ਦੂਜਿਆਂ ਦੇ ਦਿਲਾਂ ਵਿਚ ਸਦੀਪਕ ਜੀਵਨ ਦੀ ਉਮੀਦ ਬਿਠਾਓ
1 ਹਾਲਾਂਕਿ ਇਨਸਾਨ ਨੇ ਬੁੱਢੇ ਹੋਣ ਦੀ ਪ੍ਰਕ੍ਰਿਆ ਨੂੰ ਹੌਲੀ ਕਰਨ ਅਤੇ ਆਪਣੇ ਜੀਵਨ ਕਾਲ ਨੂੰ ਵਧਾਉਣ ਦੇ ਤਰੀਕਿਆਂ ਦੀ ਭਾਲ ਕੀਤੀ ਹੈ, ਫਿਰ ਵੀ ਬੁਢਾਪਾ ਅਤੇ ਮੌਤ ਹਾਲੇ ਤਕ ਅਟੱਲ ਹਨ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਬਾਈਬਲ ਵਿਆਖਿਆ ਕਰਦੀ ਹੈ ਕਿ ਇਨਸਾਨ ਕਿਉਂ ਬੁੱਢਾ ਹੋ ਕੇ ਮਰ ਜਾਂਦਾ ਹੈ, ਅਤੇ ਕਿਵੇਂ ਬੁਢਾਪੇ ਦੇ ਭੈੜੇ ਅਸਰਾਂ ਨੂੰ ਅਤੇ ਮੌਤ ਨੂੰ ਖ਼ਤਮ ਕੀਤਾ ਜਾਵੇਗਾ। ਇਨ੍ਹਾਂ ਸੱਚਾਈਆਂ ਨੂੰ ਯਕੀਨੀ ਢੰਗ ਨਾਲ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ ਜੀਵਨ ਅਤੇ ਮੌਤ ਸੰਬੰਧੀ ਉਲਝਾਊ ਸਵਾਲਾਂ ਦੇ ਸਪੱਸ਼ਟ ਜਵਾਬ ਦਿੰਦੀ ਹੈ, ਅਤੇ ਪਾਠਕ ਦਾ ਧਿਆਨ ਉਸ ਸਮੇਂ ਵੱਲ ਖਿੱਚਦੀ ਹੈ ਜਦੋਂ ਪਰਾਦੀਸ ਮੁੜ ਬਹਾਲ ਕੀਤਾ ਜਾਵੇਗਾ।
2 ਮਾਰਚ ਵਿਚ ਅਸੀਂ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਟੀਚੇ ਨਾਲ ਗਿਆਨ ਪੁਸਤਕ ਪੇਸ਼ ਕਰਾਂਗੇ। (ਮੱਤੀ 28:19, 20) ਫਿਰ ਅਸੀਂ ਉਨ੍ਹਾਂ ਸਾਰਿਆਂ ਨਾਲ ਪੁਨਰ-ਮੁਲਾਕਾਤਾਂ ਕਰਾਂਗੇ ਜੋ ਰਾਜ ਸੰਦੇਸ਼ ਵਿਚ ਦਿਲਚਸਪੀ ਦਿਖਾਉਂਦੇ ਹਨ। ਇਸ ਤਰੀਕੇ ਨਾਲ ਅਸੀਂ ਸ਼ਾਇਦ ਦੂਜਿਆਂ ਦੇ ਦਿਲਾਂ ਵਿਚ ਸਦੀਪਕ ਜੀਵਨ ਦੀ ਉਮੀਦ ਬਿਠਾ ਸਕੀਏ। (ਤੀਤੁ. 1:2) ਇਸ ਨੂੰ ਸੰਪੰਨ ਕਰਨ ਲਈ, ਤੁਸੀਂ ਸ਼ਾਇਦ ਹੇਠਾਂ ਦਿੱਤੇ ਗਏ ਸੁਝਾਵਾਂ ਨੂੰ ਸਹਾਇਕ ਪਾਓਗੇ।
3 ਪਹਿਲੀ ਮੁਲਾਕਾਤ ਕਰਦੇ ਸਮੇਂ, ਤੁਸੀਂ ਇਹ ਸਵਾਲ ਪੁੱਛ ਸਕਦੇ ਹੋ:
◼ “ਕੀ ਤੁਸੀਂ ਕਦੇ ਵਿਚਾਰ ਕੀਤਾ ਹੈ ਕਿ ਇਨਸਾਨ ਹੋਰ ਜ਼ਿਆਦਾ ਲੰਬੀ ਉਮਰ ਲਈ ਕਿਉਂ ਲੋਚਦਾ ਹੈ? [ਜਵਾਬ ਲਈ ਸਮਾਂ ਦਿਓ।] ਬੋਧੀ, ਈਸਾਈ, ਹਿੰਦੂ, ਮੁਸਲਮਾਨ, ਅਤੇ ਦੂਜੇ ਲੋਕ ਮੌਤ ਮਗਰੋਂ ਜੀਵਨ ਦੀ ਉਮੀਦ ਰੱਖਦੇ ਹਨ।” ਗਿਆਨ ਪੁਸਤਕ ਵਿਚ ਅਧਿਆਇ 6, “ਅਸੀਂ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਾਂ?” ਖੋਲ੍ਹੋ, ਅਤੇ ਪੈਰਾ 3 ਪੜ੍ਹੋ। ਉਲਿਖਤ ਸ਼ਾਸਤਰਵਚਨਾਂ ਉੱਤੇ ਤਰਕ ਕਰੋ। ਪੈਰੇ ਦੇ ਅਖ਼ੀਰ ਵਿਚ ਦਿੱਤੇ ਗਏ ਦੋ ਸਵਾਲਾਂ ਵੱਲ ਧਿਆਨ ਖਿੱਚਦੇ ਹੋਏ, ਘਰ-ਸੁਆਮੀ ਤੋਂ ਪੁੱਛੋ ਕਿ ਕੀ ਉਹ ਖ਼ੁਦ ਇਨ੍ਹਾਂ ਦੇ ਜਵਾਬ ਦੇਖਣਾ ਚਾਹੁੰਦਾ ਹੈ। ਜੇਕਰ ਉਹ ਇੱਛੁਕ ਹੈ, ਤਾਂ ਅਗਲੇ ਕੁਝ ਪੈਰਿਆਂ ਦੀ ਚਰਚਾ ਕਰਨੀ ਜਾਰੀ ਰੱਖੋ। ਇਕ ਅਧਿਐਨ ਸ਼ੁਰੂ ਹੋ ਰਿਹਾ ਹੈ! ਨਹੀਂ ਤਾਂ, ਉਸ ਨੂੰ ਪੁਸਤਕ ਪੇਸ਼ ਕਰੋ ਅਤੇ ਜਵਾਬ ਦੀ ਚਰਚਾ ਕਰਨ ਲਈ ਵਾਪਸ ਜਾਣ ਦੀ ਯੋਜਨਾ ਬਣਾਓ। ਚੰਗਾ ਹੋਵੇਗਾ ਜੇ ਤੁਸੀਂ ਇਕ-ਦੋ ਦਿਨਾਂ ਵਿਚ ਵਾਪਸ ਜਾਓ।
4 ਜਿੱਥੇ ਤੁਸੀਂ “ਗਿਆਨ” ਪੁਸਤਕ ਦਿੱਤੀ ਹੈ, ਉੱਥੇ ਵਾਪਸ ਜਾ ਕੇ ਤੁਸੀਂ ਕਹਿ ਸਕਦੇ ਹੋ:
◼ “ਮੌਤ ਬਾਰੇ ਜਿਨ੍ਹਾਂ ਦੋ ਸਵਾਲਾਂ ਦੇ ਜਵਾਬ ਅਸੀਂ ਦੇਖਣੇ ਸੀ, ਉਨ੍ਹਾਂ ਦੀ ਚਰਚਾ ਕਰਨ ਲਈ ਮੈਂ ਵਾਪਸ ਆਇਆ ਹਾਂ।” ਘਰ-ਸੁਆਮੀ ਨੂੰ ਉਨ੍ਹਾਂ ਸਵਾਲਾਂ ਦੀ ਯਾਦ ਦਿਲਾਓ। ਫਿਰ ਅਧਿਆਇ 6 ਦੇ ਉਪ-ਸਿਰਲੇਖ “ਇਕ ਦੁਸ਼ਟ ਮਤਾ” ਹੇਠ ਦਿੱਤੀ ਗਈ ਜਾਣਕਾਰੀ ਦੀ ਚਰਚਾ ਕਰੋ। ਹਾਲਾਤ ਨੂੰ ਦੇਖਦੇ ਹੋਏ, ਜਾਂ ਤਾਂ ਅਧਿਐਨ ਨੂੰ ਜਾਰੀ ਰੱਖੋ ਜਾਂ ਅਗਲੀ ਅਧਿਐਨ ਬੈਠਕ ਲਈ ਬੁਨਿਆਦ ਰੱਖਣ ਵਾਸਤੇ ਪੈਰਾ 7 ਦੇ ਅਖ਼ੀਰ ਵਿਚ ਦਿੱਤੇ ਗਏ ਆਖ਼ਰੀ ਸਵਾਲ ਦੀ ਵਰਤੋਂ ਕਰੋ। ਵਾਪਸ ਜਾਣ ਦੀਆਂ ਨਿਸ਼ਚਿਤ ਯੋਜਨਾਵਾਂ ਬਣਾਓ। ਘਰ-ਸੁਆਮੀ ਨੂੰ ਇਕ ਨਿਮੰਤ੍ਰਣ ਪਰਚਾ ਦਿਓ, ਅਤੇ ਸੰਖੇਪ ਵਿਚ ਦੱਸੋ ਕਿ ਕਲੀਸਿਯਾ ਸਭਾਵਾਂ ਕਿਵੇਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਉਸ ਨੂੰ ਹਾਜ਼ਰ ਹੋਣ ਦਾ ਨਿੱਘਾ ਸੱਦਾ ਦਿਓ।
5 ਘਰ-ਘਰ ਦੀ ਸੇਵਕਾਈ ਵਿਚ ਜਾਂ ਗ਼ੈਰ-ਰਸਮੀ ਗਵਾਹੀ ਕਾਰਜ ਵਿਚ, ਤੁਸੀਂ ਇਹ ਕਹਿ ਕੇ ਗੱਲ-ਬਾਤ ਸ਼ੁਰੂ ਕਰ ਸਕਦੇ ਹੋ:
◼ “ਕੀ ਤੁਸੀਂ ਕਦੇ ਸੋਚਿਆ ਹੈ ਕਿ ਭਵਿੱਖ ਵਿਚ ਸਾਡੇ ਲਈ ਅਤੇ ਧਰਤੀ ਲਈ ਕੀ ਰੱਖਿਆ ਹੋਇਆ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਭਵਿੱਖ ਦਾ ਸਾਰਾਂਸ਼ ਇਕ ਸ਼ਬਦ ਵਿਚ ਪੇਸ਼ ਕਰਦੀ ਹੈ—ਪਰਾਦੀਸ! ਇਹ ਵਿਆਖਿਆ ਕਰਦੀ ਹੈ ਕਿ ਸ਼ੁਰੂ ਵਿਚ ਪਰਮੇਸ਼ੁਰ ਨੇ ਧਰਤੀ ਦੇ ਇਕ ਹਿੱਸੇ ਨੂੰ ਇਕ ਸੁੰਦਰ ਪਰਾਦੀਸ ਬਣਾਇਆ ਅਤੇ ਇਸ ਵਿਚ ਉਸ ਮਾਨਵੀ ਜੋੜੇ ਨੂੰ ਰੱਖਿਆ ਜਿਸ ਨੂੰ ਉਸ ਨੇ ਸਰਿਸ਼ਟ ਕੀਤਾ ਸੀ। ਉਨ੍ਹਾਂ ਨੇ ਪੂਰੀ ਧਰਤੀ ਆਬਾਦ ਕਰਨੀ ਸੀ, ਅਤੇ ਹੌਲੀ-ਹੌਲੀ ਇਸ ਨੂੰ ਇਕ ਪਰਾਦੀਸ ਬਣਾਉਣਾ ਸੀ। ਜ਼ਰਾ ਇਸ ਬਿਰਤਾਂਤ ਵੱਲ ਧਿਆਨ ਦਿਓ ਕਿ ਉਹ ਪਰਾਦੀਸ ਕਿਸ ਤਰ੍ਹਾਂ ਦਾ ਹੋਇਆ ਹੋਵੇਗਾ।” ਗਿਆਨ ਪੁਸਤਕ ਵਿਚ ਸਫ਼ਾ 8 ਖੋਲ੍ਹੋ, ਅਤੇ ਉਪ-ਸਿਰਲੇਖ “ਪਰਾਦੀਸ ਵਿਚ ਜੀਵਨ” ਹੇਠ ਦਿੱਤਾ ਗਿਆ ਪੈਰਾ 9 ਪੜ੍ਹੋ। ਫਿਰ ਪੈਰਾ 10 ਵਿਚ ਦਿੱਤੇ ਗਏ ਮੁੱਦਿਆਂ ਦੀ ਚਰਚਾ ਕਰੋ, ਅਤੇ ਉਲਿਖਤ ਸ਼ਾਸਤਰਵਚਨ, ਯਸਾਯਾਹ 55:10, 11 ਪੜ੍ਹੋ। ਮੁੜ ਬਹਾਲ ਕੀਤੇ ਗਏ ਪਰਾਦੀਸ ਵਿਚ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਦੀ ਚਰਚਾ ਜਾਰੀ ਰੱਖਣ ਅਤੇ ਇਕੱਠੇ ਮਿਲ ਕੇ ਪੈਰੇ 11-16 ਦੀ ਚਰਚਾ ਕਰਨ ਦੀ ਪੇਸ਼ਕਸ਼ ਕਰੋ। ਜਾਂ ਘਰ-ਸੁਆਮੀ ਨੂੰ ਇਹ ਖ਼ੁਦ ਪੜ੍ਹਨ ਲਈ ਉਤਸ਼ਾਹ ਦਿਓ, ਅਤੇ ਇਸ ਦੀ ਚਰਚਾ ਕਰਨ ਲਈ ਦੁਬਾਰਾ ਮਿਲਣ ਦਾ ਪ੍ਰਬੰਧ ਕਰੋ।
6 ਜੇਕਰ ਪਹਿਲੀ ਮੁਲਾਕਾਤ ਤੇ ਅਧਿਐਨ ਸਥਾਪਿਤ ਨਹੀਂ ਕੀਤਾ ਗਿਆ ਸੀ, ਤਾਂ ਤੁਸੀਂ ਪੁਨਰ-ਮੁਲਾਕਾਤ ਤੇ ਇਹ ਕਹਿਣ ਦੁਆਰਾ ਅਧਿਐਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ:
◼ “ਜਿਵੇਂ ਕਿ ਅਸੀਂ ਪਿਛਲੀ ਮੁਲਾਕਾਤ ਵਿਚ ਚਰਚਾ ਕੀਤੀ ਸੀ, ਪਰਮੇਸ਼ੁਰ ਦਾ ਮਕਸਦ ਹੈ ਕਿ ਪੂਰੀ ਧਰਤੀ ਇਕ ਪਰਾਦੀਸ ਬਣ ਜਾਵੇ। ਇਸ ਤੋਂ ਇਹ ਸਵਾਲ ਪੈਦਾ ਹੁੰਦਾ ਹੈ, ਪਰਾਦੀਸ ਕਿਸ ਤਰ੍ਹਾਂ ਦਾ ਹੋਵੇਗਾ?” ਗਿਆਨ ਪੁਸਤਕ ਵਿਚ ਅਧਿਆਇ 1 ਖੋਲ੍ਹੋ, ਅਤੇ ਉਪ-ਸਿਰਲੇਖ “ਮੁੜ ਬਹਾਲ ਪਰਾਦੀਸ ਵਿਚ ਜੀਵਨ” ਹੇਠ ਦਿੱਤੇ ਗਏ ਪੈਰੇ 11-16 ਦਾ ਅਧਿਐਨ ਕਰੋ। ਇਸ ਤੋਂ ਬਾਅਦ ਸਫ਼ੇ 4-5 ਉੱਤੇ ਦਿੱਤੀ ਗਈ ਤਸਵੀਰ ਦਿਖਾਓ, ਅਤੇ ਉਸ ਵਿਅਕਤੀ ਨੂੰ ਪੁੱਛੋ ਕਿ ਕੀ ਉਹ ਅਜਿਹੇ ਸੁੰਦਰ ਵਾਤਾਵਰਣ ਵਿਚ ਰਹਿਣਾ ਪਸੰਦ ਕਰੇਗਾ। ਫਿਰ ਸਫ਼ਾ 10 ਉੱਤੇ ਦਿੱਤੇ ਗਏ ਪੈਰੇ 17 ਦਾ ਪਹਿਲਾ ਵਾਕ ਪੜ੍ਹੋ। ਹਾਲਾਤ ਨੂੰ ਦੇਖਦੇ ਹੋਏ, ਜਾਂ ਤਾਂ ਅਧਿਐਨ ਨੂੰ ਜਾਰੀ ਰੱਖੋ ਜਾਂ ਕਹੋ ਕਿ ਤੁਸੀਂ ਅਗਲੀ ਮੁਲਾਕਾਤ ਤੇ ਇਹ ਸਮਝਾਓਗੇ ਕਿ ਮੁੜ ਬਹਾਲ ਕੀਤੇ ਗਏ ਪਰਾਦੀਸ ਵਿਚ ਰਹਿਣ ਲਈ ਇਕ ਵਿਅਕਤੀ ਤੋਂ ਕਿਸ ਚੀਜ਼ ਦੀ ਮੰਗ ਕੀਤੀ ਜਾਂਦੀ ਹੈ। ਇਕ ਨਿਮੰਤ੍ਰਣ ਪਰਚਾ ਦਿਓ, ਸਭਾਵਾਂ ਦਾ ਕਾਰਜਕ੍ਰਮ ਸਮਝਾਓ, ਅਤੇ ਉਸ ਵਿਅਕਤੀ ਨੂੰ ਰਾਜ ਗ੍ਰਹਿ ਵਿਚ ਹਾਜ਼ਰ ਹੋਣ ਦਾ ਨਿੱਘਾ ਸੱਦਾ ਦਿਓ।
7 ਗਿਆਨ ਪੁਸਤਕ ਇਕ ਸ਼ਾਨਦਾਰ ਔਜ਼ਾਰ ਹੈ ਜਿਸ ਨੂੰ ਅਸੀਂ ਪਰਮੇਸ਼ੁਰ ਵੱਲੋਂ ਵਾਅਦਾ ਕੀਤੇ ਗਏ “ਸਦੀਪਕ ਜੀਵਨ” ਬਾਰੇ ਦੂਜਿਆਂ ਨੂੰ ਦੱਸਣ ਲਈ ਇਸਤੇਮਾਲ ਕਰ ਸਕਦੇ ਹਾਂ। ਲੋਕਾਂ ਨਾਲ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨ ਦੁਆਰਾ ਤੁਸੀਂ ਉਨ੍ਹਾਂ ਦੇ ਦਿਲਾਂ ਵਿਚ ਇਹ ਸ਼ਾਨਦਾਰ ਉਮੀਦ ਬਿਠਾ ਸਕਦੇ ਹੋ ਜੋ ਉਸ ਪਰਮੇਸ਼ੁਰ ਦੁਆਰਾ ਪ੍ਰੇਰਿਤ ਹੈ ਜੋ “ਝੂਠ ਬੋਲ ਨਹੀਂ ਸੱਕਦਾ।”