ਸੇਵਕਾਈ ਵਿਚ—ਪੂਰਾ ਹਿੱਸਾ ਲੈਣ ਦੇ ਲਈ ਪਰਿਵਾਰ ਦੇ ਮੈਂਬਰ ਕਿਵੇਂ ਸਹਿਯੋਗ ਦਿੰਦੇ ਹਨ
1 ਇਸ ਤੋਂ ਜ਼ਿਆਦਾ ਦਿਲ ਨੂੰ ਖ਼ੁਸ਼ ਕਰਨ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਕਿ ਪਤੀ ਅਤੇ ਪਤਨੀਆਂ, ਮਾਪੇ ਅਤੇ ਬੱਚੇ ਮਿਲ ਕੇ ਮਸੀਹੀ ਸੇਵਕਾਈ ਕਰਦੇ ਹਨ ਅਤੇ ਜਨਤਕ ਤੌਰ ਤੇ ਯਹੋਵਾਹ ਦੇ ਨਾਂ ਦੀ ਉਸਤਤ ਕਰਦੇ ਹਨ? (ਜ਼ਬੂ. 148:12, 13) ਸਾਰੇ ਪਰਿਵਾਰਾਂ ਦੀ ਖੇਤਰ ਸੇਵਾ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਦੀ ਇਕ ਚੰਗੀ ਆਦਤ ਹੋਣੀ ਚਾਹੀਦੀ ਹੈ। ਕੀ ਤੁਹਾਡੇ ਪਰਿਵਾਰ ਨੇ ਸੇਵਕਾਈ ਲਈ ਹਫ਼ਤੇ ਵਿਚ ਕੋਈ ਇਕ ਦਿਨ ਅਲੱਗ ਰੱਖਿਆ ਹੈ? ਜੇਕਰ ਰੱਖਿਆ ਹੈ ਤਾਂ ਪਰਿਵਾਰ ਦੇ ਹਰ ਮੈਂਬਰ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਉਸ ਨੇ ਕੀ ਯੋਜਨਾ ਬਣਾਉਣੀ ਹੈ ਤਾਂਕਿ ਉਹ ਸੇਵਕਾਈ ਵਿਚ ਪੂਰਾ ਹਿੱਸਾ ਲੈ ਸਕੇ।—ਉਤ. 21:5ੳ.
2 ਖੇਤਰ ਸੇਵਾ ਲਈ ਅਲੱਗ ਰੱਖੇ ਗਏ ਦਿਨ ਤੋਂ ਪਹਿਲਾਂ, ਕਿਉਂ ਨਹੀਂ ਤੁਸੀਂ ਸਾਰੇ ਮਿਲ ਕੇ ਉਨ੍ਹਾਂ ਪੇਸ਼ਕਾਰੀਆਂ ਨੂੰ ਤਿਆਰ ਕਰੋ, ਜਿਨ੍ਹਾਂ ਨੂੰ ਤੁਹਾਡਾ ਪਰਿਵਾਰ ਸੇਵਕਾਈ ਵਿਚ ਇਸਤੇਮਾਲ ਕਰੇਗਾ? ਅਭਿਆਸ ਬੈਠਕਾਂ ਬਹੁਤ ਮਦਦਗਾਰ ਸਿੱਧ ਹੋ ਸਕਦੀਆਂ ਹਨ ਅਤੇ ਇਹ ਪਰਿਵਾਰ ਵਿਚ ਵਧੀਆ ਸਹਿਯੋਗ ਦੀ ਭਾਵਨਾ ਪੈਦਾ ਕਰ ਸਕਦੀਆਂ ਹਨ। ਜਦੋਂ ਪੂਰਾ ਪਰਿਵਾਰ ਮਿਲ ਕੇ ਖੇਤਰ ਸੇਵਾ ਵਿਚ ਜਾਂਦਾ ਹੈ ਅਤੇ ਸਾਰੇ ਮੈਂਬਰ ਸੇਵਕਾਈ ਲਈ ਚੰਗੀ ਤਰ੍ਹਾਂ ਤਿਆਰ ਹੁੰਦੇ ਹਨ, ਤਾਂ ਉਦੋਂ ਇਸ ਦਾ ਕਿੰਨਾ ਲਾਭ ਹੁੰਦਾ ਹੈ!
3 ਇਕ ਸਫ਼ਰੀ ਨਿਗਾਹਬਾਨ ਇਕ ਪੂਰੇ ਪਰਿਵਾਰ ਦੇ ਨਾਲ ਰਸਾਲਾ ਕਾਰਜ ਲਈ ਗਿਆ। ਜਦੋਂ ਉਹ ਉਨ੍ਹਾਂ ਦੀ ਇਕ ਧੀ ਨਾਲ ਘਰ-ਘਰ ਦੀ ਸੇਵਕਾਈ ਕਰ ਰਿਹਾ ਸੀ, ਤਾਂ ਧੀ ਨੇ ਪੁੱਛਿਆ: “ਤੁਸੀਂ ਕਿੰਨਾ ਸਮਾਂ ਮੇਰੇ ਨਾਲ ਕੰਮ ਕਰੋਗੇ?” ਫਿਰ ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਪਿਤਾ ਜੀ ਨਾਲ ਕੰਮ ਕਰਨ ਵਾਲੀ ਸੀ। ਇਸ ਤੋਂ ਸਪੱਸ਼ਟ ਸੀ ਕਿ ਉਹ ਅਤੇ ਉਸ ਦੇ ਪਿਤਾ ਜੀ ਸੇਵਕਾਈ ਵਿਚ ਇਕੱਠੇ ਕੰਮ ਕਰ ਕੇ ਸੱਚ-ਮੁੱਚ ਆਨੰਦ ਪ੍ਰਾਪਤ ਕਰਦੇ ਸਨ। ਕਿੰਨੀ ਵਧੀਆ ਪਰਿਵਾਰਕ ਭਾਵਨਾ!
4 ਕੁਝ ਪਰਿਵਾਰ ਸ਼ਾਇਦ ਸਾਲ ਵਿਚ ਇਕ ਮਹੀਨੇ ਲਈ ਰਲ ਕੇ ਸਹਿਯੋਗੀ ਪਾਇਨੀਅਰੀ ਕਰਨ। ਜਾਂ ਫਿਰ ਘੱਟੋ-ਘੱਟ ਪਰਿਵਾਰ ਦਾ ਇਕ ਮੈਂਬਰ ਲਗਾਤਾਰ ਸਹਿਯੋਗੀ ਪਾਇਨੀਅਰੀ ਕਰ ਸਕਦਾ ਹੈ ਜਾਂ ਫਿਰ ਨਿਯਮਿਤ ਪਾਇਨੀਅਰ ਬਣਨ ਲਈ ਨਾਂ ਦੇ ਸਕਦਾ ਹੈ। ਚੰਗੇ ਪ੍ਰਬੰਧ ਅਤੇ ਸਹਿਯੋਗ ਨਾਲ ਸ਼ਾਇਦ ਪਰਿਵਾਰ ਦੇ ਸਾਰੇ ਮੈਂਬਰ, ਪਾਇਨੀਅਰੀ ਕਰ ਰਹੇ ਮੈਂਬਰ ਨੂੰ ਮਦਦ ਦੇ ਕੇ ਸੇਵਾ ਵਿਚ ਆਪਣੇ ਹਿੱਸੇ ਨੂੰ ਵੀ ਵਧਾ ਸਕਣਗੇ। ਜ਼ਿਆਦਾ ਹਿੱਸਾ ਲੈਣ ਦੁਆਰਾ ਅਤੇ ਉਨ੍ਹਾਂ ਵਧੀਆ ਤਜਰਬਿਆਂ ਦੁਆਰਾ ਜਿਨ੍ਹਾਂ ਦਾ ਉਨ੍ਹਾਂ ਨੇ ਸੇਵਕਾਈ ਵਿਚ ਆਨੰਦ ਮਾਣਿਆ, ਪਰਿਵਾਰ ਨੂੰ ਯਕੀਨਨ ਬਰਕਤਾਂ ਮਿਲਣਗੀਆਂ।—ਮਲਾ. 3:10.
5 ਇੰਜੀਲ ਦੇ ਪ੍ਰਚਾਰ ਕੰਮ ਵਿਚ ਪੂਰਾ ਹਿੱਸਾ ਲੈਣ ਨਾਲ ਪਰਿਵਾਰ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਇਕ-ਮੁੱਠ, ਜੋਸ਼ੀਲੇ ਤੇ ਖ਼ੁਸ਼ ਹੋਣਗੇ ਅਤੇ ਸੇਵਕਾਈ ਵਿਚ ਫਲ ਪੈਦਾ ਕਰਨਗੇ!—ਫ਼ਿਲਿੱਪੀਆਂ 2:1, 2 ਦੀ ਤੁਲਨਾ ਕਰੋ।