ਸਿੱਧੇ ਸਾਦੇ ਲੋਕਾਂ ਨੂੰ ਸਮਝਣ ਵਿਚ ਮਦਦ ਦਿਓ
1 ਚੇਲੇ-ਬਣਾਉਣ ਦੇ ਕੰਮ ਦੁਆਰਾ, ਅਸੀਂ ਦੂਜਿਆਂ ਨੂੰ ਸਿਖਾਉਂਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਮੰਗ ਕਰਦਾ ਹੈ। (ਮੱਤੀ 28:19, 20) ਸੰਸਾਰ ਭਰ ਵਿਚ 50 ਲੱਖ ਤੋਂ ਵੱਧ ਗਵਾਹ ਇਸ ਕੰਮ ਨੂੰ ਕਰਨ ਲਈ ਜ਼ਬਰਦਸਤ ਜਤਨ ਕਰ ਰਹੇ ਹਨ। ਸਫ਼ਲਤਾ ਬਿਤਾਏ ਗਏ ਘੰਟਿਆਂ ਤੋਂ, ਦਿੱਤੇ ਗਏ ਸਾਹਿੱਤ ਤੋਂ, ਜਾਂ ਸ਼ੁਰੂ ਕੀਤੇ ਗਏ ਬਾਈਬਲ ਅਧਿਐਨਾਂ ਤੋਂ ਨਹੀਂ ਨਾਪੀ ਜਾਂਦੀ ਹੈ। ਸਾਡਾ ਮਕਸਦ ਪੂਰਾ ਹੁੰਦਾ ਹੈ ਜਦੋਂ ਲੋਕ ਸਿੱਖੀਆਂ ਗੱਲਾਂ ਨੂੰ ਸਮਝਦੇ ਹਨ ਅਤੇ ਇਨ੍ਹਾਂ ਉੱਤੇ ਅਮਲ ਕਰਦੇ ਹਨ।
2 ਦੂਜਿਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਵਿਚ ‘ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖ਼ਸ਼ਣੀ’ ਸ਼ਾਮਲ ਹੈ। (ਜ਼ਬੂ. 119:130) ਦਿਲ ਕੇਵਲ ਉਦੋਂ ਹੀ ਪ੍ਰਭਾਵਿਤ ਹੁੰਦੇ ਹਨ ਅਤੇ ਲੋਕ ਕੇਵਲ ਉਦੋਂ ਹੀ ਪ੍ਰੇਰਿਤ ਹੁੰਦੇ ਹਨ ਜਦੋਂ ਉਹ ‘ਸਮਝ’ ਜਾਂਦੇ ਹਨ। (ਮੱਤੀ 15:10) ਜਿਉਂ-ਜਿਉਂ ਸਾਡਾ ਕੰਮ ਫੈਲਦਾ ਅਤੇ ਵੱਧਦਾ ਜਾਂਦਾ ਹੈ, ਅਸੀਂ ਸਰਲ ਸ਼ਬਦਾਂ ਵਿਚ ਬੋਲਣ ਅਤੇ ਸਿਖਾਉਣ ਦੀ ਲੋੜ ਦੀ ਕਦਰ ਜ਼ਿਆਦਾ ਤੋਂ ਜ਼ਿਆਦਾ ਕਰਨ ਲੱਗਦੇ ਹਾਂ। ਇਸੇ ਲਈ ਸੰਸਥਾ ਨੇ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਪ੍ਰਕਾਸ਼ਿਤ ਕੀਤੀ ਹੈ। ਇਸ ਵਿਚ ਬਹੁ-ਪੱਖੀ ਬਾਈਬਲ ਕੋਰਸ ਹੈ ਜੋ ਬਾਈਬਲ ਦੀਆਂ ਮੂਲ ਸਿੱਖਿਆਵਾਂ ਬਾਰੇ ਦੱਸਦਾ ਹੈ। ਇਸ ਦੇ ਪਾਠ ਛੋਟੇ ਹਨ, ਬੋਲੀ ਸੌਖੀ ਹੈ, ਅਤੇ ਹਿਦਾਇਤ ਸਮਝਣ ਵਿਚ ਸੌਖੀ ਹੈ, ਜਿਸ ਕਾਰਨ ਇਹ ਵੱਡੀ ਪੁਸਤਿਕਾ ਵਿਆਪਕ ਤੌਰ ਤੇ ਪਸੰਦ ਕੀਤੀ ਜਾਵੇਗੀ।
3 ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ ਇਹ ਵੱਡੀ ਪੁਸਤਿਕਾ ਨੂੰ ਸਬਸਕ੍ਰਿਪਸ਼ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਵੱਡੀ ਪੁਸਤਿਕਾ ਉਨ੍ਹਾਂ ਲੋਕਾਂ ਨੂੰ ਦਿਓ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਖ਼ੁਸ਼ੀ ਨਾਲ ਸਾਹਿੱਤ ਸਵੀਕਾਰ ਕੀਤਾ ਸੀ। ਯਾਦ ਰੱਖੋ ਕਿ ਇਹ ਖ਼ਾਸ ਤੌਰ ਤੇ ਬੱਚਿਆਂ ਨੂੰ, ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੀ ਭਾਸ਼ਾ ਤੁਸੀਂ ਚੰਗੀ ਤਰ੍ਹਾਂ ਨਹੀਂ ਬੋਲ ਸਕਦੇ ਹੋ, ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੀ ਪੜ੍ਹਨ ਦੀ ਯੋਗਤਾ ਸੀਮਿਤ ਹੈ, ਸਿਖਾਉਣ ਲਈ ਲਾਭਦਾਇਕ ਹੋ ਸਕਦੀ ਹੈ।
4 ਸਰਲ ਪੇਸ਼ਕਾਰੀ ਇਸਤੇਮਾਲ ਕਰੋ: ਮੰਗ ਵੱਡੀ ਪੁਸਤਿਕਾ ਪੇਸ਼ ਕਰਦੇ ਸਮੇਂ, ਸਫ਼ਾ 2 ਦਿਖਾਓ, ਜਿੱਥੇ ਇਹ ਸਮਝਾਇਆ ਗਿਆ ਹੈ ਕਿ “ਇਹ ਵੱਡੀ ਪੁਸਤਿਕਾ ਇਕ ਬਾਈਬਲ ਅਧਿਐਨ ਕੋਰਸ ਵਜੋਂ ਡੀਜ਼ਾਈਨ ਕੀਤੀ ਗਈ ਹੈ।” ਸਫ਼ਾ 3 ਉੱਤੇ ਪੈਰਾ 3 ਵੱਲ ਇਹ ਦਿਖਾਉਣ ਲਈ ਧਿਆਨ ਖਿੱਚੋ ਕਿ ਉਸ ਵਿਅਕਤੀ ਨੂੰ ਬਾਈਬਲ ਅਧਿਐਨ ਕਰਨ ਦੀ ਕਿਉਂ ਲੋੜ ਹੈ। ਸਰਲ ਬਾਈਬਲ ਸੱਚਾਈਆਂ ਪ੍ਰਗਟ ਕਰਨ ਵਾਲੇ ਕੁਝ ਪਾਠਾਂ ਦੇ ਸਿਰਲੇਖਾਂ ਦੁਆਰਾ ਉਸ ਦੀ ਦਿਲਚਸਪੀ ਜਗਾਓ। ਪ੍ਰਦਰਸ਼ਿਤ ਕਰੋ ਕਿ ਇਹ ਵੱਡੀ ਪੁਸਤਿਕਾ ਕਿਵੇਂ ਸਿੱਖਣ ਦੇ ਕੰਮ ਨੂੰ ਆਨੰਦਮਈ ਬਣਾਉਂਦੀ ਹੈ, ਅਤੇ ਉਸ ਨੂੰ ਨਿੱਜੀ ਮਦਦ ਦੇਣ ਦੀ ਪੇਸ਼ਕਸ਼ ਕਰੋ।
5 ਪ੍ਰਗਤੀਸ਼ੀਲ ਅਧਿਐਨ ਸੰਚਾਲਿਤ ਕਰੋ: ਸਾਡਾ ਟੀਚਾ ਕੇਵਲ ਅਧਿਐਨ ਕਰਾਉਣਾ ਨਹੀਂ ਹੈ—ਅਸੀਂ ਚੇਲੇ ਬਣਾਉਣਾ ਚਾਹੁੰਦੇ ਹਾਂ ਜੋ ਸੱਚੀ ਉਪਾਸਨਾ ਦੇ ਦ੍ਰਿੜ੍ਹ ਸਮਰਥਕ ਬਣਨਗੇ। ਇਹ ਵੱਡੀ ਪੁਸਤਿਕਾ ਕੁਝ ਹੀ ਹਫ਼ਤਿਆਂ ਵਿਚ ਖ਼ਤਮ ਕੀਤੀ ਜਾ ਸਕਦੀ ਹੈ ਅਤੇ ਅਧਿਐਨ ਨੂੰ ਗਿਆਨ ਪੁਸਤਕ ਵਿੱਚੋਂ ਜਾਰੀ ਰੱਖਿਆ ਜਾਣਾ ਚਾਹੀਦਾ ਹੈ। (ਸਫ਼ਾ 31 ਉੱਤੇ ਫੁਟਨੋਟ ਦੇਖੋ।) ਸ਼ੁਰੂ ਤੋਂ ਹੀ, ਸਿੱਖਿਆਰਥੀ ਨੂੰ ਯਹੋਵਾਹ ਦੇ ਸੰਗਠਨ ਦੀ ਪਛਾਣ ਕਰਨ ਵਿਚ ਮਦਦ ਦਿਓ। (ਤਰਕ ਕਰਨਾ [ਅੰਗ੍ਰੇਜ਼ੀ] ਪੁਸਤਕ, ਸਫ਼ਾ 283-4 ਦੇਖੋ।) ਕਲੀਸਿਯਾ ਸਭਾਵਾਂ ਦੀ ਮਹੱਤਤਾ ਉੱਤੇ ਜ਼ੋਰ ਦਿਓ ਅਤੇ ਵਿਆਖਿਆ ਕਰੋ ਕਿ ਇਨ੍ਹਾਂ ਵਿਚ ਹਾਜ਼ਰ ਹੋਣ ਨਾਲ ਸਾਨੂੰ ਬਹੁ-ਪੱਖੀ ਸਮਝ ਮਿਲਦੀ ਹੈ ਕਿ ਸੱਚੀ ਉਪਾਸਨਾ ਕਿਵੇਂ ਕਰਨੀ ਹੈ।—ਇਬ. 10:24, 25.
6 ਅਪ੍ਰੈਲ ਅਤੇ ਮਈ ਦੌਰਾਨ ਇਸ ਖ਼ਾਸ ਕੰਮ ਵਿਚ ਪੂਰਾ ਹਿੱਸਾ ਲੈਣਾ ਸਾਨੂੰ ਯਕੀਨਨ ਉਹ ਆਨੰਦ ਦੇਵੇਗਾ ਜੋ ਸੱਚੇ ਦਿਲ ਵਾਲਿਆਂ ਨੂੰ ਜੀਵਨ ਵੱਲ ਲੈ ਜਾਣ ਵਾਲੀ ‘ਸਮਝ ਨੂੰ ਪ੍ਰਾਪਤ ਕਰਨ’ ਵਿਚ ਮਦਦ ਦੇਣ ਤੋਂ ਮਿਲਦਾ ਹੈ।—ਕਹਾ. 4:5.