ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਕਤੂਬਰ-ਦਸੰਬਰ
“ਅੱਜ-ਕੱਲ੍ਹ ਕਈ ਲੋਕ ਝੂਠੀਆਂ ਰਿਪੋਰਟਾਂ ਲਿਖਣ ਤੋਂ ਝਿਜਕਦੇ ਨਹੀਂ, ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਫੜੇ ਨਹੀਂ ਜਾਣਗੇ। ਤੁਹਾਡੇ ਖ਼ਿਆਲ ਵਿਚ ਕੀ ਇਹ ਬੇਈਮਾਨੀ ਹੈ? [ਜਵਾਬ ਲਈ ਸਮਾਂ ਦਿਓ। ਜੇ ਲੱਗਦਾ ਹੈ ਕਿ ਵਿਅਕਤੀ ਨੂੰ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਹੈ, ਤਾਂ ਇਬਰਾਨੀਆਂ 4:13 ਪੜ੍ਹੋ।] ਇਹ ਲੇਖ ਰੱਬ ਦੇ ਨਜ਼ਰੀਏ ਬਾਰੇ ਦੱਸਦਾ ਹੈ।” ਸਫ਼ਾ 17 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਅਕਤੂਬਰ-ਦਸੰਬਰ
“ਨੌਕਰੀ ਛੁੱਟ ਜਾਣ ਤੇ ਅਸੀਂ ਕੀ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਕ ਅਸੂਲ ਦਿਖਾਵਾਂ ਜੋ ਸਾਡੀ ਮਦਦ ਕਰ ਸਕਦਾ ਹੈ? [ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ ਲੇਖ ਵਿੱਚੋਂ ਕਹਾਉਤਾਂ 21:5 ਪੜ੍ਹੋ।] ਇਹ ਰਸਾਲਾ ਸਾਨੂੰ ਵਧੀਆ ਸਲਾਹਾਂ ਦਿੰਦਾ ਹੈ।”
ਪਹਿਰਾਬੁਰਜ ਜਨਵਰੀ-ਮਾਰਚ
“ਬਹੁਤ ਸਾਰੇ ਲੋਕ ਰੱਬ ਦਾ ਨਾਂ ਨਹੀਂ ਜਾਣਦੇ। ਕੀ ਤੁਸੀਂ ਜਾਣਦੇ ਹੋ ਕਿ ਰੱਬ ਦਾ ਵੀ ਆਪਣਾ ਇਕ ਨਾਂ ਹੈ? [ਜਵਾਬ ਲਈ ਸਮਾਂ ਦਿਓ। ਫਿਰ ਉਸ ਨੂੰ ਪੁੱਛੋ ਕਿ ਕੀ ਤੁਸੀਂ ਬਾਈਬਲ ਵਿੱਚੋਂ ਰੱਬ ਦਾ ਨਾਂ ਦਿਖਾ ਸਕਦੇ ਹੋ। ਜੇ ਉਹ ਰਾਜ਼ੀ ਹੋਵੇ, ਤਾਂ ਯਸਾਯਾਹ 42:8ੳ ਪੜ੍ਹੋ।] ਇਹ ਰਸਾਲਾ ਸਮਝਾਉਂਦਾ ਹੈ ਕਿ ਰੱਬ ਦੇ ਨਾਂ ਨੂੰ ਜਾਣਨ ਦਾ ਕੀ ਮਤਲਬ ਹੈ।” ਸਫ਼ਾ 15 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਜਨਵਰੀ-ਮਾਰਚ
“ਸ਼ਾਇਦ ਤੁਸੀਂ ਪਹਿਲਾਂ ਵੀ ਯਹੋਵਾਹ ਦੇ ਗਵਾਹਾਂ ਨਾਲ ਗੱਲ ਕੀਤੀ ਹੋਵੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਕਿਉਂ ਮਿਲਦੇ ਹਾਂ? [ਜਵਾਬ ਲਈ ਸਮਾਂ ਦਿਓ। ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ ਮੱਤੀ 24:14 ਪੜ੍ਹੋ।] ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਸਾਡੇ ਬਾਰੇ ਸਹੀ ਜਾਣਕਾਰੀ ਨਹੀਂ ਹੈ। ਇਹ ਰਸਾਲਾ ਯਹੋਵਾਹ ਦੇ ਗਵਾਹਾਂ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਪੁੱਛੇ ਜਾਂਦੇ ਸਵਾਲਾਂ ਦਾ ਜਵਾਬ ਦਿੰਦਾ ਹੈ।”