ਮੈਮੋਰੀਅਲ ਵੇਲੇ ਵਧ-ਚੜ੍ਹ ਕੇ ਗਵਾਹੀ ਦੇਣ ਦਾ ਮੌਕਾ!
1. ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ ਵਧ-ਚੜ੍ਹ ਕੇ ਪ੍ਰਚਾਰ ਕਰਨ ਦੇ ਕੀ ਕਾਰਨ ਹਨ?
1 ਕੀ ਤੁਸੀਂ ਮੈਮੋਰੀਅਲ ਵੇਲੇ ਵਧ-ਚੜ੍ਹ ਕੇ ਗਵਾਹੀ ਦੇ ਸਕਦੇ ਹੋ? ਕਈ ਥਾਵਾਂ ʼਤੇ ਦਿਨ ਲੰਬੇ ਹੁੰਦੇ ਹਨ। ਕਈਆਂ ਨੂੰ ਉਸ ਸਮੇਂ ਸਕੂਲ ਜਾਂ ਨੌਕਰੀ ਤੋਂ ਛੁੱਟੀਆਂ ਹੁੰਦੀਆਂ ਹਨ ਜਿਸ ਕਾਰਨ ਕਈ ਭੈਣ-ਭਰਾ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹਨ। 2 ਅਪ੍ਰੈਲ ਤੋਂ ਅਸੀਂ ਇਕ ਖ਼ਾਸ ਮੁਹਿੰਮ ਦੌਰਾਨ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਸੱਦਾ ਦੇਵਾਂਗੇ ਕਿ ਉਹ 17 ਅਪ੍ਰੈਲ ਨੂੰ ਆ ਕੇ ਸਾਡੇ ਨਾਲ ਮੈਮੋਰੀਅਲ ਮਨਾਉਣ। ਫਿਰ ਅਸੀਂ ਮੈਮੋਰੀਅਲ ਵਿਚ ਆਉਣ ਵਾਲੇ ਲੋਕਾਂ ਨੂੰ 25 ਅਪ੍ਰੈਲ ਦੇ ਹਫ਼ਤੇ ਦੌਰਾਨ ਦਿੱਤੇ ਜਾਣ ਵਾਲੇ ਖ਼ਾਸ ਭਾਸ਼ਣ ʼਤੇ ਸੱਦਾ ਦੇ ਕੇ ਉਨ੍ਹਾਂ ਦੀ ਦਿਲਚਸਪੀ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਵਾਕਈ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ ਸਾਡੇ ਕੋਲ ਵਧ-ਚੜ੍ਹ ਕੇ ਪ੍ਰਚਾਰ ਕਰਨ ਦੇ ਕਈ ਕਾਰਨ ਹਨ।
2. ਵਧ-ਚੜ੍ਹ ਕੇ ਗਵਾਹੀ ਦੇਣ ਦਾ ਇਕ ਵਧੀਆ ਤਰੀਕਾ ਕੀ ਹੈ?
2 ਔਗਜ਼ੀਲਰੀ ਪਾਇਨੀਅਰਿੰਗ: ਵਧ-ਚੜ੍ਹ ਕੇ ਗਵਾਹੀ ਦੇਣ ਦਾ ਇਕ ਵਧੀਆ ਤਰੀਕਾ ਹੈ ਔਗਜ਼ੀਲਰੀ ਪਾਇਨੀਅਰਿੰਗ ਕਰਨੀ। ਅੱਜ-ਕੱਲ੍ਹ ਅਸੀਂ ਸਾਰੇ ਬਿਜ਼ੀ ਹੁੰਦੇ ਹਾਂ, ਇਸ ਕਰਕੇ ਸਾਨੂੰ ਪਹਿਲਾਂ ਤੋਂ ਹੀ ਆਪਣੇ ਕੰਮਾਂ ਨੂੰ ਤੈਅ ਕਰਨ ਦੀ ਲੋੜ ਹੈ। (ਕਹਾ. 21:5) ਤੁਸੀਂ ਸ਼ਾਇਦ ਗ਼ੈਰ-ਜ਼ਰੂਰੀ ਕੰਮਾਂ ਨੂੰ ਬਾਅਦ ਵਿਚ ਕਰ ਸਕਦੇ ਹੋ। (ਫ਼ਿਲਿ. 1:9-11) ਕਿਉਂ ਨਾ ਤੁਸੀਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਦੇਖੋ ਕਿ ਸ਼ਾਇਦ ਉਹ ਵੀ ਤੁਹਾਡੇ ਨਾਲ ਪਾਇਨੀਅਰਿੰਗ ਕਰ ਸਕਣ?
3. ਪਰਿਵਾਰ ਪ੍ਰਚਾਰ ਵਿਚ ਜ਼ਿਆਦਾ ਸਮਾਂ ਕਿੱਦਾਂ ਬਿਤਾ ਸਕਦੇ ਹਨ?
3 ਵਧੀਆ ਹੋਵੇਗਾ ਜੇ ਤੁਸੀਂ ਆਪਣੀ ਅਗਲੀ ਪਰਿਵਾਰਕ ਸਟੱਡੀ ਵਿਚ ਪਰਿਵਾਰ ਵਜੋਂ ਬੈਠ ਕੇ ਆਪਣੇ ਟੀਚਿਆਂ ਦੀ ਚਰਚਾ ਕਰੋ। (ਕਹਾ. 15:22) ਸਾਰਿਆਂ ਦੀ ਮਦਦ ਨਾਲ ਸ਼ਾਇਦ ਪਰਿਵਾਰ ਦੇ ਕੁਝ ਮੈਂਬਰ ਇਕੱਠੇ ਇਕ-ਦੋ ਮਹੀਨੇ ਪਾਇਨੀਅਰਿੰਗ ਕਰ ਸਕਣ। ਪਰ ਉਦੋਂ ਕੀ ਜੇ ਤੁਹਾਨੂੰ ਲੱਗੇ ਕਿ ਇੰਜ ਕਰਨਾ ਨਾਮੁਮਕਿਨ ਹੈ? ਤੁਹਾਡਾ ਪਰਿਵਾਰ ਸ਼ਾਮ ਨੂੰ ਪ੍ਰਚਾਰ ਕਰ ਸਕਦਾ ਹੈ ਜਾਂ ਸ਼ਨੀਵਾਰ-ਐਤਵਾਰ ਨੂੰ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾ ਸਕਦਾ ਹੈ।
4. ਮੈਮੋਰੀਅਲ ਵੇਲੇ ਵਧ-ਚੜ੍ਹ ਕੇ ਪ੍ਰਚਾਰ ਕਰਨ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ?
4 ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਕੁਝ ਵੀ ਕਰਦੇ ਹਾਂ ਉਹ ਉਸ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ ਤੇ ਸਾਡੇ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੀ ਕਦਰ ਕਰਦਾ ਹੈ। (ਇਬ. 6:10) ਯਹੋਵਾਹ ਦੀ ਸੇਵਾ ਅਤੇ ਲੋਕਾਂ ਦੀ ਮਦਦ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ। (1 ਇਤ. 29:9; ਰਸੂ. 20:35) ਕੀ ਤੁਸੀਂ ਮੈਮੋਰੀਅਲ ਵੇਲੇ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਸਕਦੇ ਹੋ? ਜੇ ਹਾਂ, ਤਾਂ ਯਹੋਵਾਹ ਤੁਹਾਡੀ ਝੋਲੀ ਖ਼ੁਸ਼ੀਆਂ ਤੇ ਬਰਕਤਾਂ ਨਾਲ ਭਰ ਦੇਵੇਗਾ।