ਸਾਨੂੰ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਵਾਪਸ ਕਦੋਂ ਮਿਲਣ ਜਾਣਾ ਚਾਹੀਦੀ ਹੈ?
1. ਚੇਲੇ ਬਣਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
1 ਚੇਲੇ ਬਣਾਉਣ ਲਈ ਸਾਨੂੰ ਉਨ੍ਹਾਂ ਲੋਕਾਂ ਨੂੰ ਵਾਪਸ ਜਾ ਕੇ ਮਿਲਣਾ ਚਾਹੀਦਾ ਹੈ ਜੋ ਯਹੋਵਾਹ ਦੇ ਰਾਜ ਬਾਰੇ ਸਿੱਖਿਆ ਲੈਣੀ ਚਾਹੁੰਦੇ ਹਨ। (ਮੱਤੀ 28:19, 20) ਇਹ ਸਾਡੇ ʼਤੇ ਅਤੇ ਦਿਲਚਸਪੀ ਲੈਣ ਵਾਲੇ ਲੋਕਾਂ ʼਤੇ ਨਿਰਭਰ ਕਰਦਾ ਹੈ ਕਿ ਵਾਪਸ ਜਾਣ ਦਾ ਸਭ ਤੋਂ ਚੰਗਾ ਸਮਾਂ ਕਦੋਂ ਹੋਵੇਗਾ। ਪਰ ਸਾਨੂੰ ਲੋਕਾਂ ਨੂੰ ਜਲਦੀ ਵਾਪਸ ਜਾ ਕੇ ਮਿਲਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
2, 3. ਸਾਨੂੰ ਜਲਦੀ ਵਾਪਸ ਜਾ ਕੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
2 ਜਲਦੀ ਵਾਪਸ ਜਾ ਕੇ ਕਿਉਂ ਮਿਲੀਏ? ਸਾਨੂੰ “ਮੁਕਤੀ ਦੇ ਦਿਨ” ਦੇ ਬਾਕੀ ਰਹਿੰਦੇ ਸਮੇਂ ਵਿਚ ‘ਬਚਨ ਦੇ ਪਰਚਾਰ ਵਿਚ ਲੱਗੇ ਰਹਿਣ’ ਅਤੇ ਲੋਕਾਂ ਨੂੰ ਜਲਦੀ ਵਾਪਸ ਜਾ ਕੇ ਮਿਲਣ ਦੀ ਲੋੜ ਹੈ ਤਾਂਕਿ ਅਸੀਂ ਸੱਚਾਈ ਵਿਚ ਉਨ੍ਹਾਂ ਦੀ ਦਿਲਚਸਪੀ ਵਧਾ ਸਕੀਏ।—2 ਕੁਰਿੰ. 6:1, 2; 2 ਤਿਮੋ. 4:2.
3 ਸ਼ਤਾਨ ਨਹੀਂ ਚਾਹੁੰਦਾ ਕਿ ਕਿਸੇ ਦੇ ਦਿਲ ਵਿਚ ਵੀ ਸੱਚਾਈ ਦਾ ਬੀ ਪੁੰਗਰੇ। ਇਸ ਲਈ ਉਹ ਸਾਡੀ ਮਿਹਨਤ ਨੂੰ ਉਖਾੜਨ ਲਈ ਸਦਾ ਤਿਆਰ ਰਹਿੰਦਾ ਹੈ। (ਮਰ. 4:14, 15) ਜਲਦੀ ਵਾਪਸ ਜਾਣ ਨਾਲ ਸਾਡੇ ਲਈ ਪਹਿਲੀਆਂ ਗੱਲਾਂ ਨਾਲ ਅਗਲੀਆਂ ਦੀ ਲੜੀ ਜੋੜਨੀ ਸੌਖੀ ਹੋਵੇਗੀ। ਅਸੀਂ ਦਿਲਚਸਪੀ ਦੀ ਚੰਗਿਆੜੀ ਨੂੰ ਬੁੱਝਣ ਤੋਂ ਬਚਾ ਸਕਦੇ ਹਾਂ।
4. ਅਸੀਂ ਪਹਿਲੀ ਮੁਲਾਕਾਤ ਤੇ ਅਗਲੀ ਮੁਲਾਕਾਤ ਲਈ ਕੀ ਕਰ ਸਕਦੇ ਹਾਂ?
4 ਵਾਪਸ ਜਾਣ ਦਾ ਸਮਾਂ ਤੈਅ ਕਰੋ: ਜੇ ਤੁਹਾਨੂੰ ਯਕੀਨ ਹੈ ਕਿ ਵਿਅਕਤੀ ਦਿਲਚਸਪੀ ਰੱਖਦਾ ਹੈ ਅਤੇ ਕੋਈ ਮੁਸ਼ਕਲ ਨਹੀਂ ਪੈਦਾ ਹੋਵੇਗੀ, ਤਾਂ ਵਾਪਸ ਜਾਣ ਦਾ ਸਮਾਂ ਪਹਿਲੀ ਮੁਲਾਕਾਤ ਤੇ ਹੀ ਤੈਅ ਕਰ ਸਕਦੇ ਹੋ। ਵਿਅਕਤੀ ਨੂੰ ਅਜਿਹਾ ਸਵਾਲ ਪੁੱਛੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਦਿਓਗੇ। ਇਹ ਲਿਖ ਲੈਣਾ ਫ਼ਾਇਦੇਮੰਦ ਹੈ ਕਿ ਕਿਸ ਗੱਲ ਦੀ ਚਰਚਾ ਹੋਈ ਸੀ ਅਤੇ ਤੁਸੀਂ ਵਾਪਸ ਮਿਲਣ ਦਾ ਕਿਹੜਾ ਸਮਾਂ ਤੈਅ ਕੀਤਾ ਹੈ। ਜੇ ਤੁਹਾਡੇ ਤੋਂ ਹੋ ਸਕੇ, ਤਾਂ ਤੁਸੀਂ ਅਗਲੇ ਦਿਨ ਜਾਂ ਦੋ-ਤਿੰਨ ਦਿਨ ਬਾਅਦ ਵਾਪਸ ਆਉਣ ਬਾਰੇ ਪੁੱਛ ਸਕਦੇ ਹੋ। ਜੇ ਪਹਿਲੀ ਮੁਲਾਕਾਤ ਵੀਕ-ਐਂਡ ਤੇ ਹੋਈ ਸੀ ਅਤੇ ਦਿਲਚਸਪੀ ਲੈਣ ਵਾਲਾ ਵਿਅਕਤੀ ਪੂਰੇ ਹਫ਼ਤੇ ਕੰਮ ਤੇ ਹੈ, ਤਾਂ ਤੁਸੀਂ ਉਸ ਨੂੰ ਅਗਲੇ ਵੀਕ-ਐਂਡ ਮਿਲਣ ਦਾ ਇੰਤਜ਼ਾਮ ਕਰ ਸਕਦੇ ਹੋ। ਜਿਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਵਿਚ ਮੁਸ਼ਕਲਾਂ ਪੈਦਾ ਹੋਈਆਂ ਹਨ, ਬਜ਼ੁਰਗ ਸ਼ਾਇਦ ਇਹ ਸਲਾਹ ਦੇਣ ਕਿ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਸ਼ਾਇਦ ਦੂਜੀ ਜਾਂ ਤੀਜੀ ਮੁਲਾਕਾਤ ʼਤੇ ਪੇਸ਼ ਕੀਤੀ ਜਾਵੇ ਜਦ ਕੋਈ ਸ਼ੱਕ ਨਾ ਹੋਵੇ ਕਿ ਵਿਅਕਤੀ ਦਿਲਚਸਪੀ ਰੱਖਦਾ ਹੈ। ਜਦੋਂ ਤੁਸੀਂ ਸਮਾਂ ਤੈਅ ਕਰੋ, ਤਾਂ ਆਪਣੇ ਵਾਅਦੇ ਦੇ ਪੱਕੇ ਰਹੋ।—ਮੱਤੀ 5:37.
5. ਜਲਦੀ ਵਾਪਸ ਜਾ ਕੇ ਮੁਲਾਕਾਤਾਂ ਕਰਨ ਨਾਲ ਅਸੀਂ ਯਿਸੂ ਦੇ ਚੇਲੇ ਬਣਾਉਣ ਦੇ ਹੁਕਮ ਨੂੰ ਕਿੱਦਾਂ ਪੂਰਾ ਕਰ ਪਾਵਾਂਗੇ?
5 ਦਿਲਚਸਪੀ ਲੈਣ ਵਾਲਿਆਂ ਨੂੰ ਜਲਦੀ ਵਾਪਸ ਜਾ ਕੇ ਮਿਲਣ ਦੇ ਕਈ ਵਧੀਆ ਕਾਰਨ ਹਨ। ਇਸ ਲਈ ਵਾਪਸ ਜਾਣ ਦਾ ਸਮਾਂ ਤੈਅ ਕਰੋ ਕਿਉਂਕਿ “ਸਮਾ ਘਟਾਇਆ ਗਿਆ ਹੈ।” (1 ਕੁਰਿੰ. 7:29) ਅਸੀਂ ਯਹੋਵਾਹ ਦੇ ਰਾਜ ਵਿਚ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਜਿੰਨੀ ਜਲਦੀ ਫਿਰ ਤੋਂ ਮਿਲਾਂਗੇ, ਅਸੀਂ ਉੱਨਾ ਹੀ ਆਪਣੀ ਸੇਵਾ ਦਾ ਮੇਵਾ ਪਾਵਾਂਗੇ।