ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜਨ.-ਮਾਰ.
“ਅੱਜ ਦੁਨੀਆਂ ਵਿਚ ਬੱਚਿਆਂ ਨੂੰ ਕਈ ਗੱਲਾਂ ਪ੍ਰਭਾਵਿਤ ਕਰਦੀਆਂ ਹਨ। ਜਾਗਰੂਕ ਬਣੋ! ਦੇ ਇਸ ਲੇਖ ਵਿਚ ਇਕ ਦਿਲਚਸਪ ਤਰੀਕਾ ਦੱਸਿਆ ਗਿਆ ਹੈ ਜਿਸ ਦੁਆਰਾ ਮਾਪੇ ਬੱਚਿਆਂ ਉੱਤੇ ਚੰਗਾ ਪ੍ਰਭਾਵ ਪਾ ਸਕਦੇ ਹਨ ਅਤੇ ਉਨ੍ਹਾਂ ਦੇ ਵਿਕਾਸ ਵਿਚ ਮਦਦ ਕਰ ਸਕਦੇ ਹਨ।”
ਪਹਿਰਾਬੁਰਜ 15 ਅਪ.
“ਹਰ ਥਾਂ ਲੋਕ ਆਪਣੀ ਸੁਰੱਖਿਆ ਵਿਚ ਦਿਲਚਸਪੀ ਰੱਖਦੇ ਹਨ, ਜਿਵੇਂ ਕਿ ਚੰਗੀ ਨੌਕਰੀ ਲੱਭਣੀ ਅਤੇ ਉਸ ਨੌਕਰੀ ਨੂੰ ਸਾਂਭੀ ਰੱਖਣਾ। ਪਰ ਕੀ ਤੁਹਾਨੂੰ ਪਤਾ ਹੈ ਕਿ ਸਥਾਈ ਸੁਰੱਖਿਆ ਦਾ ਇਕ ਸੋਮਾ ਹੈ ਜੋ ਤੁਹਾਨੂੰ ਹਮੇਸ਼ਾ ਲਈ ਸੁਰੱਖਿਅਤ ਰੱਖੇਗਾ? [ਜ਼ਬੂਰ 16:8, 9 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਅਜਿਹੀ ਸੁਰੱਖਿਆ ਕਿੱਥੋਂ ਪਾਈ ਜਾ ਸਕਦੀ ਹੈ।”
ਜਾਗਰੂਕ ਬਣੋ! ਜਨ.-ਮਾਰ.
“ਤੁਹਾਡਾ ਕੀ ਵਿਚਾਰ ਹੈ ਕਿ ਜੇ ਲੋਕ ਇਸ ਸਲਾਹ ਨੂੰ ਮੰਨਦੇ, ਤਾਂ ਕੀ ਇਸ ਦੁਨੀਆਂ ਵਿਚ ਸ਼ਾਂਤੀ ਹੁੰਦੀ? [ਜ਼ਬੂਰ 37:8 ਪੜ੍ਹੋ।] ਪਰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਜਜ਼ਬਾਤਾਂ ਨੂੰ ਕਾਬੂ ਵਿਚ ਨਹੀਂ ਰੱਖਦੇ। ਇਹ ਲੇਖ ਇਸ ਦੇ ਕਾਰਨ ਦੱਸਦਾ ਹੈ ਅਤੇ ਸਲਾਹ ਦਿੰਦਾ ਹੈ ਕਿ ਅਜਿਹੇ ਲੋਕਾਂ ਨਾਲ ਕਿਵੇਂ ਸਮਝਦਾਰੀ ਨਾਲ ਪੇਸ਼ ਆਉਣਾ ਹੈ।”
ਪਹਿਰਾਬੁਰਜ 1 ਮਈ
“ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਬਹੁਤ ਬੀਮਾਰ ਹੈ ਜਾਂ ਅਪਾਹਜ ਹੈ? ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਅਜਿਹੇ ਲੋਕਾਂ ਨੂੰ ਹੌਸਲੇ ਦੀ ਲੋੜ ਹੈ। ਪਰ ਅਸੀਂ ਉਨ੍ਹਾਂ ਨੂੰ ਹੌਸਲਾ ਦੇਣ ਲਈ ਕੀ ਕਹਿ ਸਕਦੇ ਹਾਂ? ਬਾਈਬਲ ਸਾਨੂੰ ਇਕ ਵਧੀਆ ਉਮੀਦ ਦਿੰਦੀ ਹੈ। [ਯਸਾਯਾਹ 35:5, 6 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ।