ਪਹਿਲਾਂ ਤੋਂ ਤਿਆਰੀ ਕਰਨ ਨਾਲ ਖ਼ੁਸ਼ੀ ਮਿਲਦੀ ਹੈ
1 ਖੇਤਰ ਸੇਵਕਾਈ ਵਿਚ ਹਿੱਸਾ ਲੈਣ ਨਾਲ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। (ਜ਼ਬੂ. 89:15, 16) ਨਿਸ਼ਚਿਤ ਹੀ, ਇਸ ਖ਼ੁਸ਼ੀ ਨੂੰ ਪੂਰੀ ਤਰ੍ਹਾਂ ਅਨੁਭਵ ਕਰਨ ਲਈ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਜਿੰਨੀ ਚੰਗੀ ਤਿਆਰੀ ਕਰਾਂਗੇ, ਉੱਨੀ ਹੀ ਜ਼ਿਆਦਾ ਅਸੀਂ ਸੇਵਕਾਈ ਕਰਾਂਗੇ ਅਤੇ ਜਿੰਨੀ ਜ਼ਿਆਦਾ ਅਸੀਂ ਸੇਵਕਾਈ ਕਰਾਂਗੇ, ਉੱਨੀ ਹੀ ਸਾਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ।
2 ਉਪਲਬਧ ਔਜ਼ਾਰਾਂ ਨੂੰ ਵਰਤੋਂ: ਸਾਡੀ ਰਾਜ ਸੇਵਕਾਈ ਵਿਚ ਦਿੱਤੀ ਗਈ ਸਾਮੱਗਰੀ ਨੂੰ ਪੜ੍ਹਨ ਅਤੇ ਉਸ ਉੱਤੇ ਵਿਚਾਰ ਕਰਨ ਦੁਆਰਾ ਤਿਆਰੀ ਕਰਨੀ ਸ਼ੁਰੂ ਕਰੋ। ਇਸ ਵਿਚ ਅਕਸਰ ਚੰਗੀ ਤਰ੍ਹਾਂ ਵਿਚਾਰੀਆਂ ਗਈਆਂ ਪੇਸ਼ਕਾਰੀਆਂ ਦਿੱਤੀਆਂ ਜਾਂਦੀਆਂ ਹਨ ਜੋ ਰਾਜ ਸੰਦੇਸ਼ ਨੂੰ ਆਸਾਨੀ ਨਾਲ ਅਤੇ ਪ੍ਰਭਾਵਕਾਰੀ ਢੰਗ ਨਾਲ ਪੇਸ਼ ਕਰਨ ਵਿਚ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਵਿਚ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ ਕਿ ਤੁਸੀਂ ਲੋਕਾਂ ਦੇ ਆਮ ਸਵਾਲਾਂ ਦੇ ਜਵਾਬ ਕਿਵੇਂ ਦਿਓਗੇ। ਬਾਈਬਲ ਅਧਿਐਨ ਸ਼ੁਰੂ ਕਰਨ ਦੇ ਉਦੇਸ਼ ਨਾਲ ਇਕ ਪ੍ਰਭਾਵਕਾਰੀ ਪੁਨਰ-ਮੁਲਾਕਾਤ ਕਰਨ ਲਈ ਇਸ ਵਿਚ ਖ਼ਾਸ ਤਰੀਕੇ ਦਿੱਤੇ ਜਾਂਦੇ ਹਨ। ਇਨ੍ਹਾਂ ਸੁਝਾਵਾਂ ਵਿਚ ਜੇ ਤੁਸੀਂ ਚਾਹੋ ਤਾਂ ਫੇਰ-ਬਦਲ ਕਰ ਸਕਦੇ ਹੋ ਤਾਂਕਿ ਤੁਸੀਂ ਇਨ੍ਹਾਂ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ। ਇਸ ਤੋਂ ਇਲਾਵਾ, ਤੁਹਾਡੇ ਕੋਲ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਹੈ, ਜਿਸ ਵਿਚ ਬਹੁਤ ਸਾਰੀਆਂ ਵੱਖੋ-ਵੱਖਰੀਆਂ ਪ੍ਰਸਤਾਵਨਾਵਾਂ ਤੇ ਨਾਲ ਹੀ ਨਾਲ ਸਾਡੀ ਗੱਲ ਨੂੰ ਟੋਕਣ ਵਾਲੇ ਲੋਕਾਂ ਨੂੰ ਜਵਾਬ ਦੇਣ ਲਈ ਸੁਝਾਅ ਦਿੱਤੇ ਗਏ ਹਨ ਅਤੇ ਇਸ ਤਰ੍ਹਾਂ ਇਹ ਅਲੱਗ-ਅਲੱਗ ਹਾਲਤਾਂ ਦਾ ਪ੍ਰਭਾਵਕਾਰੀ ਤਰੀਕੇ ਨਾਲ ਸਾਮ੍ਹਣਾ ਕਰਨ ਵਿਚ ਤੁਹਾਡੀ ਮਦਦ ਕਰਦੀ ਹੈ।
3 ਜਿਹੜਾ ਪ੍ਰਕਾਸ਼ਨ ਤੁਸੀਂ ਦੇਣਾ ਹੈ, ਉਸ ਨੂੰ ਪੜ੍ਹੋ ਅਤੇ ਉਸ ਵਿੱਚੋਂ ਦੋ ਜਾਂ ਤਿੰਨ ਦਿਲਚਸਪ ਨੁਕਤੇ ਚੁਣੋ ਜੋ ਤੁਸੀਂ ਘਰ-ਸੁਆਮੀ ਨੂੰ ਦਿਖਾਉਣਾ ਚਾਹੋਗੇ। ਜੇ ਤੁਸੀਂ ਕਿਸੇ ਦਿਲਚਸਪ ਖ਼ਬਰ ਬਾਰੇ ਸੁਣਿਆ ਜਾਂ ਪੜ੍ਹਿਆ ਹੈ, ਤਾਂ ਇਹ ਤੁਹਾਨੂੰ ਗੱਲ-ਬਾਤ ਸ਼ੁਰੂ ਕਰਨ ਦਾ ਮੌਕਾ ਦੇ ਸਕਦੀ ਹੈ। ਜਿਨ੍ਹਾਂ ਗੱਲਾਂ ਤੇ ਲੋਕ ਆਮ ਤੌਰ ਤੇ ਇਤਰਾਜ਼ ਕਰ ਸਕਦੇ ਹਨ, ਉਨ੍ਹਾਂ ਬਾਰੇ ਪਹਿਲਾਂ ਤੋਂ ਹੀ ਸੋਚ-ਵਿਚਾਰ ਕਰੋ ਕਿ ਤੁਸੀਂ ਉਨ੍ਹਾਂ ਦਾ ਜਵਾਬ ਕਿਵੇਂ ਦਿਓਗੇ। ਫਿਰ, ਕੁਝ ਮਿੰਟ ਇਸ ਦਾ ਅਭਿਆਸ ਕਰੋ ਕਿ ਤੁਸੀਂ ਦਰਵਾਜ਼ੇ ਤੇ ਜਾ ਕੇ ਕੀ ਕਹੋਗੇ।
4 ਹਰ ਸੇਵਾ ਸਭਾ ਵਿਚ ਹਾਜ਼ਰ ਹੋਵੋ: ਸਾਡੀ ਰਾਜ ਸੇਵਕਾਈ ਵਿਚ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਨਾਲ ਸੁਣੋ ਜਦੋਂ ਸੇਵਾ ਸਭਾ ਦੌਰਾਨ ਇਨ੍ਹਾਂ ਉੱਤੇ ਚਰਚਾ ਕੀਤੀ ਜਾਂਦੀ ਹੈ, ਜਾਂ ਪੁਨਰ-ਵਿਚਾਰ ਕੀਤਾ ਜਾਂਦਾ ਹੈ, ਜਾਂ ਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਉਨ੍ਹਾਂ ਵਿਚਾਰਾਂ ਨੂੰ ਨੋਟ ਕਰੋ ਜਿਨ੍ਹਾਂ ਨੂੰ ਤੁਸੀਂ ਆਪਣੀ ਪੇਸ਼ਕਾਰੀ ਵਿਚ ਸ਼ਾਮਲ ਕਰ ਸਕਦੇ ਹੋ। ਕੁਝ ਆਮ ਹਾਲਾਤਾਂ ਨੂੰ ਯਾਦ ਕਰੋ ਜਿਨ੍ਹਾਂ ਦਾ ਤੁਸੀਂ ਸੇਵਕਾਈ ਵਿਚ ਸਾਮ੍ਹਣਾ ਕੀਤਾ ਹੈ ਅਤੇ ਉਨ੍ਹਾਂ ਤਰੀਕਿਆਂ ਬਾਰੇ ਸੋਚੋ ਜਿਨ੍ਹਾਂ ਨਾਲ ਤੁਸੀਂ ਗਵਾਹੀ ਹੋਰ ਜ਼ਿਆਦਾ ਪ੍ਰਭਾਵਕਾਰੀ ਤਰੀਕੇ ਨਾਲ ਦੇ ਸਕਦੇ ਹੋ। ਸਭਾ ਤੋਂ ਪਹਿਲਾਂ ਅਤੇ ਬਾਅਦ ਵਿਚ ਇਨ੍ਹਾਂ ਬਾਰੇ ਦੂਜੇ ਪ੍ਰਕਾਸ਼ਕਾਂ ਨਾਲ ਗੱਲ-ਬਾਤ ਕਰੋ।
5 ਤੁਸੀਂ ਯਕੀਨੀ ਹੋ ਸਕਦੇ ਹੋ ਕਿ ਜੇਕਰ ਤੁਸੀਂ “ਹਰੇਕ ਚੰਗੇ ਕੰਮ ਲਈ ਤਿਆਰ” ਹੁੰਦੇ ਹੋ, ਤਾਂ ਦੂਜਿਆਂ ਨੂੰ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਮਦਦ ਦੇਣ ਵਿਚ ਤੁਹਾਨੂੰ ਬਹੁਤ ਖ਼ੁਸ਼ੀ ਅਤੇ ਸਫ਼ਲਤਾ ਮਿਲੇਗੀ।—2 ਤਿਮੋ. 2:21.