ਆਪਣੇ ਖੇਤਰ ਨੂੰ ਚੰਗੀ ਤਰ੍ਹਾਂ ਨਾਲ ਪੂਰਾ ਕਰੋ
1 ਰਿਹਾਇਸ਼ੀ ਇਲਾਕਿਆਂ ਵਿਚ ਸਾਡਾ ਕਦੀ-ਕਦਾਈਂ ਛੋਟੇ ਵਪਾਰ ਸਥਾਨ ਨਾਲ ਟਾਕਰਾ ਹੁੰਦਾ ਹੈ, ਜਿਵੇਂ ਕਿ ਇਕ ਕਰਿਆਨੇ ਦੀ ਦੁਕਾਨ, ਰੈਸਤੋਰਾਂ, ਜਾਂ ਪਰਚੂਨ ਦੀ ਦੁਕਾਨ। ਜੇਕਰ ਇਸ ਖੇਤਰ ਦੇ ਬਾਕੀ ਹਿੱਸਿਆਂ ਦੇ ਨਾਲ ਇਨ੍ਹਾਂ ਅਦਾਰਿਆਂ ਨੂੰ ਵੀ ਪੂਰਾ ਕੀਤਾ ਜਾਣਾ ਹੈ, ਤਾਂ ਤੁਹਾਨੂੰ ਰਿਹਾਇਸ਼ਾਂ ਦੀ ਤਰ੍ਹਾਂ ਇਨ੍ਹਾਂ ਦੇ ਕੋਲ ਵੀ ਜਾਣਾ ਚਾਹੀਦਾ ਹੈ।
2 ਤੁਸੀਂ ਇਕ ਸਰਲ, ਸੰਖੇਪ ਪੇਸ਼ਕਾਰੀ ਵਰਤ ਸਕਦੇ ਹੋ, ਸ਼ਾਇਦ ਇਹ ਕਹਿੰਦੇ ਹੋਏ: “ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ।” ਜੇਕਰ ਮਾਲਕ ਉਸ ਵੇਲੇ ਰੁੱਝਿਆ ਹੋਇਆ ਜਾਪਦਾ ਹੈ, ਤਾਂ ਸ਼ਾਇਦ ਤੁਸੀਂ ਕੇਵਲ ਇਕ ਟ੍ਰੈਕਟ ਪੇਸ਼ ਕਰ ਕੇ ਕਹੋ: “ਮੈਂ ਫਿਰ ਕਦੇ ਆਵਾਂਗਾ ਜਦੋਂ ਤੁਸੀਂ ਇੰਨੇ ਰੁੱਝੇ ਹੋਏ ਨਾ ਹੋਵੋਗੇ। ਮੈਂ ਜਾਣਨਾ ਚਾਹਾਂਗਾ ਕਿ ਇਸ ਦੇ ਬਾਰੇ ਤੁਹਾਡਾ ਕੀ ਖ਼ਿਆਲ ਹੈ।”
3 ਇਸ ਕੰਮ ਨੂੰ ਕਰਨ ਦੇ ਬਾਰੇ ਫ਼ਿਕਰਮੰਦ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਇਕ ਪ੍ਰਕਾਸ਼ਕ ਨੇ ਰਿਪੋਰਟ ਕੀਤਾ: “ਮੈਂ ਆਸ ਕੀਤੀ ਸੀ ਕਿ ਪ੍ਰਤਿਕ੍ਰਿਆ ਨਕਾਰਾਤਮਕ ਹੋਵੇਗੀ। ਪਰੰਤੂ, ਮੇਰੇ ਲਈ ਅਚੰਭੇ ਦੀ ਗੱਲ ਸੀ ਕਿ ਰਾਜ ਸੰਦੇਸ਼ ਦੇ ਪ੍ਰਤੀ ਪ੍ਰਤਿਕ੍ਰਿਆ ਬਿਲਕੁਲ ਹੀ ਉਲਟ ਸੀ। ਉਹ ਸੱਚੇ ਦਿਲੋਂ ਸੁਸ਼ੀਲ ਅਤੇ ਦੋਸਤਾਨਾ ਸਨ ਅਤੇ ਤਕਰੀਬਨ ਹਮੇਸ਼ਾ ਰਸਾਲੇ ਸਵੀਕਾਰ ਕਰਦੇ ਸਨ।”
4 ਇਕ ਅਚੱਲ-ਸੰਪਤੀ ਕੰਪਨੀ ਵਿਚ ਕੰਮ ਕਰਨ ਵਾਲੀ ਔਰਤ ਨੇ ਗਵਾਹਾਂ ਨੂੰ ਆਪਣੇ ਦਫ਼ਤਰ ਵਿਚ ਸੱਦਿਆ। ਉਸ ਨੇ ਰਸਾਲਿਆਂ ਨੂੰ ਸਵੀਕਾਰ ਕੀਤਾ ਅਤੇ ਇਕ ਬਾਈਬਲ ਅਧਿਐਨ ਲੈਣ ਵਿਚ ਦਿਲਚਸਪੀ ਪ੍ਰਗਟ ਕੀਤੀ। ਉਸ ਨੂੰ ਗਿਆਨ ਪੁਸਤਕ ਦਿਖਾਈ ਗਈ, ਅਤੇ ਉਸੇ ਵੇਲੇ, ਠੀਕ ਉਸ ਦੇ ਦਫ਼ਤਰ ਵਿਚ ਹੀ ਇਕ ਅਧਿਐਨ ਸ਼ੁਰੂ ਕੀਤਾ ਗਿਆ!
5 ਆਪਣੇ ਖੇਤਰ ਨੂੰ ਚੰਗੀ ਤਰ੍ਹਾਂ ਨਾਲ ਪੂਰਾ ਕਰਨ ਦੀ ਨਿਯੁਕਤੀ ਵਿਚ ਉਨ੍ਹਾਂ ਵਿਅਕਤੀਆਂ ਨਾਲ ਮੁਲਾਕਾਤ ਕਰਨਾ ਵੀ ਸ਼ਾਮਲ ਹੈ ਜੋ ਆਂਢ-ਗੁਆਂਢ ਦੇ ਵਪਾਰ ਚਲਾਉਂਦੇ ਹਨ। (ਰਸੂ. 10:42) ਇਨ੍ਹਾਂ ਦਰਵਾਜ਼ਿਆਂ ਤੇ ਉਸੇ ਤਰ੍ਹਾਂ ਮੁਲਾਕਾਤ ਕਰਨ ਦੀ ਯੋਜਨਾ ਬਣਾਓ ਜਿਵੇਂ ਤੁਸੀਂ ਨਿੱਜੀ ਰਿਹਾਇਸ਼ਾਂ ਤੇ ਕਰਦੇ ਹੋ। ਇਹ ਨਾ ਕੇਵਲ ਤੁਹਾਡੇ ਖੇਤਰ ਨੂੰ ਹੋਰ ਵੀ ਚੰਗੀ ਤਰ੍ਹਾਂ ਨਾਲ ਪੂਰਾ ਕਰੇਗਾ ਬਲਕਿ ਸ਼ਾਇਦ ਤੁਹਾਨੂੰ ਕੋਈ ਸੁਹਾਵਣੇ ਅਨੁਭਵ ਦਾ ਪ੍ਰਤਿਫਲ ਵੀ ਮਿਲੇ!