਰਿਚਿਤ ਹੋਵੋ, ਅਤੇ ਉਨ੍ਹਾਂ ਨੂੰ ਸੁਹਿਰਦਤਾ ਅਤੇ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਪੇਸ਼ ਕਰੋ।
6 ਪਹਿਰਾਬੁਰਜ ਅਤੇ ਅਵੇਕ! ਵਿਚ ਅਜਿਹੀ ਜਾਣਕਾਰੀ ਹੈ ਜਿਸ ਦੀ ਹਰੇਕ ਵਿਅਕਤੀ ਨੂੰ ਜ਼ਰੂਰਤ ਹੈ। ਇਨ੍ਹਾਂ ਨੂੰ ਵੰਡਣਾ ਇਕ ਸਭ ਤੋਂ ਵਧੀਆ ਤਰੀਕਾ ਹੈ ਜਿਸ ਦੇ ਦੁਆਰਾ ਅਸੀਂ ਦੂਜਿਆਂ ਨੂੰ ਇਹ ਖ਼ੁਸ਼ ਖ਼ਬਰੀ ਸਿੱਖਣ ਵਿਚ ਮਦਦ ਦੇ ਸਕਦੇ ਹਾਂ ਕਿ ਕੋਈ ਬਿਹਤਰ ਚੀਜ਼ ਜਲਦੀ ਹੀ ਆਉਣ ਵਾਲੀ ਹੈ!