ਪ੍ਰਸ਼ਨ ਡੱਬੀ
◼ ਕੀ ਕਲੀਸਿਯਾ ਨੂੰ ਕਿੰਗਡਮ ਹਾਲ ਵਿਚ ਆਪਣੇ ਪੂਰੇ ਇਲਾਕੇ ਦਾ ਨਕਸ਼ਾ ਲਾਉਣਾ ਚਾਹੀਦਾ ਹੈ?
ਜੀ ਹਾਂ, ਤੁਹਾਨੂੰ ਆਪਣੇ ਇਲਾਕੇ ਦੇ ਨਕਸ਼ੇ ਨੂੰ ਫ਼ਰੇਮ ਵਿਚ ਲਾ ਕੇ ਕਿੰਗਡਮ ਹਾਲ ਵਿਚ ਟੰਗਣਾ ਚਾਹੀਦਾ ਹੈ। ਪਰ ਨਕਸ਼ੇ ਨੂੰ ਸੂਚਨਾ ਬੋਰਡ ਤੇ ਨਹੀਂ ਲਾਉਣਾ ਚਾਹੀਦਾ। ਇਸ ਨਕਸ਼ੇ ਤੇ ਪੂਰੇ ਇਲਾਕੇ ਦੀਆਂ ਹੱਦਾਂ ਨੂੰ ਦਿਖਾਇਆ ਜਾਣਾ ਚਾਹੀਦਾ ਹੈ। ਇਸ ਪੂਰੇ ਇਲਾਕੇ ਦੇ ਵੱਖ-ਵੱਖ ਖੇਤਰਾਂ ਦੀਆਂ ਹੱਦਾਂ ਤੇ ਨੰਬਰ ਲਾਉਣੇ ਚਾਹੀਦੇ ਹਨ। ਜੇ ਇੱਕੋ ਹੀ ਕਿੰਗਡਮ ਹਾਲ ਨੂੰ ਕਈ ਕਲੀਸਿਯਾਵਾਂ ਵਰਤਦੀਆਂ ਹਨ, ਤਾਂ ਨਕਸ਼ੇ ਤੇ ਕਲੀਸਿਯਾਵਾਂ ਦੇ ਇਲਾਕੇ ਦੀਆਂ ਹੱਦਾਂ ਨੂੰ ਦਿਖਾਇਆ ਜਾਣਾ ਚਾਹੀਦਾ ਹੈ। ਇਸ ਨਾਲ ਭੈਣ-ਭਰਾਵਾਂ ਅਤੇ ਨਵੇਂ ਵਿਅਕਤੀਆਂ ਨੂੰ ਪਤਾ ਚੱਲੇਗਾ ਕਿ ਉਹ ਕਿਹੜੀ ਕਲੀਸਿਯਾ ਦੇ ਇਲਾਕੇ ਵਿਚ ਰਹਿੰਦੇ ਹਨ। ਨਕਸ਼ੇ ਉੱਤੇ ਕਲੀਸਿਯਾ ਪੁਸਤਕ ਅਧਿਐਨਾਂ ਦੀ ਥਾਂ ਬਾਰੇ ਦੱਸਣ ਨਾਲ ਭੈਣ-ਭਰਾਵਾਂ ਨੂੰ ਆਪਣੇ ਪੁਸਤਕ ਅਧਿਐਨ ਗਰੁੱਪ ਦੀ ਥਾਂ ਲੱਭਣ ਵਿਚ ਮਦਦ ਮਿਲੇਗੀ। ਨਕਸ਼ਾ ਸਮੇਂ-ਸਮੇਂ ਤੇ ਬਦਲਣਾ ਚਾਹੀਦਾ ਹੈ।
ਅਜਿਹਾ ਨਕਸ਼ਾ ਲਾਉਣ ਨਾਲ ਸਾਰੇ ਭੈਣ-ਭਰਾਵਾਂ ਨੂੰ ਚੇਤਾ ਰਹੇਗਾ ਕਿ ਉਹ ਜੇ ਚਾਹੁਣ, ਤਾਂ ਆਪਣੇ ਲਈ ਵੱਖਰਾ ਖੇਤਰ ਲੈ ਕੇ ਪ੍ਰਚਾਰ ਕਰ ਸਕਦੇ ਹਨ। ਇਹ ਨਕਸ਼ਾ ਉਨ੍ਹਾਂ ਭੈਣ-ਭਰਾਵਾਂ ਦੀ ਮਦਦ ਕਰੇਗਾ ਜੋ ਆਪਣੇ ਘਰ ਦੇ ਨੇੜੇ ਪ੍ਰਚਾਰ ਕਰਨਾ ਚਾਹੁੰਦੇ ਹਨ। ਭਰਾ ਪ੍ਰਚਾਰ ਸਭਾ ਤੋਂ ਬਾਅਦ ਨਕਸ਼ਾ ਵੇਖ ਕੇ ਪ੍ਰਕਾਸ਼ਕਾਂ ਨੂੰ ਸਿੱਧੇ ਹੀ ਪ੍ਰਚਾਰ ਕਰਨ ਵਾਲੀ ਥਾਂ ਤੇ ਭੇਜ ਸਕਦਾ ਹੈ ਜਿਸ ਨਾਲ ਸਮੇਂ ਦੀ ਬਚਤ ਹੁੰਦੀ ਹੈ।
ਇਹ ਨਕਸ਼ਾ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਕਲੀਸਿਯਾ ਨੇ ਆਪਣੇ ਪੂਰੇ ਇਲਾਕੇ ਵਿਚ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਵਧੀਆ ਪ੍ਰਬੰਧ ਕੀਤੇ ਹਨ।—ਲੂਕਾ 9:6.