ਰਸਾਲਾ ਮਾਰਗ ਉੱਤੇ “ਰਾਜ ਦਾ ਬੀਜ ਬੀਜਣਾ”
1 ਯਹੋਵਾਹ ਦੀ ਉਸਤਤ ਗਾਓ (ਅੰਗ੍ਰੇਜ਼ੀ) ਵਿਚ ਗੀਤ 133 ਦਾ ਨਾਂ ਹੈ, “ਰਾਜ ਦਾ ਬੀਜ ਬੀਜਣਾ।” ਇਹ ਯਿਸੂ ਦੇ ਦ੍ਰਿਸ਼ਟਾਂਤ ਉੱਤੇ ਆਧਾਰਿਤ ਹੈ ਜੋ ਚੇਲੇ ਬਣਾਉਣ ਦੇ ਕੰਮ ਦੀ ਤੁਲਨਾ ਬੀਜ ਬੀਜਣ ਨਾਲ ਕਰਦਾ ਹੈ। (ਮੱਤੀ 13:4-8, 19-23) ਇਸ ਗੀਤ ਦੇ ਬੋਲ ਹਨ: “ਚੰਗੀ ਭੂਮੀ ਤੇ ਕਿੰਨੇ ਬੀ ਕਿਰਦੇ/ਅਕਸਰ ਤੁਹਾਡੇ ਤੇ ਹੈ ਨਿਰਭਰ।” ਅਸੀਂ ਸੇਵਕਾਈ ਵਿਚ ਆਪਣੀ ਪ੍ਰਭਾਵਕਤਾ ਨੂੰ ਕਿਵੇਂ ਵਧਾ ਸਕਦੇ ਹਾਂ? ਇਕ ਤਰੀਕਾ ਹੈ, ਰਸਾਲਾ ਮਾਰਗ ਸ਼ੁਰੂ ਕਰਨਾ ਅਤੇ ਇਸ ਨੂੰ ਜਾਰੀ ਰੱਖਣਾ।
2 ਰਸਾਲਾ ਮਾਰਗ ਰਾਹੀਂ ਕਈ ਉਦੇਸ਼ ਪੂਰੇ ਕੀਤੇ ਜਾ ਸਕਦੇ ਹਨ। (1) ਰੁਚੀ ਰੱਖਣ ਵਾਲੇ ਵਿਅਕਤੀ ਨੂੰ ਹਰ ਦੋ ਹਫ਼ਤਿਆਂ ਬਾਅਦ ਨਿਯਮਿਤ ਤੌਰ ਤੇ ਮਿਲਣ ਦੁਆਰਾ ਤੁਸੀਂ ਉਸ ਨਾਲ ਦੋਸਤਾਨਾ ਸੰਬੰਧ ਕਾਇਮ ਕਰ ਸਕਦੇ ਹੋ। (2) ਤੁਸੀਂ ਉਸ ਨੂੰ ਨਿਯਮਿਤ ਤੌਰ ਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਪਾਈ ਜਾਂਦੀ ਜੀਵਨ-ਰੱਖਿਅਕ ਜਾਣਕਾਰੀ ਮੁਹੱਈਆ ਕਰਦੇ ਹੋ। (3) ਤੁਸੀਂ ਆਪਣੀ ਗੱਲ-ਬਾਤ ਦੁਆਰਾ ਸ਼ਾਇਦ ਉਸ ਵਿਅਕਤੀ ਵਿਚ ਸ਼ਾਸਤਰ ਦੀ ਸੱਚਾਈ ਲਈ ਲੋਚ ਪੈਦਾ ਕਰ ਸਕੋ, ਜਿਸ ਦੇ ਸਿੱਟੇ ਵਜੋਂ ਉਹ ਸ਼ਾਇਦ ਬਾਈਬਲ ਅਧਿਐਨ ਸਵੀਕਾਰ ਕਰ ਲਵੇ।—1 ਪਤ. 2:2.
3 ਰਸਾਲਾ ਮਾਰਗ ਕਿਵੇਂ ਸ਼ੁਰੂ ਕਰੀਏ: ਜਦੋਂ ਵੀ ਕੋਈ ਵਿਅਕਤੀ ਸਾਡੇ ਰਸਾਲਿਆਂ ਵਿਚ ਰੁਚੀ ਦਿਖਾਉਂਦਾ ਹੈ, ਤਾਂ ਉਸ ਨੂੰ ਸਮਝਾਓ ਕਿ ਹਰੇਕ ਅੰਕ ਵਿਚ ਬਹੁਤ ਵਧੀਆ ਲੇਖ ਛਪਦੇ ਹਨ ਅਤੇ ਕਿ ਦੋ-ਦੋ ਹਫ਼ਤਿਆਂ ਬਾਅਦ ਇਹ ਰਸਾਲੇ ਉਸ ਤਕ ਪਹੁੰਚਾਉਣ ਵਿਚ ਤੁਹਾਨੂੰ ਖ਼ੁਸ਼ੀ ਹੋਵੇਗੀ। ਅਗਲੇ ਘਰ ਨੂੰ ਜਾਣ ਤੋਂ ਪਹਿਲਾਂ, ਉਸ ਵਿਅਕਤੀ ਦਾ ਨਾਂ ਅਤੇ ਪਤਾ ਲਿਖ ਲਵੋ। ਇਹ ਵੀ ਲਿਖੋ ਕਿ ਤੁਸੀਂ ਉਸ ਨੂੰ ਕਿਹੜੀ ਤਾਰੀਖ਼ ਨੂੰ ਮਿਲੇ ਸੀ, ਰਸਾਲਿਆਂ ਦੇ ਕਿਹੜੇ ਅੰਕ ਦਿੱਤੇ ਸਨ, ਕਿਹੜੇ ਲੇਖ ਵੱਲ ਧਿਆਨ ਖਿੱਚਿਆ ਸੀ, ਅਤੇ ਕਿਹੜੇ ਵਿਸ਼ੇ ਉਸ ਨੂੰ ਖ਼ਾਸ ਕਰਕੇ ਦਿਲਚਸਪ ਲੱਗੇ ਸਨ।
4 ਤੁਸੀਂ ਕੁਝ ਹੀ ਵਿਅਕਤੀਆਂ ਨਾਲ ਇਕ ਰਸਾਲਾ ਮਾਰਗ ਸ਼ੁਰੂ ਕਰ ਸਕਦੇ ਹੋ। ਫਿਰ ਦੂਸਰੇ ਲੋਕਾਂ ਨੂੰ ਜੋ ਤੁਹਾਡੇ ਤੋਂ ਰਸਾਲੇ ਸਵੀਕਾਰ ਕਰਦੇ ਹਨ, ਰਸਾਲਾ ਮਾਰਗ ਵਿਚ ਸ਼ਾਮਲ ਕਰਨ ਦੁਆਰਾ ਆਪਣੇ ਰਸਾਲਾ ਮਾਰਗ ਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਜਿਉਂ-ਜਿਉਂ ਤੁਹਾਡਾ ਰਸਾਲਾ ਮਾਰਗ ਵਧਦਾ ਹੈ, ਤੁਸੀਂ ਇਸ ਨੂੰ ਇਲਾਕੇ ਅਨੁਸਾਰ ਵੰਡ ਸਕਦੇ ਹੋ ਤਾਂਕਿ ਰਸਾਲਾ ਮਾਰਗ ਵਿਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਜ਼ਿਆਦਾ ਆਸਾਨੀ ਨਾਲ ਮਿਲਿਆ ਜਾ ਸਕੇ। ਸਹੀ-ਸਹੀ ਰਿਕਾਰਡ ਰੱਖੋ ਕਿ ਤੁਸੀਂ ਕਦੋਂ ਮੁਲਾਕਾਤ ਕੀਤੀ ਸੀ ਅਤੇ ਹਰ ਮੁਲਾਕਾਤ ਤੇ ਕਿਹੜੇ ਅੰਕ ਦਿੱਤੇ ਸਨ। ਇਹ ਵੀ ਲਿਖੋ ਕਿ ਤੁਸੀਂ ਕਿਸ ਵਿਸ਼ੇ ਤੇ ਗੱਲ-ਬਾਤ ਕੀਤੀ ਸੀ ਅਤੇ ਅਗਲੀ ਮੁਲਾਕਾਤ ਦੌਰਾਨ ਸੱਚਾਈ ਵਿਚ ਉਸ ਵਿਅਕਤੀ ਦੀ ਦਿਲਚਸਪੀ ਨੂੰ ਕਿਵੇਂ ਵਧਾਉਣਾ ਜਾਰੀ ਰੱਖੋਗੇ।
5 ਕਾਰੋਬਾਰੀ ਅਤੇ ਪੇਸ਼ਾਵਰ ਵਿਅਕਤੀਆਂ ਨੂੰ ਸ਼ਾਮਲ ਕਰੋ: ਅਨੁਭਵ ਦਿਖਾਉਂਦਾ ਹੈ ਕਿ ਅਕਸਰ ਦੁਕਾਨਦਾਰ ਅਤੇ ਦੂਸਰੇ ਪੇਸ਼ਾਵਰ ਲੋਕ ਸਾਡੇ ਰਸਾਲਿਆਂ ਨੂੰ ਨਿਯਮਿਤ ਤੌਰ ਤੇ ਸਵੀਕਾਰ ਕਰਦੇ ਹਨ। ਇਕ ਬਜ਼ੁਰਗ ਦੇ ਰਸਾਲਾ ਮਾਰਗ ਵਿਚ ਉਸ ਦੇ ਕਸਬੇ ਦਾ ਮੇਅਰ ਵੀ ਸ਼ਾਮਲ ਸੀ। ਇਕ ਪ੍ਰਕਾਸ਼ਕ ਨੇ ਇਮਾਰਤੀ-ਸਾਮਾਨ ਸਪਲਾਈ ਕਰਨ ਵਾਲੀ ਇਕ ਕੰਪਨੀ ਦੇ 80-ਸਾਲਾ ਮਾਲਕ ਨੂੰ ਲਗਾਤਾਰ ਦਸ ਸਾਲ ਤਕ ਰਸਾਲੇ ਦੇਣ ਮਗਰੋਂ, ਉਸ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ!
6 ਇਕ ਪਾਇਨੀਅਰ ਭੈਣ ਇਕ ਦੁਕਾਨ ਵਿਚ ਗਈ ਅਤੇ ਉੱਥੇ ਇਕ ਪਤੀ-ਪਤਨੀ ਨੂੰ ਮਿਲੀ ਜੋ ਉਸ ਨਾਲ ਬਹੁਤ ਦੋਸਤਾਨਾ ਢੰਗ ਨਾਲ ਪੇਸ਼ ਨਹੀਂ ਆਏ। ਫਿਰ ਵੀ, ਕਿਉਂ ਜੋ ਉਨ੍ਹਾਂ ਨੇ ਰਸਾਲੇ ਸਵੀਕਾਰ ਕੀਤੇ ਸਨ, ਭੈਣ ਨੇ ਉਨ੍ਹਾਂ ਨੂੰ ਵੀ ਆਪਣੇ ਰਸਾਲਾ ਮਾਰਗ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ। ਕੁਝ ਸਮੇਂ ਮਗਰੋਂ, ਉਹ ਉਨ੍ਹਾਂ ਨਾਲ ਪੁਨਰ-ਮੁਲਾਕਾਤਾਂ ਕਰਨੀਆਂ ਬੰਦ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਬਹੁਤ ਹੀ ਰੁੱਖੇ ਸਨ ਅਤੇ ਭੈਣ ਵੱਲੋਂ ਉਨ੍ਹਾਂ ਦੀ ਰਾਇ ਪੁੱਛਣ ਤੇ ਵੀ ਜ਼ਿਆਦਾ ਗੱਲ-ਬਾਤ ਨਹੀਂ ਕਰਦੇ ਸਨ। ਪਰੰਤੂ ਭੈਣ ਨੇ ਇਸ ਮਾਮਲੇ ਬਾਰੇ ਪ੍ਰਾਰਥਨਾ ਕੀਤੀ ਅਤੇ ਆਖ਼ਰਕਾਰ ਇਸ ਜੋੜੇ ਨੇ ਸਦਾ ਦੇ ਲਈ ਜੀਉਂਦੇ ਰਹਿਣਾ ਨਾਮਕ ਪੁਸਤਕ ਸਵੀਕਾਰ ਕੀਤੀ। ਇਸ ਨੂੰ ਪੜ੍ਹਨ ਮਗਰੋਂ, ਪਤਨੀ ਨੇ ਖ਼ੁਸ਼ੀ ਨਾਲ ਕਿਹਾ: “ਆਖ਼ਰ ਮੈਨੂੰ ਸੱਚਾਈ ਮਿਲ ਹੀ ਗਈ!” ਉਨ੍ਹਾਂ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ, ਅਤੇ ਬਾਅਦ ਵਿਚ ਉਨ੍ਹਾਂ ਨੇ ਬਪਤਿਸਮਾ ਲੈ ਲਿਆ। ਸੱਚ-ਮੁੱਚ, ਉਸ ਪਾਇਨੀਅਰ ਭੈਣ ਦੀ ਲਗਨ ਨੇ ਵਧੀਆ ਫਲ ਲਿਆਂਦਾ।
7 ਪੁਨਰ-ਮੁਲਾਕਾਤਾਂ ਕਰਨਾ: ਜਦੋਂ ਤੁਹਾਨੂੰ ਰਸਾਲੇ ਦਾ ਨਵਾਂ ਅੰਕ ਮਿਲਦਾ ਹੈ, ਤਾਂ ਇਸ ਦੇ ਹਰੇਕ ਲੇਖ ਨੂੰ ਪੜ੍ਹੋ। ਅਜਿਹੇ ਨੁਕਤਿਆਂ ਦੀ ਭਾਲ ਕਰੋ ਜੋ ਤੁਹਾਡੇ ਰਸਾਲਾ ਮਾਰਗ ਵਿਚ ਸ਼ਾਮਲ ਅਲੱਗ-ਅਲੱਗ ਵਿਅਕਤੀਆਂ ਨੂੰ ਪਸੰਦ ਆਉਣਗੇ। ਫਿਰ ਜਦੋਂ ਤੁਸੀਂ ਵਾਪਸ ਜਾਂਦੇ ਹੋ, ਤਾਂ ਤੁਸੀਂ ਕਹਿ ਸਕਦੇ ਹੋ: “ਜਦੋਂ ਮੈਂ ਇਹ ਲੇਖ ਪੜ੍ਹਿਆ, ਤਾਂ ਮੈਂ ਤੁਹਾਡੇ ਬਾਰੇ ਸੋਚਿਆ ਕਿ ਇਹ ਸ਼ਾਇਦ ਤੁਹਾਨੂੰ ਦਿਲਚਸਪ ਲੱਗੇਗਾ।” ਹਰ ਉਮਰ ਦੇ ਪ੍ਰਕਾਸ਼ਕ ਇਕ ਰਸਾਲਾ ਮਾਰਗ ਦਾ ਆਨੰਦ ਮਾਣ ਸਕਦੇ ਹਨ। ਇਕ ਛੋਟਾ ਬੱਚਾ ਵੀ ਕਹਿ ਸਕਦਾ ਹੈ: “ਤੁਹਾਨੂੰ ਦੁਬਾਰਾ ਮਿਲ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਤੁਹਾਡੇ ਲਈ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਨਵੇਂ ਅੰਕ ਆਏ ਹਨ। ਮੇਰੇ ਖ਼ਿਆਲ ਵਿਚ ਤੁਸੀਂ ਇਹ ਲੇਖ ਪਸੰਦ ਕਰੋਗੇ ਜਿਸ ਦਾ ਵਿਸ਼ਾ ਹੈ . . .”
8 “ਸਾਡੇ ਅਗਲੇ ਅੰਕ ਵਿਚ” ਨਾਮਕ ਡੱਬੀ ਵੱਲ ਧਿਆਨ ਖਿੱਚਣ ਦੁਆਰਾ ਪ੍ਰਕਾਸ਼ਿਤ ਹੋਣ ਵਾਲੇ ਲੇਖਾਂ ਲਈ ਉਤਸੁਕਤਾ ਜਗਾਓ। ਜਦੋਂ ਲੜੀਵਾਰ ਲੇਖ ਛਪਦੇ ਹਨ ਤਾਂ ਇਨ੍ਹਾਂ ਵੱਲ ਧਿਆਨ ਖਿੱਚੋ ਅਤੇ ਪਾਠਕ ਨੂੰ ਉਤਸ਼ਾਹ ਦਿਓ ਕਿ ਉਹ ਲੜੀ ਵਿਚ ਹਰੇਕ ਲੇਖ ਨੂੰ ਪੜ੍ਹੇ। ਯਾਦ ਰੱਖੋ ਕਿ ਹਰ ਵਾਰ ਜਦੋਂ ਤੁਸੀਂ ਰਸਾਲਾ ਮਾਰਗ ਵਿਚ ਸ਼ਾਮਲ ਵਿਅਕਤੀ ਨੂੰ ਰਸਾਲੇ ਦਿੰਦੇ ਹੋ, ਤਾਂ ਤੁਸੀਂ ਇਕ ਪੁਨਰ-ਮੁਲਾਕਾਤ ਗਿਣ ਸਕਦੇ ਹੋ। ਅਤੇ ਸਭ ਤੋਂ ਜ਼ਰੂਰੀ ਗੱਲ, ਯਾਦ ਰੱਖੋ ਕਿ ਇਨ੍ਹਾਂ ਵਿਅਕਤੀਆਂ ਨਾਲ ਪੁਨਰ-ਮੁਲਾਕਾਤਾਂ ਕਰਨ ਦਾ ਸਾਡਾ ਟੀਚਾ, ਉਨ੍ਹਾਂ ਨਾਲ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨਾ ਹੈ।
9 ਆਪਣੇ ਰਸਾਲਾ ਮਾਰਗ ਵਿਚ ਸ਼ਾਮਲ ਲੋਕਾਂ ਨੂੰ ਨਿਯਮਿਤ ਤੌਰ ਤੇ ਮਿਲੋ: ਤੁਸੀਂ ਆਪਣੇ ਰਸਾਲਾ ਮਾਰਗ ਵਿਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਮੁਨਾਸਬ ਸਮੇਂ ਤੇ ਮਿਲ ਸਕਦੇ ਹੋ—ਹਫ਼ਤੇ ਦੌਰਾਨ ਸਵੇਰ ਨੂੰ, ਢਲਦੀ ਦੁਪਹਿਰ ਨੂੰ, ਸ਼ਾਮ ਨੂੰ, ਜਾਂ ਸਿਨੱਚਰਵਾਰ-ਐਤਵਾਰ ਨੂੰ ਘਰ-ਘਰ ਦੀ ਸੇਵਕਾਈ ਮਗਰੋਂ। ਜੇਕਰ ਤੁਸੀਂ ਬੀਮਾਰ ਹੋਣ ਜਾਂ ਛੁੱਟੀਆਂ ਤੇ ਜਾਣ ਕਰਕੇ ਇਨ੍ਹਾਂ ਲੋਕਾਂ ਨੂੰ ਨਹੀਂ ਮਿਲ ਸਕਦੇ ਹੋ, ਤਾਂ ਆਪਣੇ ਪਰਿਵਾਰ ਵਿਚ ਜਾਂ ਕਲੀਸਿਯਾ ਵਿਚ ਕਿਸੇ ਪ੍ਰਕਾਸ਼ਕ ਨੂੰ ਤੁਹਾਡੇ ਵੱਲੋਂ ਉਨ੍ਹਾਂ ਤਕ ਰਸਾਲੇ ਪਹੁੰਚਾਉਣ ਲਈ ਕਹੋ। ਇਸ ਤਰ੍ਹਾਂ, ਤੁਹਾਡੇ ਰਸਾਲਾ ਮਾਰਗ ਵਿਚ ਸ਼ਾਮਲ ਸਾਰੇ ਵਿਅਕਤੀ ਆਪਣੇ ਰਸਾਲੇ ਸਮੇਂ ਸਿਰ ਪ੍ਰਾਪਤ ਕਰ ਸਕਣਗੇ।
10 ਰਾਜ ਦਾ ਬੀਜ ਬੀਜਣ ਦਾ ਇਕ ਤਰੀਕਾ ਹੈ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੂੰ ਨਿਯਮਿਤ ਤੌਰ ਤੇ ਉਨ੍ਹਾਂ ਲੋਕਾਂ ਤਕ ਪਹੁੰਚਾਉਣਾ ਜੋ ਤੁਹਾਡੇ ਰਸਾਲਾ ਮਾਰਗ ਵਿਚ ਸ਼ਾਮਲ ਹਨ। ਜਿਉਂ-ਜਿਉਂ ਤੁਸੀਂ ਉਨ੍ਹਾਂ ਨੂੰ ਸ਼ਾਸਤਰ ਦੀ ਸੱਚਾਈ ਸਿਖਾਉਂਦੇ ਹੋ, ਹੋ ਸਕਦਾ ਹੈ ਕਿ ਉਹ ਰਾਜ ਦੇ ਬਚਨ ਨੂੰ ਸਮਝ ਜਾਣ ਅਤੇ ਆਖ਼ਰਕਾਰ ਤੁਹਾਡੇ ਨਾਲ ਮਿਲ ਕੇ ਰਾਜ ਦਾ ਫਲ ਦੇਣ।—ਮੱਤੀ 13:8, 23.