ਹੋਰ ਵਧੀਆ ਪ੍ਰਚਾਰਕ ਬਣੋ—ਲਗਾਤਾਰ ਰਸਾਲੇ ਲੈਣ ਵਾਲਿਆਂ ਦੀ ਦਿਲਚਸਪੀ ਵਧਾਓ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਬਹੁਤ ਸਾਰੇ ਲੋਕ ਸਾਡੇ ਰਸਾਲੇ ਪੜ੍ਹਨੇ ਪਸੰਦ ਕਰਦੇ ਹਨ, ਪਰ ਉਹ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦੇ। ਹੋ ਸਕਦਾ ਹੈ ਕਿ ਉਹ ਆਪਣੇ ਧਰਮ ਤੋਂ ਖ਼ੁਸ਼ ਹਨ ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਸਟੱਡੀ ਕਰਨ ਲਈ ਸਮਾਂ ਨਹੀਂ ਹੈ। ਪਰ ਲਗਾਤਾਰ ਸਾਡੇ ਰਸਾਲੇ ਪੜ੍ਹਨ ਨਾਲ ਸ਼ਾਇਦ ਉਨ੍ਹਾਂ ਅੰਦਰ ਪਰਮੇਸ਼ੁਰ ਦੇ ਬਚਨ ਲਈ ਭੁੱਖ ਪੈਦਾ ਹੋ ਜਾਵੇ। (1 ਪਤ. 2:2) ਹੋ ਸਕਦਾ ਕਿ ਕੋਈ ਲੇਖ ਉਨ੍ਹਾਂ ਦੇ ਦਿਲਾਂ ਨੂੰ ਛੂਹ ਜਾਵੇ ਜਾਂ ਸ਼ਾਇਦ ਉਨ੍ਹਾਂ ਦੇ ਹਾਲਾਤ ਬਦਲ ਜਾਣ। ਉਨ੍ਹਾਂ ਨੂੰ ਥੋੜ੍ਹੇ-ਥੋੜ੍ਹੇ ਸਮੇਂ ਲਈ ਅਕਸਰ ਮਿਲਦੇ ਰਹਿਣ ਨਾਲ ਉਹ ਸਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਣਗੇ। ਨਾਲੇ ਅਸੀਂ ਜਾਣ ਪਾਵਾਂਗੇ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਦੀ ਚਿੰਤਾ ਹੈ ਅਤੇ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਹੈ। ਇਸ ਦੇ ਨਤੀਜੇ ਵਜੋਂ ਸ਼ਾਇਦ ਉਹ ਬਾਈਬਲ ਸਟੱਡੀ ਕਰਨ ਲੱਗ ਪੈਣ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਉਨ੍ਹਾਂ ਲੋਕਾਂ ਦੀ ਲਿਸਟ ਬਣਾਓ ਜਿਨ੍ਹਾਂ ਨੂੰ ਤੁਸੀਂ ਲਗਾਤਾਰ ਰਸਾਲੇ ਦੇ ਸਕਦੇ ਹੋ। ਉਨ੍ਹਾਂ ਨੂੰ ਨਵੇਂ ਰਸਾਲੇ ਦਿਓ ਅਤੇ ਕਹੋ ਕਿ ਅਗਲੀ ਵਾਰ ਤੁਸੀਂ ਉਨ੍ਹਾਂ ਲਈ ਅਗਲੇ ਅੰਕ ਲੈ ਕੇ ਆਓਗੇ।