ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/01 ਸਫ਼ਾ 4
  • ਪ੍ਰਚਾਰ ਕਰਨ ਵਿਚ ‘ਰੁੱਝੇ’ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਚਾਰ ਕਰਨ ਵਿਚ ‘ਰੁੱਝੇ’ ਰਹੋ
  • ਸਾਡੀ ਰਾਜ ਸੇਵਕਾਈ—2001
  • ਮਿਲਦੀ-ਜੁਲਦੀ ਜਾਣਕਾਰੀ
  • ਅਪ੍ਰੈਲ—‘ਮਿਹਨਤ ਅਤੇ ਜਤਨ ਕਰਨ’ ਦਾ ਸਮਾਂ
    ਸਾਡੀ ਰਾਜ ਸੇਵਕਾਈ—2001
  • ਕੀ ਅਸੀਂ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾ ਸਕਦੇ ਹਾਂ?
    ਸਾਡੀ ਰਾਜ ਸੇਵਕਾਈ—2000
  • ਭਲਾਈ ਕਰਨ ਵਿਚ ਜੋਸ਼ ਦਿਖਾਓ!
    ਸਾਡੀ ਰਾਜ ਸੇਵਕਾਈ—2003
  • ‘ਸਭਨਾਂ ਨਾਲ ਭਲਾ ਕਰੋ’
    ਸਾਡੀ ਰਾਜ ਸੇਵਕਾਈ—2002
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 4/01 ਸਫ਼ਾ 4

ਪ੍ਰਚਾਰ ਕਰਨ ਵਿਚ ‘ਰੁੱਝੇ’ ਰਹੋ

1 ਜਦੋਂ ਅਸੀਂ ਪੜ੍ਹਦੇ ਹਾਂ ਕਿ ਕੁਰਿੰਥੁਸ ਵਿਚ ਰਹਿੰਦੇ ਸਮੇਂ ਪੌਲੁਸ ਤੰਬੂ ਬਣਾਉਣ ਦਾ ਕੰਮ ਕਰਦਾ ਸੀ, ਤਾਂ ਅਸੀਂ ਸ਼ਾਇਦ ਇਹ ਸਿੱਟਾ ਕੱਢੀਏ ਕਿ ਇਸ ਕੰਮ ਕਰਕੇ ਸ਼ਾਇਦ ਉਹ ਜ਼ਿਆਦਾ ਪ੍ਰਚਾਰ ਨਹੀਂ ਸੀ ਕਰ ਪਾਉਂਦਾ। ਪਰ ਰਸੂਲਾਂ ਦੇ ਕਰਤੱਬ 18:5 ਕਹਿੰਦਾ ਹੈ: “ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਸਾਖੀ ਦੇ ਰਿਹਾ ਸੀ ਜੋ ਯਿਸੂ ਓਹੋ ਮਸੀਹ ਹੈ।” ਪ੍ਰਚਾਰ ਕਰਨ ਵਿਚ ਪੌਲੁਸ ਐਨਾ ਕਿਉਂ ਰੁੱਝਿਆ ਹੋਇਆ ਸੀ? ਭਾਵੇਂ ਕੁਰਿੰਥੁਸ ਵਿਚ ਪਹਿਲਾਂ ਹੀ ਬਹੁਤ ਸਾਰੇ ਲੋਕ ਵਿਸ਼ਵਾਸੀ ਬਣ ਚੁੱਕੇ ਸਨ, ਪਰ ਯਿਸੂ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਉਸ ਸ਼ਹਿਰ ਵਿੱਚੋਂ ਅਜੇ ਹੋਰ ਵੀ ਬਹੁਤ ਸਾਰੇ ਲੋਕ ਚੇਲੇ ਬਣਨਗੇ। (ਰਸੂ. 18:8-11) ਪ੍ਰਚਾਰ ਵਿਚ ਰੁੱਝੇ ਰਹਿਣ ਦਾ ਕੀ ਸਾਡੇ ਕੋਲ ਵੀ ਇਹੀ ਕਾਰਨ ਹੈ? ਜੀ ਹਾਂ। ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਨੂੰ ਸੱਚਾਈ ਸਿਖਾਈ ਜਾ ਸਕਦੀ ਹੈ।

2 ਅਪ੍ਰੈਲ ਦੌਰਾਨ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਓ: ਤੁਸੀਂ ਸ਼ਾਇਦ ਹਰ ਮਹੀਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਰਨ ਵਿਚ ਰੁੱਝੇ ਰਹਿਣ ਦਾ ਟੀਚਾ ਰੱਖਿਆ ਹੋਵੇ। ਪਰ ਖ਼ਾਸ ਕਰਕੇ ਕੁਝ ਮਹੀਨਿਆਂ ਵਿਚ ਪ੍ਰਚਾਰ ਕਰਨ ਵਿਚ ‘ਰੁੱਝੇ’ ਰਹਿਣ ਦੇ ਜ਼ਿਆਦਾ ਮੌਕੇ ਮਿਲਦੇ ਹਨ। ਇਨ੍ਹਾਂ ਵਿੱਚੋਂ ਇਕ ਖ਼ਾਸ ਮਹੀਨਾ ਅਪ੍ਰੈਲ ਹੈ ਜੋ ਕਿ ਸਮਾਰਕ ਦਾ ਮਹੀਨਾ ਹੈ। ਕੀ ਤੁਸੀਂ ਇਸ ਗਰਮੀਆਂ ਦੀ ਰੁੱਤੇ ਆਪਣੇ ਹਾਲਾਤਾਂ ਮੁਤਾਬਕ ਸਹਿਯੋਗੀ ਪਾਇਨੀਅਰੀ ਕਰ ਰਹੇ ਹੋ ਜਾਂ ਕੀ ਤੁਸੀਂ ਪ੍ਰਚਾਰ ਵਿਚ ਜ਼ਿਆਦਾ ਘੰਟੇ ਬਿਤਾ ਰਹੇ ਹੋ? ਜਿਹੜੇ ਪ੍ਰਕਾਸ਼ਕ ਇੰਜ ਕਰ ਰਹੇ ਹਨ, ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ। (1 ਕੁਰਿੰ. 9:6) ਜੇ ਤੁਸੀਂ ਉੱਨਾ ਕਰ ਰਹੇ ਹੋ ਜਿੰਨਾ ਤੁਸੀਂ ਕਰ ਸਕਦੇ ਹੋ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਡੀ ਤਨ-ਮਨ ਨਾਲ ਕੀਤੀ ਸੇਵਾ ਤੋਂ ਬੜਾ ਖ਼ੁਸ਼ ਹੁੰਦਾ ਹੈ। (ਲੂਕਾ 21:2-4) ਤੁਹਾਡੇ ਹਾਲਾਤ ਚਾਹੇ ਜਿੱਦਾਂ ਦੇ ਵੀ ਹੋਣ, ਅਪ੍ਰੈਲ ਦੌਰਾਨ ਪ੍ਰਚਾਰ ਵਿਚ ‘ਰੁੱਝੇ’ ਰਹਿਣ ਦਾ ਟੀਚਾ ਰੱਖੋ। ਅਤੇ ਮਹੀਨੇ ਦੇ ਅਖ਼ੀਰ ਵਿਚ ਆਪਣੀ ਖੇਤਰ ਸੇਵਾ ਰਿਪੋਰਟ ਪਾਉਣੀ ਨਾ ਭੁੱਲੋ ਤਾਂਕਿ ਯਹੋਵਾਹ ਦੇ ਬਾਕੀ ਲੋਕਾਂ ਦੀਆਂ ਰਿਪੋਰਟਾਂ ਦੇ ਨਾਲ ਤੁਹਾਡੀ ਰਿਪੋਰਟ ਨੂੰ ਵੀ ਸ਼ਾਮਲ ਕੀਤਾ ਜਾ ਸਕੇ।

3 ਸਮਾਰਕ ਵਿਚ ਆਏ ਨਵੇਂ ਲੋਕਾਂ ਨੂੰ ਮਿਲਣ ਜਾਓ: ਭਾਰਤ ਵਿਚ ਪਿਛਲੇ ਸਾਲ ਸਮਾਰਕ ਵਿਚ 49,120 ਲੋਕ ਹਾਜ਼ਰ ਹੋਏ ਸਨ। ਇਸ ਸਾਲ ਦੀ ਕੁੱਲ ਹਾਜ਼ਰੀ ਅਜੇ ਪਤਾ ਨਹੀਂ ਲੱਗੀ ਹੈ। ਪਰ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਵੱਡੇ ਪੈਮਾਨੇ ਤੇ “ਖੇਤੀ ਪੱਕੀ ਹੋਈ” ਹੈ ਜਿਸ ਦੀ ਕਟਾਈ ਕਰਨੀ ਅਜੇ ਬਾਕੀ ਹੈ। (ਮੱਤੀ 9:37, 38) ਇਸ ਲਈ, ਜਿੰਨੀ ਛੇਤੀ ਹੋ ਸਕੇ, ਸਮਾਰਕ ਵਿਚ ਆਏ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲਣ ਦੇ ਇੰਤਜ਼ਾਮ ਕਰੋ ਤਾਂਕਿ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਮਦਦ ਮਿਲ ਸਕੇ। ਲੋਕਾਂ ਨੂੰ ਮਿਲਣ ਵਿਚ ਦੇਰ ਹੋਣ ਨਾਲ ਉਨ੍ਹਾਂ ਦੇ “ਮਨ ਵਿਚ ਜੋ ਕੁਝ ਬੀਜਿਆ ਹੋਇਆ ਹੈ ਦੁਸ਼ਟ ਆਣ ਕੇ ਉਹ ਨੂੰ ਖੋਹ” ਸਕਦਾ ਹੈ। (ਮੱਤੀ 13:19) ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮਿਲਣ ਨਾਲ ਤੁਸੀਂ ਇਹ ਸਾਬਤ ਕਰੋਗੇ ਕਿ ਤੁਸੀਂ ਸੱਚ-ਮੁੱਚ ਪ੍ਰਚਾਰ ਕਰਨ ਵਿਚ ‘ਰੁੱਝੇ’ ਹੋਏ ਹੋ।

4 ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਬਾਕਾਇਦਾ ਮਦਦ ਕਰੋ: ਫਰਵਰੀ ਵਿਚ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਮਦਦ ਕਰਨ ਲਈ ਖ਼ਾਸ ਜਤਨ ਸ਼ੁਰੂ ਕੀਤੇ ਗਏ ਸਨ। ਜੇ ਬਜ਼ੁਰਗ ਅਜੇ ਵੀ ਕੁਝ ਪ੍ਰਕਾਸ਼ਕਾਂ ਨੂੰ ਨਹੀਂ ਮਿਲੇ ਹਨ, ਤਾਂ ਬਜ਼ੁਰਗਾਂ ਨੂੰ ਅਪ੍ਰੈਲ ਦਾ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲਣ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ। ਬਜ਼ੁਰਗ ਹਰੇਕ ਪ੍ਰਕਾਸ਼ਕ ਦੀ ਸਮੱਸਿਆ ਪਿੱਛੇ ਮੁੱਖ ਕਾਰਨ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰਨਗੇ ਤੇ ਇਹ ਵੀ ਦੇਖਣਗੇ ਕਿ ਯਹੋਵਾਹ ਦੀ ਸੇਵਾ ਵਿਚ ਫਿਰ ਤੋਂ ਸਰਗਰਮ ਹੋਣ ਲਈ ਉਹ ਉਨ੍ਹਾਂ ਦੀ ਬਿਹਤਰ ਤਰੀਕੇ ਨਾਲ ਕਿੱਦਾਂ ਮਦਦ ਕਰ ਸਕਦੇ ਹਨ। ਇਹ ਪਿਆਰ ਭਰੀ ਮਦਦ ਦਿਖਾਉਂਦੀ ਹੈ ਕਿ ‘ਪਰਮੇਸ਼ੁਰ ਦੇ ਇੱਜੜ’ ਦੇ ਚਰਵਾਹਿਆਂ ਵਜੋਂ ਬਜ਼ੁਰਗ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਨ। (1 ਪਤ. 5:2; ਰਸੂ. 20:28) ਪਹਿਰਾਬੁਰਜ 15 ਸਤੰਬਰ 1993 (ਅੰਗ੍ਰੇਜ਼ੀ) ਦੇ ਸਫ਼ੇ 22-3 ਉੱਤੇ ਉਨ੍ਹਾਂ ਪੰਜ ਸਮੱਸਿਆਵਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦਾ ਆਮ ਤੌਰ ਤੇ ਗ਼ੈਰ-ਸਰਗਰਮ ਪ੍ਰਕਾਸ਼ਕ ਸਾਮ੍ਹਣਾ ਕਰਦੇ ਹਨ। ਇਸੇ ਲੇਖ ਵਿਚ ਵਧੀਆ ਸੁਝਾਅ ਵੀ ਦਿੱਤੇ ਗਏ ਹਨ ਜਿਨ੍ਹਾਂ ਨੂੰ ਬਜ਼ੁਰਗ ਉਨ੍ਹਾਂ ਪੰਜ ਸਮੱਸਿਆਵਾਂ ਵਿੱਚੋਂ ਕਿਸੇ ਵੀ ਇਕ ਉੱਤੇ ਗੱਲ ਕਰਦੇ ਸਮੇਂ ਇਸਤੇਮਾਲ ਕਰ ਸਕਦੇ ਹਨ। ਇਸ ਤਰ੍ਹਾਂ ਕੁਝ ਪ੍ਰਕਾਸ਼ਕਾਂ ਨੂੰ ਅਪ੍ਰੈਲ ਦੌਰਾਨ ਪ੍ਰਚਾਰ ਵਿਚ ਫਿਰ ਤੋਂ ਸਰਗਰਮ ਕੀਤਾ ਜਾ ਸਕਦਾ ਹੈ।

5 ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਵਿਚ ਹੋਰ ਲੋਕਾਂ ਦੀ ਮਦਦ ਕਰੋ: ਕੀ ਤੁਹਾਡੇ ਬੱਚੇ ਖ਼ੁਸ਼ ਖ਼ਬਰੀ ਦੇ ਪ੍ਰਕਾਸ਼ਕ ਬਣਨ ਦੇ ਕਾਬਲ ਹਨ? ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨਾਲ ਤੁਸੀਂ ਬਾਈਬਲ ਸਟੱਡੀ ਕਰ ਰਹੇ ਹੋ? ਜੇ ਬਜ਼ੁਰਗ ਉਨ੍ਹਾਂ ਨੂੰ ਪ੍ਰਕਾਸ਼ਕ ਬਣਾਉਂਦੇ ਹਨ, ਤਾਂ ਕੀ ਅਪ੍ਰੈਲ ਦਾ ਮਹੀਨਾ ਉਨ੍ਹਾਂ ਲਈ ਪ੍ਰਚਾਰ ਸ਼ੁਰੂ ਕਰਨ ਲਈ ਵਧੀਆ ਨਹੀਂ ਹੋਵੇਗਾ? ਜੇ ਇਕ ਵਿਅਕਤੀ ਤਰੱਕੀ ਕਰ ਰਿਹਾ ਹੈ ਤੇ ਉਸ ਨੇ ਮੰਗ ਬਰੋਸ਼ਰ ਤੇ ਗਿਆਨ ਕਿਤਾਬ ਦੀ ਸਟੱਡੀ ਪੂਰੀ ਕਰ ਲਈ ਹੈ, ਤਾਂ ਦੂਜੀ ਕਿਤਾਬ ਤੋਂ ਬਾਈਬਲ ਸਟੱਡੀ ਕੀਤੀ ਜਾ ਸਕਦੀ ਹੈ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ। ਤੁਹਾਡਾ ਟੀਚਾ ਹੈ ਕਿ ਵਿਦਿਆਰਥੀ ਸੱਚਾਈ ਵਿਚ ਗਹਿਰੀ ਸਮਝ ਹਾਸਲ ਕਰੇ, ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਕਾਬਲ ਹੋਵੇ ਤੇ ਯਹੋਵਾਹ ਦਾ ਸਮਰਪਿਤ ਤੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕ ਬਣੇ।​—ਅਫ਼. 3:17-19; 1 ਤਿਮੋ. 1:12; 1 ਪਤ. 3:21.

6 ਆਪਣੇ ਵਿਦਿਆਰਥੀਆਂ ਵਿਚ ਤੁਹਾਡੀ ਬਾਕਾਇਦਾ ਤੇ ਸੱਚੀ ਦਿਲਚਸਪੀ ਆਖ਼ਰਕਾਰ ਉਨ੍ਹਾਂ ਨੂੰ ਸੱਚਾਈ ਅਪਣਾਉਣ ਵਿਚ ਮਦਦ ਕਰ ਸਕਦੀ ਹੈ। ਇਕ ਗਵਾਹ ਇਕ ਬਜ਼ੁਰਗ ਜੋੜੇ ਨੂੰ ਮਿਲਿਆ ਜਿਸ ਨੇ ਖ਼ੁਸ਼ੀ-ਖ਼ੁਸ਼ੀ ਬਾਈਬਲ ਸਟੱਡੀ ਕਰਨੀ ਸਵੀਕਾਰ ਕਰ ਲਈ। ਪਰ ਇਹ ਜੋੜਾ ਲਗਾਤਾਰ ਤਿੰਨ ਹਫ਼ਤੇ ਸਟੱਡੀ ਨੂੰ ਅੱਗੇ ਦੀ ਅੱਗੇ ਟਾਲਦਾ ਗਿਆ। ਆਖ਼ਰਕਾਰ ਸਟੱਡੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਵੀ ਇਹ ਜੋੜਾ ਤਕਰੀਬਨ ਇਕ ਹਫ਼ਤਾ ਸਟੱਡੀ ਕਰਦਾ ਤੇ ਅਗਲੇ ਹਫ਼ਤੇ ਸਟੱਡੀ ਨੂੰ ਟਾਲ ਦਿੰਦਾ ਸੀ। ਪਰ ਆਖ਼ਰਕਾਰ ਪਤਨੀ ਨੇ ਤਰੱਕੀ ਕੀਤੀ ਤੇ ਬਪਤਿਸਮਾ ਲੈ ਲਿਆ। ਭਰਾ ਚੇਤੇ ਕਰਦਾ ਹੈ: “ਬਪਤਿਸਮਾ ਲੈਣ ਤੋਂ ਬਾਅਦ ਉਸ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ ਤੇ ਉਸ ਨੂੰ ਦੇਖ ਕੇ ਮੇਰੀਆਂ ਤੇ ਮੇਰੀ ਪਤਨੀ ਦੀਆਂ ਅੱਖਾਂ ਵਿਚ ਵੀ ਖ਼ੁਸ਼ੀ ਦੇ ਹੰਝੂ ਵਹਿ ਤੁਰੇ।” ਜੀ ਹਾਂ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ‘ਰੁੱਝੇ’ ਰਹਿਣ ਨਾਲ ਬੜੀ ਖ਼ੁਸ਼ੀ ਮਿਲਦੀ ਹੈ!

7 ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਅਸੀਂ ਅੰਤ ਦੇ ਦਿਨਾਂ ਦੇ ਆਖ਼ਰੀ ਸਮੇਂ ਵਿਚ ਰਹਿ ਰਹੇ ਹਾਂ। ਇਸ ਲਈ ਪਰਮੇਸ਼ੁਰ ਦੇ ਸਾਰੇ ਲੋਕਾਂ ਕੋਲ ਹੁਣੇ ਹੀ ਸਮਾਂ ਹੈ ਕਿ ਉਹ ਦੂਜਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਵਿਚ ‘ਰੁੱਝੇ’ ਰਹਿਣ। ਪੌਲੁਸ ਰਸੂਲ ਪੱਕਾ ਭਰੋਸਾ ਦਿਵਾਉਂਦਾ ਹੈ ਕਿ “ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।”​—1 ਕੁਰਿੰ. 15:58.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ