ਅਸੀਂ ਪਰਿਵਾਰਕ ਖ਼ੁਸ਼ੀ ਪੁਸਤਕ ਦਾ ਅਧਿਐਨ ਕਰਾਂਗੇ
ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਕਤੂਬਰ 6, 1997, ਦੇ ਹਫ਼ਤੇ ਤੋਂ ਅਸੀਂ ਕਲੀਸਿਯਾ ਪੁਸਤਕ ਅਧਿਐਨ ਵਿਚ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੁਸਤਕ ਦੀ ਚਰਚਾ ਕਰਾਂਗੇ। ਸੁਖੀ ਪਰਿਵਾਰਕ ਜੀਵਨ ਲਈ ਇਸ ਵਿਵਹਾਰਕ ਸ਼ਾਸਤਰ-ਸੰਬੰਧੀ ਜਾਣਕਾਰੀ-ਪੁਸਤਕ ਦੇ ਸਮੂਹ ਅਧਿਐਨ ਨੂੰ ਕੋਈ ਵੀ ਖੁੰਝਣਾ ਨਹੀਂ ਚਾਹੇਗਾ। ਅਧਿਐਨ ਦਾ ਕਾਰਜਕ੍ਰਮ ਅਜਿਹਾ ਹੋਵੇਗਾ ਕਿ ਪੁਸਤਕ ਵਿਚ ਹਰੇਕ ਪੈਰੇ ਅਤੇ ਬਾਈਬਲ ਸ਼ਾਸਤਰਵਚਨ ਦੀ ਮੁਕੰਮਲ ਜਾਂਚ ਕਰਨੀ ਮੁਮਕਿਨ ਹੋਵੇਗੀ।
ਅਧਿਐਨ ਦੇ ਪਹਿਲੇ ਹਫ਼ਤੇ ਵਿਚ ਪੂਰੇ ਪਹਿਲੇ ਅਧਿਆਇ ਦੀ ਚਰਚਾ ਕੀਤੀ ਜਾਵੇਗੀ, ਕਿਉਂਕਿ ਇਸ ਵਿਚ ਉਤਕਥਿਤ ਨਹੀਂ ਕੀਤੇ ਗਏ ਸ਼ਾਸਤਰਵਚਨ ਘੱਟ ਹੀ ਹਨ। ਇਸੇ ਕਾਰਨ, ਅਧਿਆਇ 15 ਵੀ ਇਕ ਵਾਰ ਵਿਚ ਪੂਰਾ ਕੀਤਾ ਜਾਵੇਗਾ। ਪਰੰਤੂ, ਬਾਕੀ ਸਾਰੇ ਅਧਿਆਵਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ, ਅਤੇ ਹਰ ਹਫ਼ਤੇ ਲਗਭਗ ਅੱਧੇ ਅਧਿਆਇ ਦੀ ਚਰਚਾ ਕੀਤੀ ਜਾਵੇਗੀ। ਇਸ ਤਰ੍ਹਾਂ, ਹਰੇਕ ਪੈਰੇ ਵਿਚਲੇ ਸਾਰੇ ਉਲਿਖਤ ਸ਼ਾਸਤਰਵਚਨ ਪੜ੍ਹਨ ਅਤੇ ਇਨ੍ਹਾਂ ਦੀ ਚਰਚਾ ਕਰਨ ਲਈ ਅਤੇ ਸਾਰੇ ਉਤਕਥਿਤ ਸ਼ਾਸਤਰਵਚਨਾਂ ਦੀ ਵਰਤੋਂ ਨੂੰ ਵੀ ਧਿਆਨ ਨਾਲ ਜਾਂਚਣ ਲਈ ਕਾਫ਼ੀ ਸਮਾਂ ਹੋਵੇਗਾ।
ਅਧਿਐਨ ਦੀ ਇਕ ਮਹੱਤਵਪੂਰਣ ਖ਼ਾਸੀਅਤ, ਹਰੇਕ ਅਧਿਆਇ ਦੇ ਅੰਤ ਵਿਚ ਦਿੱਤੀ ਗਈ ਸਿੱਖਿਆ ਡੱਬੀ ਦੀ ਸਾਮੱਗਰੀ ਦੀ ਚਰਚਾ ਹੋਵੇਗੀ। ਇਸ ਲਈ, ਡੱਬੀ ਵਿਚ ਦਿੱਤੇ ਗਏ ਸਵਾਲਾਂ ਅਤੇ ਉਲਿਖਤ ਸ਼ਾਸਤਰਵਚਨਾਂ ਦੀ ਚਰਚਾ ਕਰਨ ਲਈ ਕਾਫ਼ੀ ਸਮਾਂ ਨਿਯਤ ਕੀਤਾ ਜਾਣਾ ਚਾਹੀਦਾ ਹੈ।
ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਅਧਿਐਨ ਲਈ ਤਿਆਰੀ ਕਰਨ ਉੱਤੇ ਖ਼ਾਸ ਧਿਆਨ ਦੇਣ ਅਤੇ ਆਪਣੇ ਸਮੂਹ ਦੇ ਸਾਰੇ ਭੈਣ-ਭਰਾਵਾਂ ਨੂੰ ਅਤੇ ਨਵੇਂ ਵਿਅਕਤੀਆਂ ਨੂੰ ਵੀ ਚੰਗੀ ਤਿਆਰੀ ਕਰਨ, ਨਿਯਮਿਤ ਤੌਰ ਤੇ ਹਾਜ਼ਰ ਹੋਣ, ਅਤੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ।—om 74-6.