ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/02 ਸਫ਼ਾ 3
  • ‘ਸਭਨਾਂ ਨਾਲ ਭਲਾ ਕਰੋ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਸਭਨਾਂ ਨਾਲ ਭਲਾ ਕਰੋ’
  • ਸਾਡੀ ਰਾਜ ਸੇਵਕਾਈ—2002
  • ਮਿਲਦੀ-ਜੁਲਦੀ ਜਾਣਕਾਰੀ
  • ਭਲਾਈ ਕਰਨ ਵਿਚ ਜੋਸ਼ ਦਿਖਾਓ!
    ਸਾਡੀ ਰਾਜ ਸੇਵਕਾਈ—2003
  • ‘ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰੋ’
    ਸਾਡੀ ਰਾਜ ਸੇਵਕਾਈ—2002
  • ਅਪ੍ਰੈਲ—‘ਮਿਹਨਤ ਅਤੇ ਜਤਨ ਕਰਨ’ ਦਾ ਸਮਾਂ
    ਸਾਡੀ ਰਾਜ ਸੇਵਕਾਈ—2001
  • “ਸ਼ੁਭ ਕਰਮਾਂ ਵਿੱਚ ਧਨੀ” ਹੋਵੋ
    ਸਾਡੀ ਰਾਜ ਸੇਵਕਾਈ—2002
ਹੋਰ ਦੇਖੋ
ਸਾਡੀ ਰਾਜ ਸੇਵਕਾਈ—2002
km 4/02 ਸਫ਼ਾ 3

‘ਸਭਨਾਂ ਨਾਲ ਭਲਾ ਕਰੋ’

1 ਫਰਵਰੀ ਅਤੇ ਮਾਰਚ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰਾਂ ਦੇ ਵਿਸ਼ੇ ਸਨ ‘ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰੋ’ ਅਤੇ “‘ਸ਼ੁਭ ਕਰਮਾਂ ਵਿੱਚ ਧਨੀ’ ਹੋਵੋ।” (ਕੁਲੁ. 1:25; 1 ਤਿਮੋ. 6:18) ਇਨ੍ਹਾਂ ਅੰਕਾਂ ਵਿਚ ਸਾਨੂੰ ਉਤਸ਼ਾਹਿਤ ਕੀਤਾ ਗਿਆ ਸੀ ਕਿ ਅਸੀਂ ਦਿਲਚਸਪੀ ਰੱਖਣ ਵਾਲਿਆਂ ਦੀ ਸਮਾਰਕ ਵਿਚ ਆਉਣ, ਗ਼ੈਰ-ਸਰਗਰਮ ਹੋ ਚੁੱਕੇ ਪ੍ਰਕਾਸ਼ਕਾਂ ਦੀ ਕਲੀਸਿਯਾ ਵਿਚ ਦੁਬਾਰਾ ਸਰਗਰਮ ਹੋਣ ਅਤੇ ਆਪਣੇ ਬੱਚਿਆਂ ਅਤੇ ਯੋਗ ਬਾਈਬਲ ਵਿਦਿਆਰਥੀਆਂ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਨ ਵਿਚ ਮਦਦ ਕਰਨ ਲਈ ਜ਼ਿਆਦਾ ਮਿਹਨਤ ਕਰੀਏ। ਯਕੀਨਨ ਅਸੀਂ ਆਪਣੀ ਮਿਹਨਤ ਸਦਕਾ ਕੁਝ ਹੱਦ ਤਕ ਕਾਮਯਾਬੀ ਦਾ ਆਨੰਦ ਮਾਣਿਆ ਹੈ। ਹੁਣ ‘ਜਿਵੇਂ ਸਾਨੂੰ ਮੌਕਾ ਮਿਲੇ ਸਾਨੂੰ ਲਗਾਤਾਰ ਸਭਨਾਂ ਨਾਲ ਭਲਾ ਕਰਦੇ’ ਰਹਿਣਾ ਚਾਹੀਦਾ ਹੈ।—ਗਲਾ. 6:10.

2 ਉਨ੍ਹਾਂ ਨੂੰ ਦੁਬਾਰਾ ਆਉਣ ਦਾ ਸੱਦਾ ਦਿਓ: ਭਾਰਤ ਵਿਚ ਪਿਛਲੇ ਸਾਲ ਸਮਾਰਕ ਵਿਚ ਹਾਜ਼ਰ ਹੋਏ 30,000 ਨਾਲੋਂ ਜ਼ਿਆਦਾ ਲੋਕ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਨਹੀਂ ਸਨ। ਇਨ੍ਹਾਂ ਲੋਕਾਂ ਦੇ ਸਮਾਰਕ ਵਿਚ ਆਉਣ ਤੋਂ ਸਾਨੂੰ ਉਨ੍ਹਾਂ ਦੀ ਦਿਲਚਸਪੀ ਪਤਾ ਲੱਗਦੀ ਹੈ, ਇਸ ਲਈ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਣ ਵਾਲਿਆਂ’ ਨੂੰ “ਨਿਹਚਾਵਾਨ” ਬਣਨ ਲਈ ਉਤਸ਼ਾਹਿਤ ਕਰਨ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? (ਰਸੂ. 13:48, ਨਿ ਵ) ਉਨ੍ਹਾਂ ਨੂੰ ਛੇਤੀ ਤੋਂ ਛੇਤੀ ਕਲੀਸਿਯਾ ਸਭਾਵਾਂ ਵਿਚ ਫਿਰ ਤੋਂ ਆਉਣ ਲਈ ਉਤਸ਼ਾਹਿਤ ਕਰੋ।

3 ਕਿਉਂ ਨਾ ਤੁਸੀਂ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਲੀਸਿਯਾ ਪੁਸਤਕ ਅਧਿਐਨ ਵਿਚ ਆਉਣ ਦਾ ਸੱਦਾ ਦਿਓ ਜਿਸ ਵਿਚ ਉਹ ਯਸਾਯਾਹ ਦੀ ਭਵਿੱਖਬਾਣੀ ਦੀ ਦਿਲਚਸਪ ਚਰਚਾ ਦਾ ਆਨੰਦ ਮਾਣ ਸਕਦਾ ਹੈ? ਜੇ ਉਹ ਵਿਅਕਤੀ ਤੁਹਾਡਾ ਰਿਸ਼ਤੇਦਾਰ ਹੈ ਜਾਂ ਤੁਹਾਡਾ ਵਾਕਫ਼ ਹੈ, ਤਾਂ ਤੁਸੀਂ ਦੈਵ-ਸ਼ਾਸਕੀ ਸਕੂਲ ਵਿਚ ਆਪਣੀ ਅਗਲੀ ਪੇਸ਼ਕਾਰੀ ਸੁਣਨ ਲਈ ਉਸ ਨੂੰ ਬੁਲਾ ਸਕਦੇ ਹੋ। ਆਉਣ ਵਾਲੇ ਹਫ਼ਤਿਆਂ ਦੇ ਜਨਤਕ ਭਾਸ਼ਣਾਂ ਦੇ ਵਿਸ਼ਿਆਂ ਬਾਰੇ ਉਸ ਨੂੰ ਦੱਸਦੇ ਰਹੋ। (ਸੂਚਨਾ ਬੋਰਡ ਉੱਤੇ ਭਾਸ਼ਣਾਂ ਦੀ ਨਵੀਂ ਲਿਸਟ ਲਾਉਣੀ ਚਾਹੀਦੀ ਹੈ।) ਉਸ ਵਿਅਕਤੀ ਵਿਚ ਯਹੋਵਾਹ ਦੀ ਭਗਤੀ ਕਰਨ ਦੀ ਇੱਛਾ ਪੈਦਾ ਕਰਨ ਦੇ ਮੌਕੇ ਭਾਲਦੇ ਰਹੋ। ਜੇ ਉਹ ਕਲੀਸਿਯਾ ਵਿਚ ਕਿਸੇ ਨਾਲ ਬਾਈਬਲ ਸਟੱਡੀ ਨਹੀਂ ਕਰ ਰਿਹਾ ਹੈ, ਤਾਂ ਤੁਸੀਂ ਉਸ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰ ਸਕਦੇ ਹੋ।

4 ਗ਼ੈਰ-ਸਰਗਰਮ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰਦੇ ਰਹੋ: ਸਮਾਰਕ ਵਿਚ ਆਏ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਪਹਿਲਾਂ ਹੀ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਹੋਇਆ ਹੈ। ਪਰ ਕਿਸੇ ਕਾਰਨ ਕਰਕੇ ਉਨ੍ਹਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਛੱਡ ਦਿੱਤਾ ਹੈ। ਫਿਰ ਵੀ ਪੌਲੁਸ ਨੇ ਸਾਨੂੰ “ਨਿਜ ਕਰਕੇ ਨਿਹਚਾਵਾਨਾਂ ਦੇ ਨਾਲ ਭਲਾ” ਕਰਨ ਲਈ ਉਭਾਰਿਆ ਹੈ। (ਗਲਾ. 6:10) ਇਸ ਲਈ ਸਾਨੂੰ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਖ਼ਾਸ ਚਿੰਤਾ ਕਰਨੀ ਚਾਹੀਦੀ ਹੈ।

5 ਬਜ਼ੁਰਗਾਂ ਤੇ ਹੋਰਨਾਂ ਦੁਆਰਾ ਹੱਲਾ-ਸ਼ੇਰੀ ਦੇਣ ਤੇ ਸ਼ਾਇਦ ਕੁਝ ਤਾਂ ਪਹਿਲਾਂ ਹੀ ਸੇਵਕਾਈ ਵਿਚ ਦੁਬਾਰਾ ਹਿੱਸਾ ਲੈਣ ਲੱਗ ਪਏ ਹਨ। ਜੇ ਬਜ਼ੁਰਗਾਂ ਨੇ ਤੁਹਾਨੂੰ ਮੁੜ ਸਰਗਰਮ ਹੋਏ ਪ੍ਰਕਾਸ਼ਕ ਨਾਲ ਕੰਮ ਕਰਨ ਲਈ ਨਿਯੁਕਤ ਕੀਤਾ ਹੈ, ਤਾਂ ਯਾਦ ਰੱਖੋ ਕਿ ਯਹੋਵਾਹ ਅਤੇ ਖੇਤਰ ਸੇਵਕਾਈ ਲਈ ਤੁਹਾਡਾ ਪਿਆਰ ਉਸ ਵਿਅਕਤੀ ਵਿਚ ਹੌਸਲਾ ਪੈਦਾ ਕਰੇਗਾ। ਉਸ ਨੂੰ ਦਿਖਾਓ ਕਿ ਤੁਸੀਂ ਸੇਵਕਾਈ ਵਿਚ ਕਿਹੜੇ-ਕਿਹੜੇ ਤਰੀਕਿਆਂ ਨਾਲ ਹਿੱਸਾ ਲੈਂਦੇ ਹੋ ਤਾਂਕਿ ਉਸ ਨੂੰ ਪ੍ਰਚਾਰ ਦਾ ਕੰਮ ਕਰਨ ਵਿਚ ਖ਼ੁਸ਼ੀ ਮਿਲੇ, ਉਹ ਉਸ ਵਿਚ ਲੱਗਿਆ ਰਹਿ ਸਕੇ ਤੇ ਯਹੋਵਾਹ ਦੀਆਂ ਬਰਕਤਾਂ ਪ੍ਰਾਪਤ ਕਰ ਸਕੇ।

6 ਨਵੇਂ ਪ੍ਰਕਾਸ਼ਕਾਂ ਦੁਆਰਾ ਚੰਗੀ ਸ਼ੁਰੂਆਤ: ਜਦੋਂ ਇਕ ਦਿਲਚਸਪੀ ਰੱਖਣ ਵਾਲੀ ਔਰਤ ਨੂੰ ਵਿਸ਼ਵਾਸ ਹੋ ਗਿਆ ਕਿ ਉਸ ਨੂੰ ਪਰਮੇਸ਼ੁਰ ਦਾ ਸੱਚਾ ਸੰਗਠਨ ਮਿਲ ਗਿਆ ਹੈ, ਤਾਂ ਉਹ ਉਸੇ ਵੇਲੇ ਪ੍ਰਚਾਰ ਸ਼ੁਰੂ ਕਰਨਾ ਚਾਹੁੰਦੀ ਸੀ। ਜਦੋਂ ਉਸ ਨੂੰ ਦੱਸਿਆ ਗਿਆ ਕਿ ਇਸ ਕੰਮ ਲਈ ਉਸ ਨੂੰ ਕੁਝ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ, ਤਾਂ ਉਸ ਨੇ ਕਿਹਾ: “ਚਲੋ ਫਿਰ ਹੁਣੇ ਸ਼ੁਰੂ ਕਰੀਏ।” ਜੇ ਤੁਹਾਡੇ ਕਿਸੇ ਬਾਈਬਲ ਵਿਦਿਆਰਥੀ ਨੂੰ ਖੇਤਰ ਸੇਵਕਾਈ ਵਿਚ ਹਿੱਸਾ ਲੈਣ ਦੀ ਇਜਾਜ਼ਤ ਮਿਲਦੀ ਹੈ, ਤਾਂ ਇਸ ਕੰਮ ਨੂੰ ‘ਉਸੇ ਵੇਲੇ ਸ਼ੁਰੂ ਕਰਨ’ ਦੀ ਲੋੜ ਨੂੰ ਪਛਾਣਨ ਵਿਚ ਉਸ ਦੀ ਮਦਦ ਕਰੋ। ਇਸ ਤਰ੍ਹਾਂ ਨਵਾਂ ਪ੍ਰਕਾਸ਼ਕ ਚੰਗੀ ਸ਼ੁਰੂਆਤ ਕਰਦਾ ਹੈ। ਹਰ ਹਫ਼ਤੇ ਖੇਤਰ ਸੇਵਕਾਈ ਲਈ ਤਿਆਰੀ ਕਰਨ ਅਤੇ ਇਸ ਵਿਚ ਬਾਕਾਇਦਾ ਹਿੱਸਾ ਲੈਣ ਦੀ ਆਦਤ ਪਾਉਣ ਵਿਚ ਉਸ ਦੀ ਮਦਦ ਕਰੋ।

7 ਜੇ ਤੁਹਾਡਾ ਬੱਚਾ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਦਾ ਹੈ, ਤਾਂ ਤੁਸੀਂ ਉਸ ਨਾਲ ਪ੍ਰਚਾਰ ਕਰ ਕੇ ਉਸ ਦੀ ਮਦਦ ਕਰੋ ਤਾਂਕਿ ਉਹ ਆਪਣੀ ਉਮਰ ਤੇ ਕਾਬਲੀਅਤ ਅਨੁਸਾਰ ਤਰੱਕੀ ਕਰ ਸਕੇ। ਤੁਹਾਡੀ ਥੋੜ੍ਹੀ ਜਿਹੀ ਮਦਦ ਨਾਲ ਤੁਸੀਂ ਸ਼ਾਇਦ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਉਹ ਲੋਕਾਂ ਨਾਲ ਕਿੰਨੀ ਚੰਗੀ ਤਰ੍ਹਾਂ ਗੱਲ ਕਰ ਸਕਦਾ ਹੈ, ਬਾਈਬਲ ਵਿੱਚੋਂ ਆਇਤਾਂ ਪੜ੍ਹ ਸਕਦਾ ਹੈ ਤੇ ਸਾਹਿੱਤ ਪੇਸ਼ ਕਰ ਸਕਦਾ ਹੈ। ਜਦੋਂ ਖੇਤਰ ਸੇਵਕਾਈ ਵਿਚ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਆਪਣੇ ਬੱਚੇ ਨੂੰ ਪੁਨਰ-ਮੁਲਾਕਾਤ ਕਰਨੀ ਤੇ ਬਾਈਬਲ ਸਟੱਡੀ ਪੇਸ਼ ਕਰਨੀ ਸਿਖਾਓ।

8 ਸੇਵਕਾਈ ਵਿਚ ਹੋਰ ਮਿਹਨਤ ਕਰੋ: ਕੀ ਤੁਹਾਡੇ ਹਾਲਾਤ ਸਮਾਰਕ ਤੋਂ ਬਾਅਦ ਦੇ ਮਹੀਨਿਆਂ ਵਿਚ ਵੀ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਦੀ ਇਜਾਜ਼ਤ ਦਿੰਦੇ ਹਨ? ਕੀ ਤੁਸੀਂ ਸੇਵਕਾਈ ਵਿਚ ਹਰ ਹਫ਼ਤੇ ਪਹਿਲਾਂ ਨਾਲੋਂ ਇਕ-ਦੋ ਘੰਟੇ ਜ਼ਿਆਦਾ ਬਿਤਾ ਸਕਦੇ ਹੋ? ਕੀ ਤੁਸੀਂ ਕਲੰਡਰ ਦੀ ਮਦਦ ਨਾਲ ਆਉਣ ਵਾਲੇ ਮਹੀਨਿਆਂ ਵਿਚ ਫਿਰ ਤੋਂ ਸਹਿਯੋਗੀ ਪਾਇਨੀਅਰੀ ਕਰਨ ਦੀ ਯੋਜਨਾ ਬਣਾ ਰਹੇ ਹੋ? ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਕੁਝ ਫੇਰ-ਬਦਲ ਕਰ ਕੇ ਪੂਰੇ ਸਮੇਂ ਦੀ ਸੇਵਕਾਈ ਕਰ ਸਕਦੇ ਹੋ? ਸੇਵਕਾਈ ਵਿਚ ਕੀਤੀ ਸਾਡੀ ਮਿਹਨਤ ਸਦਕਾ ਕਿਸੇ ਨੂੰ ਸੱਚਾਈ ਅਪਣਾਉਣ ਦਾ ਮੌਕਾ ਮਿਲ ਸਕਦਾ ਹੈ! (ਰਸੂ. 8:26-39) ਆਓ ਆਪਾਂ ਆਉਣ ਵਾਲੇ ਦਿਨਾਂ ਵਿਚ ਵੀ ‘ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੀਏ।’—1 ਥੱਸ. 5:15.

[ਸਫ਼ਾ 3 ਉੱਤੇ ਡੱਬੀ]

ਇਨ੍ਹਾਂ ਦੀ ਮਦਦ ਕਰਦੇ ਰਹੋ:

□✔ ਸਮਾਰਕ ਵਿਚ ਆਏ ਲੋਕਾਂ ਦੀ

□✔ ਮੁੜ ਸਰਗਰਮ ਹੋਏ ਪ੍ਰਕਾਸ਼ਕਾਂ ਦੀ

□✔ ਨਵੇਂ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਦੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ