ਹੋਰ ਵਧੀਆ ਪ੍ਰਚਾਰਕ ਬਣੋ—ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਬਹੁਤ ਸਾਰੇ ਲੋਕ ਘੰਟਿਆਂ-ਬੱਧੀ ਕੰਮ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਦੀ ਕੰਮ ਦੀ ਜਗ੍ਹਾ ʼਤੇ ਪ੍ਰਚਾਰ ਕਰਨਾ। ਕਾਰੋਬਾਰੀ ਥਾਵਾਂ ʼਤੇ ਪ੍ਰਚਾਰ ਕਰਨਾ ਮਜ਼ੇਦਾਰ ਹੋ ਸਕਦਾ ਹੈ ਅਤੇ ਵਧੀਆ ਨਤੀਜੇ ਨਿਕਲ ਸਕਦੇ ਹਨ। ਕਿਉਂ? ਕਿਉਂਕਿ ਉੱਥੇ ਸਾਨੂੰ ਹਮੇਸ਼ਾ ਲੋਕ ਮਿਲਦੇ ਹਨ ਅਤੇ ਉੱਥੇ ਕੰਮ ਕਰਨ ਵਾਲੇ ਸਾਡੇ ਨਾਲ ਨਰਮਾਈ ਨਾਲ ਪੇਸ਼ ਆਉਂਦੇ ਹਨ ਕਿਉਂਕਿ ਉਹ ਸਾਨੂੰ ਆਪਣੇ ਗਾਹਕ ਸਮਝਦੇ ਹਨ। ਚੰਗੀ ਤਰ੍ਹਾਂ ਪ੍ਰਚਾਰ ਕਰਨ ਲਈ ਪਬਲੀਸ਼ਰਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਪਹਿਰਾਵਾ ਤੇ ਹਾਰ-ਸ਼ਿੰਗਾਰ ਢੁਕਵਾਂ ਹੋਣਾ ਚਾਹੀਦਾ ਹੈ। (2 ਕੁਰਿੰ. 6:3) ਇਸ ਲਈ ਸਰਵਿਸ ਓਵਰਸੀਅਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਾਰੋਬਾਰੀ ਇਲਾਕਿਆਂ ਵਿਚ ਕਿਸ ਨੇ ਕਿੰਨੀ ਵਾਰੀ ਪ੍ਰਚਾਰ ਕੀਤਾ ਹੈ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਆਪਣੀ ਅਗਲੀ ਪਰਿਵਾਰਕ ਸਟੱਡੀ ਦੌਰਾਨ ਇਕ ਛੋਟੀ ਜਿਹੀ ਪੇਸ਼ਕਾਰੀ ਦੀ ਪ੍ਰੈਕਟਿਸ ਕਰੋ ਜੋ ਤੁਸੀਂ ਕਾਰੋਬਾਰੀ ਇਲਾਕੇ ਵਿਚ ਵਰਤ ਸਕਦੇ ਹੋ।