ਮਿਮੋਰੀਅਲ ʼਤੇ ਲੋਕਾਂ ਨੂੰ ਸੱਦਣ ਲਈ ਖ਼ਾਸ ਮੁਹਿੰਮ!
1. 21 ਮਾਰਚ 2009 ਤੋਂ ਸ਼ੁਰੂ ਹੁੰਦਿਆਂ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਕਿਹੜੇ ਕੰਮ ਵਿਚ ਸ਼ਾਮਲ ਹੋਣਗੇ ਅਤੇ ਕਿਉਂ?
1 ਵੀਰਵਾਰ 9 ਅਪ੍ਰੈਲ 2009 ਨੂੰ ਸੰਸਾਰ ਭਰ ਵਿਚ ਯਹੋਵਾਹ ਪਰਮੇਸ਼ੁਰ ਦੇ ਭਗਤ ਉਸ ਦੇ ਪਿਆਰ ਦੀ ਕਦਰ ਦਿਖਾਉਣ ਲਈ ਇਕੱਠੇ ਹੋਣਗੇ। (ਰੋਮੀ. 5:6-8) ਸਾਨੂੰ ਪੂਰੀ ਉਮੀਦ ਹੈ ਕਿ ਦਿਲਚਸਪੀ ਲੈਣ ਵਾਲੇ ਲੱਖਾਂ ਹੀ ਲੋਕ ਸਾਡੇ ਨਾਲ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਣਗੇ। ਇਸ ਸੰਬੰਧ ਵਿਚ 21 ਮਾਰਚ ਤੋਂ ਸ਼ੁਰੂ ਹੁੰਦਿਆਂ ਸੰਸਾਰ ਭਰ ਵਿਚ ਮਿਮੋਰੀਅਲ ਦਾ ਇਕ ਖ਼ਾਸ ਸੱਦਾ-ਪੱਤਰ ਵੰਡਿਆ ਜਾਵੇਗਾ।
2. ਸੱਦਾ-ਪੱਤਰ ਦਿੰਦਿਆਂ ਤੁਹਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?
2 ਧਿਆਨ ਵਿਚ ਰੱਖਣ ਵਾਲੀਆਂ ਗੱਲਾਂ: ਸੱਦੇ-ਪੱਤਰ ਵਿਚ ਦਿੱਤੀਆਂ ਤਸਵੀਰਾਂ, ਸਵਾਲ ਅਤੇ ਬਾਈਬਲ ਦੇ ਹਵਾਲੇ ਨੂੰ ਚੰਗੀ ਤਰ੍ਹਾਂ ਵਰਤੋ। ਮਿਸਾਲ ਲਈ ਤੁਸੀਂ ਮੋਹਰਲੀ ਤਸਵੀਰ ਦਿਖਾ ਕੇ ਕਹਿ ਸਕਦੇ ਹੋ: “ਇਸ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਵੀਰਵਾਰ 9 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ ਅਤੇ ਮੈਂ ਤੁਹਾਨੂੰ ਇਹ ਸੱਦਾ-ਪੱਤਰ ਦੇਣਾ ਚਾਹੁੰਦਾ ਹਾਂ।” ਫਿਰ ਸੱਦੇ-ਪੱਤਰ ਦਾ ਸਿਰਲੇਖ ਪੜ੍ਹੋ ਅਤੇ ਹੇਠਾਂ ਦਿੱਤੇ ਸਵਾਲ ਪੁੱਛੋ। ਘਰ-ਸੁਆਮੀ ਨੂੰ ਇਹ ਵੀ ਦੱਸੋ ਕਿ ਉਹ ਆਪਣੇ ਪੂਰੇ ਪਰਿਵਾਰ ਨੂੰ ਅਤੇ ਹੋਰਨਾਂ ਨੂੰ ਵੀ ਆਪਣੇ ਨਾਲ ਲਿਆ ਸਕਦਾ ਹੈ।
3. ਮੁਹਿੰਮ ਦੇ ਸ਼ੁਰੂ-ਸ਼ੁਰੂ ਵਿਚ ਸੱਦੇ ਗਏ ਲੋਕਾਂ ਦੀ ਤੁਸੀਂ ਮਿਮੋਰੀਅਲ ʼਤੇ ਹਾਜ਼ਰ ਹੋਣ ਲਈ ਕਿੱਦਾਂ ਮਦਦ ਕਰ ਸਕਦੇ ਹੋ?
3 ਜੇ ਤੁਹਾਡੀ ਕਲੀਸਿਯਾ ਦਾ ਪ੍ਰਚਾਰ ਖੇਤਰ ਬਹੁਤ ਵੱਡਾ ਹੈ, ਤਾਂ ਬਜ਼ੁਰਗ ਸ਼ਾਇਦ ਹਿਦਾਇਤ ਦੇਣ ਕਿ ਤੁਸੀਂ ਉਨ੍ਹਾਂ ਘਰਾਂ ਵਿਚ ਸੱਦਾ-ਪੱਤਰ ਛੱਡ ਸਕਦੇ ਹੋ ਜਿੱਥੇ ਲੋਕ ਘਰ ਨਾ ਹੋਣ। ਵੀਕ-ਐਂਡ ʼਤੇ ਸੱਦਾ-ਪੱਤਰ ਦੇ ਨਾਲ-ਨਾਲ ਰਸਾਲੇ ਵੀ ਪੇਸ਼ ਕਰੋ। ਆਪਣੀਆਂ ਕਾਲਾਂ, ਬਾਈਬਲ ਸਟੱਡੀਆਂ, ਰਿਸ਼ਤੇਦਾਰਾਂ, ਸਹਿਪਾਠੀਆਂ, ਸਹਿਕਰਮੀਆਂ, ਗੁਆਂਢੀਆਂ ਅਤੇ ਹੋਰ ਵਾਕਫ਼ਾਂ ਨੂੰ ਸੱਦਾ ਦੇਣਾ ਨਾ ਭੁੱਲਿਓ। ਪਿੱਛਲੇ ਸਾਲ ਇਕ ਭੈਣ ਆਪਣੇ 30 ਰਿਸ਼ਤੇਦਾਰਾਂ ਨੂੰ ਸੱਦਾ ਦੇ ਕੇ ਸਮੇਂ-ਸਮੇਂ ਤੇ ਉਨ੍ਹਾਂ ਨੂੰ ਯਾਦ ਕਰਾਈ ਗਈ ਕਿ ਇਹ ਅਵਸਰ ਕਿੰਨਾ ਅਹਿਮ ਹੈ। ਉਹ ਕਿੰਨੀ ਖ਼ੁਸ਼ ਹੋਈ ਜਦੋਂ 25 ਜਣੇ ਮਿਮੋਰੀਅਲ ʼਤੇ ਆਏ ਤੇ ਬਾਅਦ ਵਿਚ ਉਨ੍ਹਾਂ ਵਿੱਚੋਂ 4 ਜਣਿਆਂ ਨੇ ਬਾਈਬਲ ਸਟੱਡੀ ਸ਼ੁਰੂ ਕਰ ਲਈ!
4. ਸਾਨੂੰ ਹੁਣ ਕਿਹੜੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਕਿਉਂ?
4 ਤਿਆਰੀ ਹੁਣ ਤੋਂ ਕਰੋ: ਕਈ ਭੈਣ-ਭਰਾ ਸ਼ਾਇਦ ਮਾਰਚ ਅਤੇ ਅਪ੍ਰੈਲ ਵਿਚ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਗਾ ਸਕਣਗੇ। ਜੇ ਤੁਹਾਡੇ ਬੱਚੇ ਜਾਂ ਤੁਹਾਡੀਆਂ ਬਾਈਬਲ ਸਟੱਡੀਆਂ ਚੰਗੀ ਤਰੱਕੀ ਕਰ ਰਹੀਆਂ ਹਨ, ਤਾਂ ਉਨ੍ਹਾਂ ਲਈ ਪਬਲੀਸ਼ਰ ਬਣਨ ਦਾ ਇਹ ਕਿੰਨਾ ਵਧੀਆ ਮੌਕਾ ਹੈ। ਇਸ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀਆਂ ਤਿਆਰੀਆਂ ਹੁਣ ਤੋਂ ਕਰੋ ਤਾਂਕਿ ਸਾਰੇ ਜਣੇ ਪਰਮੇਸ਼ੁਰ ਦੇ ਪਿਆਰ ਅਤੇ ਯਿਸੂ ਦੀ ਕੁਰਬਾਨੀ ਨੂੰ ਯਾਦ ਕਰ ਸਕਣ।—ਯੂਹੰ. 3:16; 15:13.