ਮੈਮੋਰੀਅਲ ਦੇ ਮਹੀਨਿਆਂ ਨੂੰ ਖ਼ੁਸ਼ੀਆਂ ਭਰਿਆ ਬਣਾਓ!
1. ਇਸ ਸਾਲ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਆਪਣੀ ਖ਼ੁਸ਼ੀ ਵਧਾਉਣ ਦਾ ਇਕ ਤਰੀਕਾ ਕੀ ਹੈ?
1 ਕੀ ਤੁਸੀਂ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ ਆਪਣੀ ਖ਼ੁਸ਼ੀ ਵਧਾਉਣੀ ਚਾਹੁੰਦੇ ਹੋ? ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਜ਼ਿਆਦਾ ਪ੍ਰਚਾਰ ਕਰਨਾ ਅਤੇ ਜੇ ਹੋ ਸਕੇ, ਤਾਂ ਔਗਜ਼ੀਲਰੀ ਪਾਇਨੀਅਰਿੰਗ ਕਰਨੀ। ਜ਼ਿਆਦਾ ਪ੍ਰਚਾਰ ਕਰਨ ਨਾਲ ਤੁਹਾਡੀ ਖ਼ੁਸ਼ੀ ਕਿਵੇਂ ਵਧੇਗੀ?
2. ਜ਼ਿਆਦਾ ਪ੍ਰਚਾਰ ਕਰਨ ਨਾਲ ਸਾਡੀ ਖ਼ੁਸ਼ੀ ਕਿਵੇਂ ਵਧੇਗੀ?
2 ਆਪਣੀ ਖ਼ੁਸ਼ੀ ਵਧਾਓ: ਯਹੋਵਾਹ ਪਰਮੇਸ਼ੁਰ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਅਸੀਂ ਉਸ ਦੀ ਭਗਤੀ ਕਰ ਕੇ, ਉਸ ਬਾਰੇ ਜਾਣ ਕੇ ਅਤੇ ਦੂਸਰਿਆਂ ਦੀ ਮਦਦ ਕਰ ਕੇ ਖ਼ੁਸ਼ੀ ਅਤੇ ਸੰਤੁਸ਼ਟੀ ਪਾਉਂਦੇ ਹਾਂ। (ਮੱਤੀ 5:3; ਰਸੂ. 20:35) ਪ੍ਰਚਾਰ ਕਰ ਕੇ ਅਸੀਂ ਪਰਮੇਸ਼ੁਰ ਦੀ ਭਗਤੀ ਕਰਨ ਦੇ ਨਾਲ-ਨਾਲ ਲੋਕਾਂ ਦੀ ਮਦਦ ਵੀ ਕਰ ਸਕਦੇ ਹਾਂ। ਇਸੇ ਕਰਕੇ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਨਾਲ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਇਸ ਤੋਂ ਇਲਾਵਾ ਅਸੀਂ ਜਿੰਨਾ ਜ਼ਿਆਦਾ ਪ੍ਰਚਾਰ ਕਰਾਂਗੇ, ਉੱਨੇ ਵਧੀਆ ਪ੍ਰਚਾਰਕ ਬਣਾਂਗੇ। ਵਧੀਆ ਪ੍ਰਚਾਰਕ ਬਣਨ ਨਾਲ ਸਾਡੇ ਵਿਚ ਹਿੰਮਤ ਪੈਦਾ ਹੋਵੇਗੀ ਅਤੇ ਸਾਡੀ ਘਬਰਾਹਟ ਘਟੇਗੀ। ਸਾਨੂੰ ਪ੍ਰਚਾਰ ਕਰਨ ਅਤੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਜ਼ਿਆਦਾ ਮੌਕੇ ਮਿਲਣਗੇ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਸਾਨੂੰ ਪ੍ਰਚਾਰ ਵਿਚ ਜ਼ਿਆਦਾ ਮਜ਼ਾ ਆਵੇਗਾ।
3. ਮਾਰਚ ਅਤੇ ਅਪ੍ਰੈਲ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਵਧੀਆ ਮਹੀਨੇ ਕਿਉਂ ਹਨ?
3 ਮਾਰਚ ਅਤੇ ਅਪ੍ਰੈਲ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਵਧੀਆ ਮਹੀਨੇ ਹਨ ਕਿਉਂਕਿ ਅਸੀਂ 30 ਜਾਂ 50 ਘੰਟੇ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਸ਼ਨੀਵਾਰ 22 ਮਾਰਚ ਤੋਂ ਲੈ ਕੇ ਸੋਮਵਾਰ 14 ਅਪ੍ਰੈਲ ਨੂੰ ਮੈਮੋਰੀਅਲ ਤਕ ਅਸੀਂ ਲੋਕਾਂ ਨੂੰ ਮੈਮੋਰੀਅਲ ਵਿਚ ਆਉਣ ਦਾ ਸੱਦਾ ਦੇਵਾਂਗੇ। ਮੰਡਲੀਆਂ ਵਿਚ ਖ਼ੁਸ਼ੀਆਂ ਭਰਿਆ ਮਾਹੌਲ ਹੋਵੇਗਾ ਕਿਉਂਕਿ ਬਹੁਤ ਸਾਰੇ ਭੈਣ-ਭਰਾ “ਇੱਕ ਮਨ ਹੋ ਕੇ” ਇਸ ਸਮੇਂ ਦੌਰਾਨ ਆਪਣੇ ਇਲਾਕੇ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੱਦਣ ਦੀ ਕੋਸ਼ਿਸ਼ ਕਰਨਗੇ।—ਸਫ਼. 3:9.
4. ਜੇ ਤੁਸੀਂ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
4 ਹੁਣ ਤਿਆਰੀ ਕਰੋ: ਤੁਸੀਂ ਆਪਣੇ ਕੰਮਾਂ-ਕਾਰਾਂ ਬਾਰੇ ਸੋਚੋ ਅਤੇ ਦੇਖੋ ਕਿ ਇਕ ਜਾਂ ਦੋ ਮਹੀਨਿਆਂ ਦੌਰਾਨ ਜ਼ਿਆਦਾ ਪ੍ਰਚਾਰ ਕਰਨ ਲਈ ਤੁਹਾਨੂੰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਯਾਕੂ. 1:5) ਆਪਣੇ ਪਰਿਵਾਰ ਨਾਲ ਅਤੇ ਮੰਡਲੀ ਵਿਚ ਦੂਸਰਿਆਂ ਨਾਲ ਇਸ ਬਾਰੇ ਗੱਲ ਕਰੋ। (ਕਹਾ. 15:22) ਤੁਸੀਂ ਸ਼ਾਇਦ ਦੇਖੋ ਕਿ ਖ਼ਰਾਬ ਸਿਹਤ ਜਾਂ ਪੂਰਾ ਸਮਾਂ ਕੰਮ ਕਰਨ ਦੇ ਬਾਵਜੂਦ ਵੀ ਤੁਸੀਂ ਔਗਜ਼ੀਲਰੀ ਪਾਇਨੀਅਰਿੰਗ ਕਰ ਕੇ ਆਪਣੀ ਖ਼ੁਸ਼ੀ ਵਧਾ ਸਕਦੇ ਹੋ।
5. ਜੇ ਅਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਜ਼ਿਆਦਾ ਪ੍ਰਚਾਰ ਕਰਾਂਗੇ, ਤਾਂ ਇਸ ਦਾ ਕੀ ਨਤੀਜਾ ਨਿਕਲੇਗਾ?
5 ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਭਗਤ ਖ਼ੁਸ਼ੀਆਂ ਪਾਉਣ। (ਜ਼ਬੂ. 32:11) ਮੈਮੋਰੀਅਲ ਦੇ ਮਹੀਨਿਆਂ ਦੌਰਾਨ ਜ਼ਿਆਦਾ ਪ੍ਰਚਾਰ ਕਰਨ ਨਾਲ ਨਾ ਸਿਰਫ਼ ਸਾਡੀ ਖ਼ੁਸ਼ੀ ਵਧੇਗੀ, ਸਗੋਂ ਸਾਡੇ ਸਵਰਗੀ ਪਿਤਾ ਯਹੋਵਾਹ ਨੂੰ ਵੀ ਖ਼ੁਸ਼ੀ ਮਿਲੇਗੀ।—ਕਹਾ. 23:24; 27:11.