ਆਓ “ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਸਲਾਹੀਏ”
1. ਪਰਮੇਸ਼ੁਰ ਦੇ ਨਾਂ ਦੀ ਵਡਿਆਈ ਕਰਨ ਦਾ ਸਾਡੇ ਕੋਲ ਕਿਹੜਾ ਵਧੀਆ ਮੌਕਾ ਹੈ ਅਤੇ ਸਾਨੂੰ ਹੁਣ ਤੋਂ ਹੀ ਕਿਹੜੇ ਪ੍ਰਬੰਧ ਕਰਨੇ ਚਾਹੀਦੇ ਹਨ?
1 “ਮੇਰੇ ਨਾਲ ਰਲ ਕੇ ਯਹੋਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਸਲਾਹੀਏ,” ਜ਼ਬੂਰਾਂ ਦੇ ਲਿਖਾਰੀ ਨੇ ਗੀਤ ਗਾਉਂਦੇ ਹੋਏ ਇਹ ਕਿਹਾ। (ਜ਼ਬੂ. 34:3) “ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਸਾਨੂੰ ਬਹੁਤ ਸਾਰੀਆਂ ਕਲੀਸਿਯਾਵਾਂ ਦੇ ਭੈਣ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੇ ਨਾਂ ਦੀ ਵਡਿਆਈ ਕਰਨ ਦਾ ਮੌਕਾ ਦੇਵੇਗਾ। ਕੀ ਤੁਸੀਂ ਆਪਣੇ ਰਹਿਣ, ਆਉਣ-ਜਾਣ ਅਤੇ ਛੁੱਟੀ ਦੇ ਪ੍ਰਬੰਧ ਕਰ ਲਏ ਹਨ? ਸਾਨੂੰ ਜਲਦੀ ਤੋਂ ਜਲਦੀ ਇਹ ਪ੍ਰਬੰਧ ਕਰ ਲੈਣੇ ਚਾਹੀਦੇ ਹਨ।—ਕਹਾ. 21:5.
2. ਪ੍ਰੋਗ੍ਰਾਮ ਵਿਚ ਜਲਦੀ ਪਹੁੰਚਣ ਦੀ ਯੋਜਨਾ ਬਣਾਉਣੀ ਫ਼ਾਇਦੇਮੰਦ ਕਿਉਂ ਹੈ?
2 ਸੰਮੇਲਨ ਵਾਲੀ ਜਗ੍ਹਾ ਤੇ ਪਹੁੰਚਣਾ: ਸੰਮੇਲਨ ਵਿਚ ਹਾਜ਼ਰ ਹੋਣ ਲਈ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਸਵੇਰੇ ਘਰੋਂ ਜਾਂ ਹੋਟਲ ਵਗੈਰਾ ਤੋਂ ਜਲਦੀ ਤੁਰਨ ਨਾਲ ਅਸੀਂ ਸੰਮੇਲਨ ਵਿਚ ਸਮੇਂ ਸਿਰ ਪਹੁੰਚ ਸਕਾਂਗੇ ਅਤੇ ਅਸੀਂ ਸ਼ੁਰੂਆਤੀ ਗੀਤ ਤੇ ਪ੍ਰਾਰਥਨਾ ਤੋਂ ਪਹਿਲਾਂ ਆਪਣੀਆਂ ਸੀਟਾਂ ਤੇ ਬੈਠੇ ਹੋਵਾਂਗੇ। (ਜ਼ਬੂ. 69:30) ਜਿਹੜੇ ਲੋਕ ਦੁਲੀਆਜਾਨ, ਨਵੀਂ ਦਿੱਲੀ, ਪੋਰਟ ਬਲੇਅਰ ਅਤੇ ਸਿਕੰਦਰਾਬਾਦ ਵਿਚ ਹੋਣ ਵਾਲੇ ਸੰਮੇਲਨਾਂ ਵਿਚ ਜਾਣਗੇ, ਉਨ੍ਹਾਂ ਨੂੰ ਆਪਣੇ ਨਾਲ ਹਿੰਦੀ ਜਾਂ ਤੇਲਗੂ ਵਿਚ ਗੀਤ ਬਰੋਸ਼ਰ (sb-29) ਲਿਆਉਣਾ ਚਾਹੀਦਾ ਹੈ ਤਾਂਕਿ ਸਾਰੇ ਜਣੇ ਮਿਲ ਕੇ ਦਿਲੋਂ ਗੀਤ ਗਾ ਸਕਣ। ਇਨ੍ਹਾਂ ਸੰਮੇਲਨਾਂ ਲਈ ਸਾਰੇ ਗੀਤ ਇਸ ਬਰੋਸ਼ਰ ਵਿੱਚੋਂ ਚੁਣੇ ਗਏ ਹਨ। ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਚੇਅਰਮੈਨ ਸਟੇਜ ਉੱਤੇ ਆ ਕੇ ਬੈਠ ਜਾਵੇਗਾ ਅਤੇ ਇਸ ਦੌਰਾਨ ਸੰਗੀਤ ਚੱਲਦਾ ਰਹੇਗਾ। ਉਸ ਸਮੇਂ ਸਾਨੂੰ ਸਾਰਿਆਂ ਨੂੰ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ ਤਾਂਕਿ ਪ੍ਰੋਗ੍ਰਾਮ ਵਧੀਆ ਤਰੀਕੇ ਨਾਲ ਸ਼ੁਰੂ ਹੋ ਸਕੇ। (1 ਕੁਰਿੰ. 14:33, 40) ਦੁਲੀਆਜਾਨ ਅਤੇ ਐਜ਼ੌਲ ਵਿਚ ਹਰ ਦਿਨ ਸੰਮੇਲਨ ਸਵੇਰ ਨੂੰ 8:30 ਵਜੇ ਸ਼ੁਰੂ ਹੋਵੇਗਾ। ਸ਼ਾਮ ਨੂੰ ਸੰਮੇਲਨ ਜਲਦੀ ਖ਼ਤਮ ਹੋਣ ਨਾਲ ਭੈਣ-ਭਰਾ ਹਨੇਰਾ ਹੋਣ ਤੋਂ ਪਹਿਲਾਂ ਆਪੋ-ਆਪਣੇ ਘਰੀਂ ਜਾ ਸਕਦੇ ਹਨ।
3. ਇਸ ਸਾਲ ਵੱਡੇ ਸੰਮੇਲਨ ਕਿਉਂ ਕੀਤੇ ਜਾ ਰਹੇ ਹਨ?
3 ਇਸ ਸਾਲ ਭਾਰਤ ਵਿਚ ਘੱਟ ਸੰਮੇਲਨ ਹੋ ਰਹੇ ਹਨ। ਇਹ ਇਸ ਕਰਕੇ ਕੀਤਾ ਗਿਆ ਹੈ ਤਾਂਕਿ ਵੱਡੀ ਗਿਣਤੀ ਵਿਚ ਭੈਣ-ਭਰਾ ਇਕ ਜਗ੍ਹਾ ਮਿਲ ਸਕਣ। ਇਸ ਕਰਕੇ ਤੁਹਾਨੂੰ ਸ਼ਾਇਦ ਜ਼ਿਆਦਾ ਲੰਬਾ ਸਫ਼ਰ ਕਰਨਾ ਪਵੇ ਤੇ ਤੁਹਾਡਾ ਖ਼ਰਚਾ ਵੀ ਜ਼ਿਆਦਾ ਹੋਵੇ। ਪਰ ਸਾਨੂੰ ਜ਼ਿਆਦਾ ਭੈਣ-ਭਰਾਵਾਂ ਨਾਲ ਮਿਲਣ-ਗਿਲਣ ਦਾ ਮੌਕਾ ਮਿਲੇਗਾ ਅਤੇ ਅਸੀਂ ਜ਼ਿਆਦਾ ਵਧੀਆ ਪ੍ਰੋਗ੍ਰਾਮ ਦਾ ਮਜ਼ਾ ਲੈ ਸਕਾਂਗੇ। ਵੱਡੇ ਸੰਮੇਲਨਾਂ ਰਾਹੀਂ ਸਥਾਨਕ ਲੋਕਾਂ ਨੂੰ ਚੰਗੀ ਗਵਾਹੀ ਵੀ ਮਿਲਦੀ ਹੈ। ਇਸ ਲਈ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰੋ, ਸੰਮੇਲਨ ਦੇ ਤਿੰਨੋਂ ਦਿਨ ਹਾਜ਼ਰ ਰਹਿਣ ਦਾ ਪੂਰਾ ਜਤਨ ਕਰੋ ਅਤੇ ਹੁਣੇ ਤੋਂ ਹੀ ਇਸ ਲਈ ਪੈਸੇ ਅਤੇ ਛੁੱਟੀਆਂ ਬਚਾਓ।
4. ਸੀਟਾਂ ਦੇ ਮਾਮਲੇ ਵਿਚ ਅਸੀਂ ਦੂਸਰਿਆਂ ਬਾਰੇ ਕਿਵੇਂ ਸੋਚ ਸਕਦੇ ਹਾਂ?
4 ਪਰਮੇਸ਼ੁਰ ਦਾ ਬਚਨ ਸਾਨੂੰ ਸਲਾਹ ਦਿੰਦਾ ਹੈ ਕਿ ‘ਸਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ।’ (1 ਕੁਰਿੰ. 16:14) ਜਦੋਂ ਸਵੇਰੇ 8 ਵਜੇ ਹਾਲ ਦੇ ਦਰਵਾਜ਼ੇ ਖੁੱਲ੍ਹਣਗੇ, ਤਾਂ ਸਾਨੂੰ ਆਪਣੀਆਂ ਮਨ-ਪਸੰਦ ਦੀਆਂ ਸੀਟਾਂ ਲੈਣ ਲਈ ਭੱਜਣਾ ਜਾਂ ਧੱਕਾ-ਮੁੱਕੀ ਨਹੀਂ ਕਰਨੀ ਚਾਹੀਦੀ। ਸਾਨੂੰ ਦੂਸਰਿਆਂ ਬਾਰੇ ਸੋਚਣਾ ਚਾਹੀਦਾ ਹੈ। ਸੀਟਾਂ ਸਿਰਫ਼ ਉਨ੍ਹਾਂ ਲਈ ਰੱਖੀਆਂ ਜਾ ਸਕਦੀਆਂ ਹਨ ਜੋ ਤੁਹਾਡੇ ਘਰ ਦੇ ਮੈਂਬਰ ਹਨ ਜਾਂ ਫਿਰ ਆਪਣੇ ਬਾਈਬਲ ਵਿਦਿਆਰਥੀਆਂ ਲਈ।—1 ਕੁਰਿੰ. 13:5; ਫ਼ਿਲਿ. 2:4.
5. ਦੁਪਹਿਰ ਦੇ ਖਾਣੇ ਲਈ ਕੀ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਤੋਂ ਕੀ ਫ਼ਾਇਦੇ ਹੋਣਗੇ?
5 ਕਿਰਪਾ ਕਰ ਕੇ ਦੁਪਹਿਰ ਦਾ ਖਾਣਾ ਆਪਣੇ ਨਾਲ ਲਿਆਓ, ਤਾਂਕਿ ਇੰਟਰਵਲ ਦੌਰਾਨ ਤੁਹਾਨੂੰ ਖਾਣ ਲਈ ਬਾਹਰ ਨਾ ਜਾਣਾ ਪਵੇ। ਇਸ ਨਾਲ ਤੁਹਾਨੂੰ ਦੂਸਰਿਆਂ ਨਾਲ ਗੱਲਬਾਤ ਕਰਨ ਅਤੇ ਦੁਪਹਿਰ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਾਲ ਵਿਚ ਹਾਜ਼ਰ ਰਹਿਣ ਦਾ ਮੌਕਾ ਮਿਲੇਗਾ। ਇਹ ਚੰਗੀ ਗੱਲ ਨਹੀਂ ਹੈ ਕਿ ਭੈਣਾਂ ਤੋਂ ਬਹੁਤ ਸਾਰਾ ਖਾਣਾ ਬਣਾ ਕੇ ਲਿਆਉਣ ਦੀ ਉਮੀਦ ਕੀਤੀ ਜਾਵੇ। ਖਾਣਾ ਬਣਾਉਣ ਵਿਚ ਜ਼ਿਆਦਾ ਸਮਾਂ ਲਾਉਣ ਨਾਲ ਭੈਣਾਂ ਥੱਕ ਜਾਣਗੀਆਂ ਜਿਸ ਕਰਕੇ ਉਨ੍ਹਾਂ ਲਈ ਪ੍ਰੋਗ੍ਰਾਮ ਨੂੰ ਧਿਆਨ ਨਾਲ ਸੁਣਨਾ ਮੁਸ਼ਕਲ ਹੋਵੇਗਾ। ਸੰਮੇਲਨ ਵਾਲੀ ਥਾਂ ਤੇ ਸ਼ਰਾਬ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਹੈ।
6. ਸੰਮੇਲਨ ਵਿਚ ਮਿਲਣ ਵਾਲੀਆਂ ਸਿੱਖਿਆਵਾਂ ਲਈ ਅਸੀਂ ਆਪਣੇ ਦਿਲ ਕਿਵੇਂ ਤਿਆਰ ਕਰ ਸਕਦੇ ਹਾਂ?
6 ਸਾਡੇ ਲਈ ਅਧਿਆਤਮਿਕ ਦਾਅਵਤ ਰੱਖੀ ਗਈ ਹੈ: ਰਾਜਾ ਯਹੋਸ਼ਾਫ਼ਾਟ ਨੇ “ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਦਿਲ ਲਾਇਆ” ਸੀ ਯਾਨੀ ਦਿਲ ਨੂੰ ਤਿਆਰ ਕੀਤਾ ਸੀ। (2 ਇਤ. 19:3) ਅਸੀਂ ਸੰਮੇਲਨ ਤੋਂ ਪਹਿਲਾਂ ਆਪਣੇ ਦਿਲਾਂ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ? ਅਕਤੂਬਰ-ਦਸੰਬਰ 2004 ਦੇ ਜਾਗਰੂਕ ਬਣੋ! ਦੇ ਆਖ਼ਰੀ ਸਫ਼ੇ ਉੱਤੇ ਇਸ ਅਧਿਆਤਮਿਕ ਦਾਅਵਤ ਬਾਰੇ ਸੰਖੇਪ ਵਿਚ ਦੱਸਿਆ ਗਿਆ ਹੈ। ਕਿਉਂ ਨਾ ਤੁਸੀਂ ਇਸ ਲੇਖ ਉੱਤੇ ਸੋਚ-ਵਿਚਾਰ ਕਰੋ ਅਤੇ ਯਹੋਵਾਹ ਵੱਲੋਂ ਦਿੱਤੀ ਜਾ ਰਹੀ ਇਸ ਦਾਅਵਤ ਲਈ ਆਪਣੇ ਅੰਦਰ ਜੋਸ਼ ਪੈਦਾ ਕਰੋ? ਆਪਣੇ ਦਿਲਾਂ ਨੂੰ ਤਿਆਰ ਕਰਨ ਵਿਚ ਯਹੋਵਾਹ ਤੋਂ ਮਦਦ ਮੰਗਣੀ ਵੀ ਸ਼ਾਮਲ ਹੈ ਕਿ ਅਸੀਂ ਸੰਮੇਲਨ ਵਿਚ ਦਿੱਤੀਆਂ ਜਾਣ ਵਾਲੀਆਂ ਸਿੱਖਿਆਵਾਂ ਨੂੰ ਸਮਝ ਸਕੀਏ ਅਤੇ ਉਨ੍ਹਾਂ ਉੱਤੇ ਚੱਲ ਸਕੀਏ।—ਜ਼ਬੂ. 25:4, 5.
7. ਸਾਡੀ ਇੱਛਾ ਕੀ ਹੈ ਅਤੇ ਕਿਉਂ?
7 ਅਸੀਂ ਸਾਰੇ ਪਰਮੇਸ਼ੁਰ ਦੇ ਬਚਨ ਤੋਂ ਸਿੱਖਦੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸੇ ਦੇ ਜ਼ਰੀਏ ਅਸੀਂ ਮੁਕਤੀ ਵੱਲ ਵਧ ਸਕਦੇ ਹਾਂ। (1 ਪਤ. 2:2) ਇਸ ਲਈ ਆਓ ਆਪਾਂ “ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਈਏ ਅਤੇ ‘ਰਲ ਮਿਲ ਕੇ ਯਹੋਵਾਹ ਦੇ ਨਾਮ ਨੂੰ ਸਲਾਹੀਏ।’—ਜ਼ਬੂ. 34:3.
[ਸਫ਼ੇ 3 ਉੱਤੇ ਡੱਬੀ]
ਪਰਮੇਸ਼ੁਰ ਦੇ ਨਾਂ ਨੂੰ ਸਲਾਹੁਣ ਦੇ ਤਰੀਕੇ
◼ ਪਹਿਲਾਂ ਤੋਂ ਤਿਆਰੀ ਕਰਨੀ
◼ ਦੂਸਰਿਆਂ ਬਾਰੇ ਸੋਚਣਾ
◼ ਆਪਣੇ ਦਿਲ ਨੂੰ ਤਿਆਰ ਕਰਨਾ