S-43 ਫਾਰਮ ਕਿੱਦਾਂ ਵਰਤੀਏ
ਇਹ ਫਾਰਮ ਉਦੋਂ ਭਰਨਾ ਚਾਹੀਦਾ ਹੈ ਜਦੋਂ ਸਾਨੂੰ ਆਪਣੇ ਇਲਾਕੇ ਵਿਚ ਕੋਈ ਵੱਖਰੀ ਭਾਸ਼ਾ ਬੋਲਣ ਵਾਲਾ ਵਿਅਕਤੀ ਮਿਲਦਾ ਹੈ। ਸਾਨੂੰ ਇਹ ਫਾਰਮ ਆਮ ਕਰਕੇ ਉਦੋਂ ਵਰਤਣਾ ਚਾਹੀਦਾ ਹੈ ਜਦੋਂ ਕੋਈ ਸੱਚਾਈ ਵਿਚ ਦਿਲਚਸਪੀ ਲੈਂਦਾ ਹੈ। ਪਰ ਜੇ ਸਾਨੂੰ ਕੋਈ ਬੋਲਾ ਵਿਅਕਤੀ ਮਿਲੇ ਉਦੋਂ ਕੀ? ਜੇ ਸਾਨੂੰ ਅਜਿਹਾ ਵਿਅਕਤੀ ਮਿਲੇ ਅਤੇ ਲਾਗੇ ਸੈਨਤ ਭਾਸ਼ਾ ਦਾ ਇਕ ਗਰੁੱਪ ਹੋਵੇ, ਤਾਂ ਭਾਵੇਂ ਉਹ ਦਿਲਚਸਪੀ ਲੈਂਦਾ ਹੈ ਜਾਂ ਨਹੀਂ, ਸਾਨੂੰ ਇਹ ਫਾਰਮ ਜ਼ਰੂਰ ਭਰਨਾ ਚਾਹੀਦਾ ਹੈ।
ਇਹ ਫਾਰਮ ਭਰਨ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਫਾਰਮ ਕਲੀਸਿਯਾ ਦੇ ਸੈਕਟਰੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਜੇ ਉਹ ਭਰਾ ਜਾਣਦਾ ਹੋਵੇ ਕਿ ਇਹ ਕਿਸ ਕਲੀਸਿਯਾ ਨੂੰ ਘੱਲਣਾ ਚਾਹੀਦਾ ਹੈ, ਤਾਂ ਉਹ ਸਿੱਧਾ ਉਸ ਕਲੀਸਿਯਾ ਦੇ ਬਜ਼ੁਰਗਾਂ ਨੂੰ ਇਹ ਫਾਰਮ ਘੱਲ ਸਕਦਾ ਹੈ ਤਾਂਕਿ ਉਹ ਉਸ ਵਿਅਕਤੀ ਦੀ ਮਦਦ ਕਰ ਸਕਣ। ਜੇ ਉਹ ਨਾ ਜਾਣਦਾ ਹੋਵੇ ਕਿ ਇਹ ਕਿਸ ਕਲੀਸਿਯਾ ਨੂੰ ਘੱਲਿਆ ਜਾਣਾ ਚਾਹੀਦਾ ਹੈ, ਤਾਂ ਉਹ ਇਸ ਨੂੰ ਬ੍ਰਾਂਚ ਆਫ਼ਿਸ ਘੱਲ ਸਕਦਾ ਹੈ।
ਜੇ ਦਿਲਚਸਪੀ ਰੱਖਣ ਵਾਲਾ ਵਿਅਕਤੀ ਵੱਖਰੀ ਭਾਸ਼ਾ ਬੋਲਦਾ ਹੈ, ਪਰ ਤੁਹਾਡੇ ਇਲਾਕੇ ਵਿਚ ਰਹਿੰਦਾ ਹੈ, ਤਾਂ ਚੰਗਾ ਹੋਵੇਗਾ ਕਿ ਤੁਸੀਂ ਉਦੋਂ ਤਕ ਉਸ ਨੂੰ ਮਿਲਦੇ ਰਹੋ ਜਦ ਤਕ ਉਸ ਨਾਲ ਉਸ ਦੀ ਭਾਸ਼ਾ ਬੋਲਣ ਵਾਲਾ ਕੋਈ ਪਬਲੀਸ਼ਰ ਨਹੀਂ ਮਿਲਦਾ। ਇਹ ਪਬਲੀਸ਼ਰ ਸ਼ਾਇਦ ਤੁਹਾਡੀ ਕਲੀਸਿਯਾ ਤੋਂ ਹੋਵੇ ਜਾਂ ਕਿਸੇ ਨੇੜਲੀ ਕਲੀਸਿਯਾ ਤੋਂ।—ਨਵੰਬਰ 2009 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਦੇਖੋ।