ਮੈਮੋਰੀਅਲ ਦੇ ਸੱਦੇ-ਪੱਤਰ ਸੰਸਾਰ ਭਰ ਵਿਚ ਵੰਡੇ ਜਾਣਗੇ!
1. ਮੈਮੋਰੀਅਲ ਤੋਂ ਪਹਿਲਾਂ ਸੰਸਾਰ ਭਰ ਵਿਚ ਕਿਹੜੀ ਖ਼ਾਸ ਮੁਹਿੰਮ ਚਲਾਈ ਜਾਵੇਗੀ?
1 “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਯਿਸੂ ਦੇ ਇਸ ਹੁਕਮ ਅਨੁਸਾਰ ਯਹੋਵਾਹ ਦੇ ਲੋਕ 30 ਮਾਰਚ 2010 ਨੂੰ ਬਾਈਬਲ ਵਿਚ ਦਿਲਚਸਪੀ ਰੱਖਣ ਵਾਲੇ ਹੋਰਨਾਂ ਲੋਕਾਂ ਨਾਲ ਯਿਸੂ ਦੇ ਬਲੀਦਾਨ ਦੀ ਯਾਦਗੀਰੀ ਮਨਾਉਣ ਲਈ ਇਕੱਠੇ ਹੋਣਗੇ। 13 ਤੋਂ 30 ਮਾਰਚ ਤਕ ਸੰਸਾਰ ਭਰ ਵਿਚ ਮੈਮੋਰੀਅਲ ਸੰਬੰਧੀ ਇਕ ਖ਼ਾਸ ਸੱਦਾ-ਪੱਤਰ ਵੰਡਿਆ ਜਾਵੇਗਾ।
2. ਅਸੀਂ ਸੱਦਾ-ਪੱਤਰ ਕਿਵੇਂ ਪੇਸ਼ ਕਰ ਸਕਦੇ ਹਾਂ?
2 ਸੱਦਾ-ਪੱਤਰ ਕਿਵੇਂ ਪੇਸ਼ ਕਰੀਏ: ਸੱਦਾ-ਪੱਤਰ ਵੰਡਦੇ ਹੋਏ ਸਮਝਦਾਰੀ ਵਰਤੋ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਯਿਸੂ ਬਾਰੇ ਹੋਰ ਗਿਆਨ ਲੈਣਾ ਚਾਹੁੰਦਾ ਹੈ, ਤਾਂ ਤੁਸੀਂ ਸੱਦੇ-ਪੱਤਰ ʼਤੇ ਤਸਵੀਰ ਵੱਲ ਉਸ ਦਾ ਧਿਆਨ ਖਿੱਚ ਕੇ ਕਹਿ ਸਕਦੇ ਹੋ: “30 ਮਾਰਚ ਦੀ ਸ਼ਾਮ ਨੂੰ ਸੰਸਾਰ ਭਰ ਵਿਚ ਲੱਖਾਂ ਹੀ ਲੋਕ ਯਿਸੂ ਦੀ ਮੌਤ ਦੀ ਯਾਦਗਾਰੀ ਮਨਾਉਣ ਲਈ ਇਕੱਠੇ ਹੋਣਗੇ। ਮੈਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸੱਦਾ ਦੇਣ ਆਇਆ ਹਾਂ। ਇੱਥੇ ਲਿਖਿਆ ਹੈ ਕਿ ਇਹ ਕਿੱਥੇ ਹੋਵੇਗਾ ਅਤੇ ਕਿੰਨੇ ਵਜੇ ਹੋਵੇਗਾ।” ਸ਼ਾਇਦ ਤੁਸੀਂ ਉਸ ਨੂੰ ਬਾਈਬਲ ਤੋਂ ਲੂਕਾ 22:19 ਵਿਚ ਮੈਮੋਰੀਅਲ ਮਨਾਉਣ ਦਾ ਹੁਕਮ ਦਿਖਾ ਸਕੋ। ਪਰ ਇਹ ਗੱਲ ਧਿਆਨ ਵਿਚ ਰੱਖੋ ਕਿ ਪੂਰੇ ਇਲਾਕੇ ਵਿਚ ਸੱਦੇ-ਪੱਤਰ ਵੰਡਣ ਲਈ ਥੋੜ੍ਹਾ ਹੀ ਸਮਾਂ ਹੈ, ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਬਹੁਤੀਆਂ ਗੱਲਾਂ ਨਾ ਕਰੋ।
3. ਅਸੀਂ ਕਿਨ੍ਹਾਂ ਨੂੰ ਸੱਦਾ-ਪੱਤਰ ਦੇ ਸਕਦੇ ਹਾਂ?
3 ਜੇ ਢੁਕਵਾਂ ਹੋਵੇ, ਤਾਂ ਸੱਦੇ-ਪੱਤਰ ਤੇ ਨਾਲ-ਨਾਲ ਰਸਾਲੇ ਵੀ ਪੇਸ਼ ਕਰੋ। ਆਪਣੀਆਂ ਰਿਟਰਨ ਵਿਜ਼ਿਟਾਂ, ਬਾਈਬਲ ਸਟੱਡੀਆਂ, ਸਹਿਕਰਮੀਆਂ, ਸਹਿਪਾਠੀਆਂ, ਰਿਸ਼ਤੇਦਾਰਾਂ, ਗੁਆਂਢੀਆਂ ਤੇ ਹੋਰਨਾਂ ਵਾਕਫ਼ਾਂ ਨੂੰ ਸੱਦਣਾ ਨਾ ਭੁੱਲਿਓ।
4. ਯਹੋਵਾਹ ਦੇ ਪਿਆਰ ਦੀ ਦਿਲੋਂ ਕਦਰ ਕਰਨ ਲਈ ਅਸੀਂ ਕੀ ਕਰਾਂਗੇ?
4 ਜ਼ੋਰ-ਸ਼ੋਰ ਨਾਲ ਹਿੱਸਾ ਲਓ: ਮੈਮੋਰੀਅਲ ਦਾ ਸਮਾਂ ਆਪਣੀ ਪ੍ਰਚਾਰ ਸੇਵਾ ਨੂੰ ਵਧਾਉਣ ਦਾ ਬਹੁਤ ਵਧੀਆ ਸਮਾਂ ਹੈ। ਕੀ ਤੁਸੀਂ ਆਪਣੇ ਸਮੇਂ ਵਿਚ ਅਦਲਾ-ਬਦਲੀ ਕਰ ਕੇ ਔਗਜ਼ੀਲਰੀ ਪਾਇਨੀਅਰ ਕਰ ਸਕਦੇ ਹੋ? ਕੀ ਤੁਹਾਡੇ ਬੱਚੇ ਜਾਂ ਤੁਹਾਡੇ ਬਾਈਬਲ ਸਟੂਡੈਂਟਸ ਸੱਚਾਈ ਵਿਚ ਚੰਗੀ ਤਰੱਕੀ ਕਰ ਰਹੇ ਹਨ? ਫਿਰ ਕਿਉਂ ਨਾ ਬਜ਼ੁਰਗਾਂ ਨਾਲ ਗੱਲ ਕਰ ਕੇ ਦੇਖੋ ਕਿ ਕੀ ਉਹ ਨਵੇਂ ਪਬਲੀਸ਼ਰਾਂ ਵਜੋਂ ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲੈ ਸਕਦੇ ਹਨ ਜਾਂ ਨਹੀਂ? ਯਹੋਵਾਹ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਸਾਨੂੰ ਬਹੁਤ ਪਿਆਰ ਦਿਖਾਇਆ ਹੈ। ਇਸ ਪ੍ਰਬੰਧ ਲਈ ਦਿਲੋਂ ਕਦਰ ਕਰਨ ਨਾਲ ਅਸੀਂ ਸਿਰਫ਼ ਮੈਮੋਰੀਅਲ ਤੇ ਹਾਜ਼ਰ ਹੀ ਨਹੀਂ ਹੋਵਾਂਗੇ, ਸਗੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਾ ਦੇਣਾ ਚਾਹਾਂਗੇ।—ਯੂਹੰ. 3:16.