2009 ਲਈ ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ
1. (ੳ) ਜ਼ਿਲ੍ਹਾ ਸੰਮੇਲਨ ਦੇ ਸਾਰੇ ਤਿੰਨਾਂ ਦਿਨਾਂ ਲਈ ਹਾਜ਼ਰ ਹੋ ਕੇ ਅਸੀਂ ਕਿਹੜੀਆਂ ਅਸੀਸਾਂ ਪਾਵਾਂਗੇ? (ਅ) ਸਾਨੂੰ ਹੁਣ ਤੋਂ ਕੀ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ?
1 ਅਸੀਂ ਸਾਰੇ 2009 ਦੇ ਜ਼ਿਲ੍ਹਾ ਸੰਮੇਲਨ ਵਿਚ ਸ਼ਾਮਲ ਹੋਣ ਲਈ ਉਤਾਵਲੇ ਹਾਂ ਜਿੱਥੇ ਸਾਨੂੰ ਯਹੋਵਾਹ ਦੇ ਹੋਰਨਾਂ ਭਗਤਾਂ ਨਾਲ ਇਕੱਠੇ ਹੋਣ ਦਾ ਮੌਕਾ ਮਿਲੇਗਾ ਜੋ ਸਾਡੇ ਵਾਂਗ ‘ਪਰਮੇਸ਼ੁਰ ਦਾ ਬਚਨ ਸੁਣਨਾ ਅਤੇ ਉਸ ਨੂੰ ਮੰਨਣਾ’ ਚਾਹੁੰਦੇ ਹਨ। (ਲੂਕਾ 11:28) ਯਹੋਵਾਹ ਦਾ ਦਿਨ ਬਹੁਤ ਨੇੜੇ ਹੈ ਇਸ ਲਈ ਅਸੀਂ ਹਰੇਕ ਨੂੰ ਅਰਜ਼ ਕਰਦੇ ਹਾਂ ਕਿ ਤੁਸੀਂ ਸਾਰੇ ਤਿੰਨਾਂ ਦਿਨਾਂ ਲਈ ਹਾਜ਼ਰ ਹੋਣ ਦੀ ਤਿਆਰੀ ਕਰੋ। ਇਸ ਤਰ੍ਹਾਂ ਅਸੀਂ ਉੱਥੇ ਆਪਣੇ ਭੈਣਾਂ-ਭਰਾਵਾਂ ਦੀ ਪਿਆਰ ਭਰੀ ਸੰਗਤ ਤੋਂ ਪੂਰਾ-ਪੂਰਾ ਫ਼ਾਇਦਾ ਉਠਾ ਸਕਾਂਗੇ। ਇਸ ਦੇ ਨਾਲ-ਨਾਲ ਸਾਡੀ ਨਿਹਚਾ ਵੀ ਤਕੜੀ ਹੋਵੇਗੀ। (ਸਫ਼. 1:14) ਆਪਣੇ ਟੀਚਰਾਂ ਤੇ ਮਾਲਕਾਂ ਨੂੰ ਦੱਸੋ ਕਿ ਸੰਮੇਲਨ ʼਤੇ ਹਾਜ਼ਰ ਹੋਣਾ ਤੁਹਾਡੀ ਭਗਤੀ ਦਾ ਅਹਿਮ ਹਿੱਸਾ ਹੈ। ਹੁਣ ਤੋਂ ਹੀ ਤਿਆਰੀਆਂ ਕਰੋ ਤੇ ਯਹੋਵਾਹ ਦੀ ਅਸੀਸ ਭਾਲੋ। ਫਿਰ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਡੀ ਮਦਦ ਕਰੇਗਾ।—ਯਸਾ. 50:10.
2. (ੳ) ਅੰਤਰ-ਰਾਸ਼ਟਰੀ ਸੰਮੇਲਨਾਂ ਵਿਚ ਕੌਣ-ਕੌਣ ਹਾਜ਼ਰ ਹੋਣਗੇ? (ਅ) ਵੱਡੇ-ਵੱਡੇ ਸੰਮੇਲਨ ਕਿੱਥੇ ਅਤੇ ਕਦੋਂ ਹੋਣਗੇ?
2 ਭਾਰਤ ਵਿਚ ਅੰਤਰ-ਰਾਸ਼ਟਰੀ ਸੰਮੇਲਨ ਨਹੀਂ ਹੋਣਗੇ। ਇਹ ਸੰਮੇਲਨ ਥੋੜ੍ਹਿਆਂ ਹੀ ਦੇਸ਼ਾਂ ਵਿਚ ਕੀਤੇ ਜਾਣਗੇ, ਇਸ ਲਈ ਸਿਰਫ਼ ਚੁਣੇ ਗਏ ਡੈਲੀਗੇਟਾਂ ਨੂੰ ਹੀ ਉਨ੍ਹਾਂ ਵਿਚ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਸੰਮੇਲਨ ਦੀ ਜਗ੍ਹਾ ਤੇ ਭੀੜ-ਭੜੱਕਾ ਨਹੀਂ ਹੋਵੇਗਾ। (1 ਕੁਰਿੰ. 14:40; ਇਬ. 13:17) ਭਾਰਤ ਵਿਚ ਜ਼ਿਆਦਾਤਰ ਸੰਮੇਲਨ ਸਤੰਬਰ ਅਤੇ ਅਕਤੂਬਰ ਵਿਚ ਹੋਣਗੇ। ਦਸੰਬਰ ਵਿਚ ਦੋ ਵੱਡੇ-ਵੱਡੇ ਸੰਮੇਲਨ ਤਾਮਿਲ ਨਾਡੂ ਅਤੇ ਕੇਰਲਾ ਵਿਚ ਹੋਣਗੇ ਜਿਨ੍ਹਾਂ ਦੌਰਾਨ ਦੂਸਰੇ ਥਾਵਾਂ ਤੋਂ ਆਏ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਦਾ ਮੌਕਾ ਮਿਲੇਗਾ।
3. ਅਸੀਂ ਆਪਣੀ ਕਲੀਸਿਯਾ ਵਿਚ ਦੂਸਰਿਆਂ ਨੂੰ ਕਿੱਦਾਂ ਮਸੀਹੀ ਪਿਆਰ ਦਿਖਾ ਸਕਦੇ ਹਾਂ?
3 ਦੂਸਰਿਆਂ ਭੈਣਾਂ-ਭਰਾਵਾਂ ਦੀ ਮਦਦ ਕਰੋ: ਕੀ ਤੁਹਾਡੀ ਕਲੀਸਿਯਾ ਵਿਚ ਕਿਸੇ ਭੈਣ-ਭਰਾ ਨੂੰ ਸੰਮੇਲਨ ਵਿਚ ਜਾਣ ਲਈ ਮਦਦ ਦੀ ਲੋੜ ਹੈ? ਕਿਸੇ ਦੀ ਮਦਦ ਕਰ ਕੇ ਤੁਸੀਂ ‘ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ’ ਰੱਖ ਰਹੇ ਹੋਵੋਗੇ।—ਫ਼ਿਲਿ. 2:4.
4, 5. ਜੇ ਤੁਹਾਨੂੰ ਆਪਣੀ ਕਲੀਸਿਯਾ ਦੇ ਸੰਮੇਲਨ ਤੋਂ ਇਲਾਵਾ ਕਿਸੇ ਹੋਰ ਸੰਮੇਲਨ ਵਿਚ ਜਾਣਾ ਪਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
4 ਜਾਣਕਾਰੀ ਪ੍ਰਾਪਤ ਕਰਨੀ: ਸੰਮੇਲਨਾਂ ਦੀਆਂ ਤਾਰੀਖ਼ਾਂ ਤੇ ਸਥਾਨਾਂ ਸੰਬੰਧੀ ਬ੍ਰਾਂਚ ਆਫ਼ਿਸ ਨੂੰ ਟੈਲੀਫ਼ੋਨ ਕਰਨ ਦੀ ਬਜਾਇ, ਆਪਣੀ ਕਲੀਸਿਯਾ ਦੇ ਸੈਕਟਰੀ ਤੋਂ ਇਹ ਜਾਣਕਾਰੀ ਲਵੋ।
5 ਜੇ ਆਪਣੀ ਕਲੀਸਿਯਾ ਦੇ ਸੰਮੇਲਨ ਤੋਂ ਇਲਾਵਾ ਕਿਸੇ ਹੋਰ ਸੰਮੇਲਨ ਵਿਚ ਜਾਣ ਦਾ ਤੁਹਾਡਾ ਇਰਾਦਾ ਹੈ, ਤਾਂ ਤੁਸੀਂ ਸੰਮੇਲਨ ਹੈੱਡ-ਕੁਆਟਰਜ਼ ਦੇ ਪਤੇ ʼਤੇ ਲਿਖ ਕੇ ਰੈਕੋਮੈਂਡਿਡ ਲੌਜਿੰਗ ਲਿਸਟ ਮੰਗਵਾ ਸਕਦੇ ਹੋ। ਇਹ ਪਤਾ ਸਾਡੀ ਰਾਜ ਸੇਵਕਾਈ ਦੇ ਜੂਨ 2009 ਅੰਕ ਵਿਚ ਛਾਪਿਆ ਜਾਵੇਗਾ। ਜਵਾਬ ਵਾਸਤੇ ਆਪਣੀ ਚਿੱਠੀ ਦੇ ਨਾਲ ਇਕ ਖਾਲੀ ਲਿਫ਼ਾਫ਼ੇ ʼਤੇ ਆਪਣਾ ਪਤਾ ਲਿਖਣਾ ਅਤੇ ਟਿਕਟ ਲਗਾਉਣਾ ਨਾ ਭੁੱਲਿਓ।
6. ਜਦੋਂ ਖ਼ਾਸ ਲੋੜਾਂ ਵਾਲਾ ਇਕ ਪਬਲੀਸ਼ਰ ਰਹਿਣ ਲਈ ਜਗ੍ਹਾ ਲੱਭਣ ਵਿਚ ਮਦਦ ਮੰਗਦਾ ਹੈ, ਤਾਂ ਕੀ ਕਰਨਾ ਚਾਹੀਦਾ ਹੈ?
6 ਖ਼ਾਸ ਲੋੜਾਂ: ਜੇ ਕੋਈ ਪਬਲੀਸ਼ਰ ਰਹਿਣ ਲਈ ਜਗ੍ਹਾ ਲੱਭਣ ਵਿਚ ਮਦਦ ਮੰਗਦਾ ਹੈ, ਤਾਂ ਕਲੀਸਿਯਾ ਦੀ ਸੇਵਾ ਕਮੇਟੀ ਨੂੰ ਇਹ ਨਿਸ਼ਚਿਤ ਕਰਨ ਦੀ ਲੋੜ ਹੈ ਕਿ ਉਸ ਦੀ ਇਸ ਮਾਮਲੇ ਵਿਚ ਮਦਦ ਕੀਤੀ ਜਾ ਸਕਦੀ ਹੈ ਕਿ ਨਹੀਂ। ਜੇ ਹਾਂ, ਤਾਂ ਸਪੈਸ਼ਲ ਨੀਡਜ਼ ਰੂਮ ਰਿਕਵੈਸਟ ਫ਼ਾਰਮ ਭਰਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿ ਕਲੀਸਿਯਾ ਦਾ ਸੈਕਟਰੀ ਰੂਮਿੰਗ ਡਿਪਾਰਟਮੈਂਟ ਨੂੰ ਇਹ ਫ਼ਾਰਮ ਭੇਜੇ, ਕਮੇਟੀ ਨੂੰ ਉਸ ਫ਼ਾਰਮ ਵਿਚ ਦਿੱਤੀਆਂ ਹਿਦਾਇਤਾਂ ਅਤੇ ਬਜ਼ੁਰਗਾਂ ਦੇ ਸਮੂਹਾਂ ਨੂੰ ਘੱਲੀ 14 ਫਰਵਰੀ 2009 ਦੀ ਚਿੱਠੀ ਦੇਖਣੀ ਚਾਹੀਦੀ ਹੈ।
7. (ੳ) ਹੋਟਲ ਬੁੱਕ ਕਰਨ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਹੋਟਲ ਦੀ ਮੈਨੇਜਮੈਂਟ ਨਾਲ ਨੇਕ ਨਾਮ ਬਣਾਈ ਰੱਖਣ ਲਈ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ? (ਸਫ਼ਾ 4 ਉੱਤੇ ਦਿੱਤੀ ਡੱਬੀ “ਰੂਮਿੰਗ ਹਿਦਾਇਤਾਂ” ਦੇਖੋ।)
7 ਹੋਟਲ ਵਿਚ ਬੁਕਿੰਗ ਕਰਾਉਣੀ: 5 ਜਨਵਰੀ ਦੇ ਹਫ਼ਤੇ ਦੀ ਸੇਵਾ ਸਭਾ ਸਮਾਪਤ ਹੋਣ ʼਤੇ ਸਾਰੇ ਉਪਲਬਧ ਹੋਟਲਾਂ ਦੀ ਰੈਕੋਮੈਂਡਿਡ ਲੌਜਿੰਗ ਲਿਸਟ ਕਲੀਸਿਯਾ ਦੇ ਨੋਟਿਸ ਬੋਰਡ ʼਤੇ ਲਗਾਈ ਜਾਵੇਗੀ। ਹੋਟਲ ਬੁੱਕ ਕਰਨ ਤੋਂ ਪਹਿਲਾਂ, “ਰੂਮਿੰਗ ਹਿਦਾਇਤਾਂ” ਨਾਮਕ ਡੱਬੀ ਨੂੰ ਧਿਆਨ ਨਾਲ ਪੜ੍ਹੋ। ਹੋਟਲ ਬੁੱਕ ਕਰਦਿਆਂ:
◼ ਲਿਸਟ ਵਿਚ ਦਿੱਤੇ ਹੋਟਲਾਂ ਨੂੰ ਦਿਨ ਦੌਰਾਨ ਫ਼ੋਨ ਕਰੋ।
◼ ਹੋਟਲ ਵਾਲਿਆਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਲਈ ਆ ਰਹੇ ਹੋ।
◼ ਉਨ੍ਹਾਂ ਨੂੰ ਤਾਰੀਖ਼ਾਂ ਦੱਸੋ ਕਿ ਤੁਸੀਂ ਕਿਸ ਦਿਨ ਹੋਟਲ ਵਿਰ ਆਓਗੇ ਤੇ ਕਿਸ ਦਿਨ ਜਾਓਗੇ।
◼ ਜੇ ਹੋਟਲ ਵਿਚ ਸਾਰੇ ਕਮਰੇ ਬੁੱਕ ਹੋ ਚੁੱਕੇ ਹਨ, ਤਾਂ ਲਿਸਟ ਤੋਂ ਕਿਸੇ ਹੋਰ ਹੋਟਲ ਨੂੰ ਟੈਲੀਫ਼ੋਨ ਕਰੋ।
◼ ਆਪਣੀ ਬੁਕਿੰਗ ਕਰ ਕੇ ਬੁਕਿੰਗ ਨੰਬਰ ਮੰਗੋ।
◼ ਕਮਰਾ ਰਿਜ਼ਰਵ ਕਰਨ ਲਈ ਦਸਾਂ ਦਿਨਾਂ ਦੇ ਅੰਦਰ-ਅੰਦਰ ਕ੍ਰੈਡਿਟ ਕਾਰਡ, ਚੈੱਕ ਜਾਂ ਮਨੀ ਆਰਡਰ ਦੁਆਰਾ ਪੈਸੇ ਭੇਜੋ। ਜੇ ਪੈਸੇ ਚੈੱਕ ਜਾਂ ਮਨੀ ਆਰਡਰ ਰਾਹੀਂ ਭੇਜੇ ਜਾਣੇ ਹੈ, ਤਾਂ ਚੈੱਕ ਜਾਂ ਮਨੀ ਆਰਡਰ ʼਤੇ ਬੁਕਿੰਗ ਨੰਬਰ ਲਿਖਣਾ ਨਾ ਭੁੱਲਿਓ। ਡਾਕ ਰਾਹੀਂ ਪੈਸਾ ਕਦੇ ਵੀ ਨਾ ਭੇਜੋ।
8. ਹੋਟਲਾਂ ਵਿਚ ਸਸਤੇ ਕਮਰੇ ਲੈਣ ਲਈ ਅਸੀਂ ਕਿਸ ਤਰ੍ਹਾਂ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ?
8 ਅਸੀਂ ਜਾਣਦੇ ਹਾਂ ਕਿ ਕਈ ਭੈਣ-ਭਰਾ ਆਪਣੀ ਪਸੰਦ ਦੇ ਹੋਟਲਾਂ ਵਿਚ ਰਹਿਣਾ ਚਾਹੁੰਦੇ ਹਨ। ਪਰ ਜਦੋਂ ਅਸੀਂ ਉਨ੍ਹਾਂ ਹੋਟਲਾਂ ਵਿਚ ਜਾਂਦੇ ਹਾਂ ਜੋ ਰੈਕੋਮੈਂਡਿਡ ਲੌਜਿੰਗ ਲਿਸਟ ਵਿਚ ਨਹੀਂ ਦਰਜ ਹਨ, ਜਾਂ ਜ਼ਿਆਦਾ ਪੈਸੇ ਦੇਣ ਲਈ ਤਿਆਰ ਹੁੰਦੇ ਹਾਂ, ਤਾਂ ਅਸੀਂ ਉਨ੍ਹਾਂ ਭਰਾਵਾਂ ਦਾ ਕੰਮ ਮੁਸ਼ਕਲ ਕਰ ਦਿੰਦੇ ਹਾਂ ਜੋ ਦੂਸਰੇ ਡੈਲੀਗੇਟਾਂ ਲਈ ਮੁਨਾਸਬ ਭਾਅ ਤੈਅ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਿਹਰਬਾਨੀ ਕਰ ਕੇ ਵਾਧੂ ਕਮਰੇ ਬੁੱਕ ਨਾ ਕਰੋ ਤੇ ਨਾ ਆਖ਼ਰੀ ਮਿੰਟ ʼਤੇ ਆਪਣੀ ਬੁਕਿੰਗ ਕੈਂਸਲ ਕਰੋ। ਤੁਹਾਡੇ ਸਹਿਯੋਗ ਨਾਲ ਸਾਰਿਆਂ ਨੂੰ ਸਸਤੇ ਭਾਅ ਤੇ ਹੋਟਲ ਦੇ ਕਮਰੇ ਮਿਲ ਸਕਦੇ ਹਨ।—1 ਕੁਰਿੰਥੀਆਂ 10:24.
9. 2009 ਦੇ ਜ਼ਿਲ੍ਹਾ ਸੰਮੇਲਨ ਦੀ ਤਿਆਰੀ ਕਰਦਿਆਂ ਤੇ ਉੱਥੇ ਹਾਜ਼ਰ ਹੁੰਦਿਆਂ ਸਾਨੂੰ ਕਿਹੜੀ ਜ਼ਰੂਰੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?
9 ਪਰਮੇਸ਼ੁਰ ਨੂੰ ਮਹਿਮਾ ਦਿਲਾਉਣ ਵਾਲੇ ਕੰਮ: ਜਦੋਂ ਅਸੀਂ ਸਾਰੇ ਕੰਮ ਕਰਦਿਆਂ ਪਰਮੇਸ਼ੁਰ ਵਰਗੇ ਗੁਣ ਜ਼ਾਹਰ ਕਰਦੇ ਹਾਂ, ਸੰਮੇਲਨ ਦੇ ਸ਼ਹਿਰ ਵਿਚ ਹੋਟਲਾਂ ਦੇ ਅਮਲਿਆਂ ਅਤੇ ਦੂਸਰਿਆਂ ਨਾਲ ਚੰਗਾ ਬੋਲ-ਚਾਲ ਰੱਖਦੇ ਹਾਂ, ਤਾਂ ਯਹੋਵਾਹ ਦੇ ਲੋਕਾਂ ਦੀ ਨੇਕਨਾਮੀ ਹੁੰਦੀ ਹੈ ਤੇ ਕਿਸੇ ਨੂੰ ਠੋਕਰ ਨਹੀਂ ਲੱਗਦੀ। (1 ਕੁਰਿੰ. 10:31; 2 ਕੁਰਿੰ. 6:3, 4) ਸਾਡੀ ਉਮੀਦ ਹੈ ਕਿ 2009 ਦੇ ਜ਼ਿਲ੍ਹਾ ਸੰਮੇਲਨ ਵਿਚ ਤੁਹਾਡੀ ਹਾਜ਼ਰੀ ਅਤੇ ਤੁਹਾਡੇ ਚਾਲ-ਚਲਣ ਕਾਰਨ ਪਰਮੇਸ਼ੁਰ ਦੀ ਵਡਿਆਈ ਹੋਵੇਗੀ!—1 ਪਤ. 2:12.
[ਸਫ਼ਾ 3 ਉੱਤੇ ਡੱਬੀ]
ਪ੍ਰੋਗ੍ਰਾਮ ਦਾ ਸਮਾਂ
ਸ਼ੁੱਕਰਵਾਰ ਅਤੇ ਸ਼ਨੀਵਾਰ
9:20 ਸਵੇਰ - 4:55 ਦੁਪਹਿਰ
ਐਤਵਾਰ
9:20 ਸਵੇਰ - 4:00 ਦੁਪਹਿਰ
[ਸਫ਼ਾ 4 ਉੱਤੇ ਡੱਬੀ]
ਰੂਮਿੰਗ ਹਿਦਾਇਤਾਂ:
◼ 2 ਮਾਰਚ 2009 ਦੇ ਹਫ਼ਤੇ ਦੀ ਸੇਵਾ ਸਭਾ ਤੋਂ ਪਹਿਲਾਂ ਆਪਣਾ ਹੋਟਲ ਬੁੱਕ ਨਾ ਕਰੋ।
◼ ਇਸ ਤੋਂ ਬਾਅਦ ਜਲਦੀ ਹੀ ਆਪਣੀ ਬੁਕਿੰਗ ਕਰੋ।
◼ ਸਿਰਫ਼ ਰੈਕੋਮੈਂਡਿਡ ਲੌਜਿੰਗ ਲਿਸਟ ਵਿਚ ਦੱਸੇ ਹੋਟਲਾਂ ਵਿਚ ਰਹੋ।
◼ ਲਿਸਟ ਉੱਤੇ ਦਿਖਾਇਆ ਭਾਅ ਹੀ ਸਵੀਕਾਰ ਕਰੋ।
◼ ਜਿਸ ਨੇ ਕਮਰੇ ਵਿਚ ਰਹਿਣਾ ਹੈ, ਉਸ ਦੇ ਨਾਂ ʼਤੇ ਹੀ ਕਮਰਾ ਬੁੱਕ ਕੀਤਾ ਜਾਣਾ ਚਾਹੀਦਾ ਹੈ।
◼ ਅੱਗ ਸੰਬੰਧੀ ਨਿਯਮਾਂ ਕਰਕੇ ਹਰੇਕ ਕਮਰੇ ਵਿਚ ਉੱਨੇ ਜਣਿਆਂ ਨੂੰ ਹੀ ਰਹਿਣਾ ਚਾਹੀਦਾ ਹੈ ਜਿੰਨਿਆਂ ਦੀ ਇਜਾਜ਼ਤ ਹੈ।
◼ ਆਪਣੀ ਪਹਿਲੀ ਬੁਕਿੰਗ ਕੈਂਸਲ ਨਾ ਕਰੋ।—ਮੱਤੀ 5:37.
◼ ਲਿਸਟ ʼਤੇ ਦਿੱਤੇ ਹੋਟਲਾਂ ਤੋਂ ਸਿਵਾਇ ਦੂਸਰੇ ਹੋਟਲਾਂ ਨੂੰ ਟੈਲੀਫ਼ੋਨ ਕਰ ਕੇ ਇਹ ਨਾ ਪੁੱਛੋ ਕਿ ਉਹ ਹਾਨੂੰ ਸਸਤੇ ਭਾਅ ʼਤੇ ਕਮਰੇ ਦੇਣ।
◼ ਜੇ ਲਿਸਟ ਉੱਤੇ ਦਿੱਤੇ ਕਿਸੇ ਵੀ ਹੋਟਲ ਵਿਚ ਕਮਰਾ ਨਹੀਂ ਮਿਲਦਾ ਜਾਂ ਹੋਟਲ ਨਾਲ ਸੰਬੰਧਿਤ ਕੋਈ ਹੋਰ ਮੁਸ਼ਕਲ ਹੈ, ਤਾਂ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਦੱਸੋ। ਉਸ ਨੂੰ ਰੈਕੋਮੈਂਡਿਡ ਲੌਜਿੰਗ ਲਿਸਟ ʼਤੇ ਦਿੱਤੀ ਜਾਣਕਾਰੀ ਅਨੁਸਾਰ ਸੰਮੇਲਨ ਦੇ ਰੂਮਿੰਗ ਡਿਪਾਰਟਮੈਂਟ ਨਾਲ ਗੱਲ ਕਰਨੀ ਚਾਹੀਦੀ ਹੈ।
◼ ਜੇ ਬੁਕਿੰਗ ਕੈਂਸਲ ਕਰਨੀ ਜ਼ਰੂਰੀ ਹੋਵੇ, ਤਾਂ ਇਹ ਜਲਦੀ ਤੋਂ ਜਲਦੀ ਕਰੋ। ਕੈਂਸਲੇਸ਼ਨ ਨੰਬਰ ਲੈਣਾ ਨਾ ਭੁੱਲਿਓ।